ਪੂਰੀਆਂ ਤਨਖਾਹਾਂ ਦਾ ਨੋਟੀਫਿਕੇਸ਼ਨ ਅਮਲੀ ‘ਚ ਲਾਗੂ ਕਰਨ ਦੀ ਮੰਗ

Sunam News
ਸੁਨਾਮ: ਗੱਲਬਾਤ ਕਰਦੇ ਹੋਏ ਯੂਨੀਅਨ ਦੇ ਆਗੂ।

ਜੇਕਰ ਸਰਕਾਰ ਨੇ ਟਾਲ-ਮਟੋਲ ਕੀਤਾ ਤਾਂ ਆਗਾਮੀ ਲੋਕ ਸਭਾ ਚੋਣਾਂ ‘ਚ ਜਥੇਬੰਦੀ ਸਰਕਾਰ ਨੂੰ ਹਰ ਫਰੰਟ ਤੇ ਘੇਰੇਗੀ : ਯੂਨੀਅਨ | Demand

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਜੁਲਾਈ 2019 ਵਿੱਚ ਤਤਕਾਲੀਨ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਜਾਰੀ ਪੰਜਾਬ ਦੇ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਦੀਆਂ ਵਧੀਆਂ ਤਨਖਾਹਾਂ ਵਾਲਾ ਪੱਤਰ ਅਮਲੀ ਰੂਪ ਵਿੱਚ ਲਾਗੂ ਕਰਨ ਤੋਂ ਮੌਜੂਦਾ ਸਰਕਾਰ ਵੀ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਜਦਕਿ ਪਿਛਲੀਆਂ ਸਰਕਾਰਾਂ ਵੀ ਉਕਤ ਪੱਤਰ ਨੂੰ ਲਾਗੂ ਕਰਨ ਤੋਂ ਭੱਜਦੀਆਂ ਰਹੀਆਂ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ ਦੇ ਪ੍ਰਧਾਨ ਮੱਖਣ ਸਿੰਘ ਬੀਰ ਅਤੇ ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ, ਸਕੱਤਰ ਜਨਰਲ ਸੁਖਦੀਪ ਕੌਰ ਸਰਾਂ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਗਲੋਟੀ, ਮੀਤ ਪ੍ਰਧਾਨ ਵਿਸ਼ਾਲ ਭਠੇਜਾ, ਪ੍ਰਚਾਰ ਸਕੱਤਰ ਅਮਨਦੀਪ ਸ਼ਾਸਤਰੀ, ਮੀਡੀਆ ਇੰਚਾਰਜ ਸਲੀਮ ਮੁਹੰਮਦ ਅਤੇ ਸੂਬਾਈ ਕਮੇਟੀ ਮੈਂਬਰ ਮੈਡਮ ਮੀਨੂੰ, ਓਮਾ ਮਾਧਵੀ ਨੇ ਗੱਲਬਾਤ ਕਰਦਿਆਂ ਕੀਤਾ ਹੈ। (Demand)

ਆਗੂਆਂ ਨੇ ਕਿਹਾ ਹੈ ਕਿ ਜਦੋਂ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਾ ਨੋਟੀਫਿਕੇਸ਼ਨ ਹੋ ਚੁਕਿਆਂ ਹੈ ਤਾਂ ਸਰਕਾਰ ਤੇ ਸਿੱਖਿਆ ਵਿਭਾਗ ਅਮਲੀ ਰੂਪ ਵਿੱਚ ਲਾਗੂ ਕਰਨ ਤੋਂ ਕਿਓਂ ਭੱਜ ਰਹੇ ਹਨ। ਇਹ ਸਰਕਾਰ ਦੀ ਨਾਕਾਮੀ ਦੀ ਮੂੰਹ ਬੋਲਦੀ ਤਸਵੀਰ ਹੈ। ਯੂਨੀਅਨ ਦੇ ਆਗੂਆਂ ਨੇ ਕਿਹਾ ਹੈ ਕਿ ਪੂਰੀਆਂ ਤਨਖਾਹਾਂ ਲੈਣ ਦਾ ਨੋਟੀਫਿਕੇਸ਼ਨ ਕੁੱਝ ਸਕੂਲ਼ਾਂ ਤੇ ਲਾਗੂ ਹੈ। ਜਦਕਿ ਕੁਝ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਕਈ ਕਈ ਸਾਲਾਂ ਤੋਂ ਅਤਿ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਨ ਲਈ ਮਜ਼ਬੂਰ ਹਨ।

ਇੰਨੀ ਅੱਤ ਦੀ ਮਹਿੰਗਾਈ ਵਿੱਚ ਘੱਟ ਉਜ਼ਰਤਾਂ ਤੇ ਗੁਜ਼ਾਰਾ ਕਰਨਾ ਬੇਹੱਦ ਔਖਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਪੂਰੀਆਂ ਤਨਖਾਹਾਂ ਦਾ ਪੱਤਰ ਲਾਗੂ ਕਰਨ ਵਿੱਚ ਹੋਰ ਦੇਰੀ ਕੀਤੀ ਜਾਂ ਟਾਲ ਮਟੋਲ ਕੀਤਾ ਤਾਂ ਆਗਾਮੀ ਲੋਕ ਸਭਾ ਚੋਣਾਂ ‘ਚ ਜਥੇਬੰਦੀ ਸਰਕਾਰ ਨੂੰ ਹਰ ਫਰੰਟ ਤੇ ਘੇਰੇਗੀ। ਇਸ ਸਮੇਂ ਹਰਬੰਤ ਚੌਹਾਨ, ਹਰਚਰਨ ਹਰਦਾਸਾ, ਹਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਸੁਖਪਾਲ ਸਿੰਘ, ਜਗਤਾਰ ਗੰਢੂਆਂ, ਆਦਿ ਆਗੂਆਂ ਨੇ ਵੀ ਪੂਰੀਆਂ ਤਨਖਾਹਾਂ ਦਾ ਨੋਟੀਫਿਕੇਸ਼ਨ ਅਮਲੀ ਚ ਲਾਗੂ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਕੀ ਤੁਸੀਂ ਵੀ ਹੋ ਪੇਟ ਦੀ ਗੈਸ, ਡਕਾਰਾਂ ਤੇ ਅਫ਼ਰੇਵੇਂ ਤੋਂ ਪ੍ਰੇਸ਼ਾਨ, ਤਾਂ ਇਹ ਜਾਣਕਾਰੀ ਆਵੇਗੀ ਕੰਮ