ਫੌਜ ਮੁਖੀ ਨੇ ਕਸ਼ਮੀਰ ਘਾਟੀ ‘ਚ LOC ਦਾ ਜਾਇਜ਼ਾ ਲਿਆ

LOC Kashmir Valley

ਸ੍ਰੀਨਗਰ (ਏਜੰਸੀ)। ਫੌਜ ਮੁਖੀ (ਸੀਓਏਐਸ) ਜਨਰਲ ਮਨੋਜ ਪਾਂਡੇ ਨੇ ਕਸ਼ਮੀਰ ਘਾਟੀ ’ਚ ਕੰਟਰੋਲ ਰੇਖਾ (ਐਲਓਸੀ)  ਦੇ ਨਾਲ ਸੰਚਾਲਨ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੋਮਵਾਰ ਨੂੰ ਮੋਹਰੀ ਖੇਤਰਾਂ ਦਾ ਦੌਰਾ ਕੀਤਾ। ਰੱਖਿਆ ਮੰਤਰਾਲੇ ਦੇ ਸੂਤਰਾਂ (LOC Kashmir Valley) ਨੇ ਦੱਸਿਆ ਕਿ ਜਨਰਲ ਪਾਂਡੇ ਨੇ ਕਸ਼ਮੀਰ ਘਾਟੀ ’ਚ ਕੰਟਰੋਲ ਰੇਖਾ ’ਤੇ ਸਥਿਤ ਇਲਾਕਿਆਂ ’ਚ ਸੁਰੱਖਿਆ ਦਾ ਆਕਲਨ ਕਰਨ ਲਈ ਦੌਰਾ ਕੀਤਾ।]

ਇਹ ਵੀ ਪੜ੍ਹੋ : ਕਿਸਾਨਾਂ ਨੂੰ ਸਕੀਮ ਤਹਿਤ ਮਿਲ ਰਹੇ ਹਨ 64 ਹਜ਼ਾਰ, 10 ਸਤੰਬਰ ਤੱਕ ਕਰ ਸਕਦੇ ਹਨ ਅਪਲਾਈ

ਜਨਰਲ ਪਾਂਡੇ ਨੂੰ ਆਨ ਗਰਾਊਡ ਕਮਾਂਡਰਾਂ ਨੇ ਆਪਰੇਸ਼ਨਲ ਤਿਆਰੀਆਂ ਅਤੇ ਕਸ਼ਮੀਰ ’ਚ ਐਸਓਸੀ ’ਤੇ ਮੌਜ਼ੂਦਾ ਸੁਰੱਖਿਆ ਸਥਿਤੀ ਸਬੰਧੀ ਜਾਣਕਾਰੀ ਦਿੱਤੀ। ਸੀਓਏਐਸ ਨੇ ਕਸ਼ਮੀਰ ਘਾਟੀ ’ਚ ਕੰਟਰੋਲ ਰੇਖਾ ’ਤੇ ਪ੍ਰਭਾਵੀ ਕੰਟਰੋਲ ਅਤੇ  ਸੰਚਾਲਨ ਤਿਆਰੀਆਂ ਦੀ ਸ਼ਲਾਘਾ ਕੀਤੀ।