ਸ਼ਿਵ ਪ੍ਰਸਾਦ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

Body Donner
ਲੁਧਿਆਣਾ: ਮਿ੍ਰਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਰਵਾਨਾ ਕਰਦੇ ਹੋਏ ਸੇਵਾਦਾਰ ਤੇ ਪਰਿਵਾਰਕ ਮੈਂਬਰ। ਇਨਸੈੱਟ ਸ਼ਿਵ ਪ੍ਰਸਾਦ ਇੰਸਾਂ ਦੀ ਫਾਈਲ ਫੋਟੋ।

ਮਿ੍ਰਤਕ ਦੇਹ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ | Body Donor

ਲੁਧਿਆਣਾ (ਵਨਰਿੰਦਰ ਸਿੰਘ ਮਣਕੂ/ਰਘਬੀਰ ਸਿੰਘ)। ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਸ਼ਿਵ ਪ੍ਰਸਾਦ ਇੰਸਾਂ ਮਰਨ ਉਪਰੰਤ ਵੀ ਆਪਣੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਮਾਨਵਤਾ ਲੇਖੇ ਲਾ ਗਏ। ਮਿ੍ਰਤਕ ਦੇਹ ਨੂੰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਸਾਧ-ਸੰਗਤ ਨੇ ਭਾਵਭਿੰਨੀ ਵਿਦਾਇਗੀ ਦੇ ਕੇ ਖੋਜ ਕਾਰਜਾਂ ਲਈ ਰਵਾਨਾ ਕੀਤਾ। ਜਾਣਕਾਰੀ ਮੁਤਾਬਿਕ ਲੁਧਿਆਣਾ ਦੇ ਸ਼ੇਰਪੁਰ ਜੋਨ ਦੇ ਨਿਵਾਸੀ ਸ਼ਿਵ ਪ੍ਰਸਾਦ ਇੰਸਾਂ ਸ਼ਨਿੱਚਰਵਾਰ ਸ਼ਾਮ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਿਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੂਜਨੀਕ ਗੁਰੂੁ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿਉਂਦੇ ਜੀਅ ਹੀ ਸ਼ਿਵ ਪ੍ਰਸਾਦ ਇੰਸਾਂ ਨੇ ਮਰਨ ਤੋਂ ਬਾਅਦ ਸਰੀਰਦਾਨ ਦਾ ਪ੍ਰਣ ਲਿਆ ਹੋਇਆ ਸੀ। (Body Donner)

ਇਸ ਦੌਰਾਨ 85 ਮੈਂਬਰ ਜਸਵੀਰ ਸਿੰਘ ਇੰਸਾਂ ਬਲਾਕ ਦੇ 15 ਮੈਂਬਰੀ ਕਮੇਟੀ ਦੇ ਜ਼ਿੰਮੇਵਾਰ ਅਤੇ ਸਮੂਹ ਸਾਧ-ਸੰਗਤ ਨੇ ਸ਼ਿਵ ਪ੍ਰਸਾਦ ਇੰਸਾਂ ਦੇ ਪਰਿਵਾਰ ਨੂੰ ਹੌਂਸਲਾ ਦਿੱਤਾ ਤੇ ਸਤਿਗੁਰੂ ਜੀ ਦੇ ਚਰਨਾਂ ’ਚ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਕਰਨ ਦੀ ਪ੍ਰਾਰਥਨਾ ਵੀ ਕੀਤੀ। ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਂਸ ਵਿੱਚ ਫਰੀਦਾਬਾਦ ਭੇਜਿਆ ਗਿਆ।

ਇਹ ਵੀ ਪੜ੍ਹੋ : ਲਾਲਾ ਜਗਤ ਨਾਰਾਇਣ ਦਾ ਬਲੀਦਾਨ ਦਿਵਸ : ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵੱਲੋਂ 43 ਯੂਨਿਟ ਖੂਨਦਾਨ

ਮਿ੍ਰਤਕ ਦੇਹ ਨੂੰ ਰਵਾਨਾ ਕਰਨ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਅਤੇ ਸਾਧ-ਸੰਗਤ ਸਮੇਤ ਰਿਸ਼ਤੇਦਾਰਾਂ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ‘ਸ਼ਿਵ ਪ੍ਰਸਾਦ ਇੰਸਾਂ ਅਮਰ ਰਹੇ’ ਦੇ ਨਾਅਰੇ ਲਾਏ। ਸ਼ਨਿੱਚਰਵਾਰ ਨੂੰ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸ਼ਿਵ ਪ੍ਰਸਾਦ ਇੰਸਾਂ ਦੀ ਮਿ੍ਰਤਕ ਦੇਹ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਜਿਸ ਨੂੰ ਫਰੀਦਾਬਾਦ ਦੇ ਅਮਿ੍ਰਤਾ ਇੰਸਟੀਚਿਊਟ ਕਾਲਜ ’ਚ ਮਾਨਵਤਾ ਹਿੱਤ ਦਾਨ ਕੀਤਾ ਗਿਆ ਹੈ।

ਦੂਜੇ ਸਰੀਰਦਾਨੀ ਬਣੇ ਸ਼ਿਵ ਪ੍ਰਸਾਦ ਇੰਸਾਂ | Body Donor

85 ਮੈਂਬਰ ਜਸਵੀਰ ਸਿੰਘ ਇੰਸਾਂ, ਬਲਾਕ ਜਿੰਮੇਵਾਰ ਹਰੀਸ਼ ਸ਼ੰਟਾ ਇੰਸਾਂ, ਕਿ੍ਰਸ਼ਨ ਲਾਲ ਇੰਸਾਂ, ਪ੍ਰੇਮੀ ਸੇਵਕ ਰਣਜੀਤ ਇੰਸਾਂ ਸ਼ੇਰਪੁਰ, ਵਰਿੰਦਰ ਇੰਸਾਂ ਗਿਆਸਪੁਰਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪ੍ਰੇਮੀ ਸ਼ਿਵ ਪ੍ਰਸਾਦ ਇੰਸਾਂ ਤਕਰੀਬਨ 18 ਸਾਲਾਂ ਤੋਂ ਡੇਰਾ ਸੱਚਾ ਸੌਦਾ ਸਰਸਾ ਨਾਲ ਜੁੜੇ ਹੋਏ ਸਨ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਵੀ ਸਨ। ਉਹਨਾਂ ਦੱਸਿਆ ਕਿ ਹਰ ਤਰ੍ਹਾਂ ਦੇ ਮਾਨਵਤਾ ਭਲਾਈ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਜਿਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ ਕਰਨ ਤੋਂ ਬਾਅਦ ਸ਼ਿਵ ਪ੍ਰਸਾਦ ਇੰਸਾਂ ਸ਼ੇਰਪੁਰ ਜੋਨ ਦੇ ਦੂਜੇ ਸਰੀਰਦਾਨੀ ਬਣ ਗਏ ਹਨ।

LEAVE A REPLY

Please enter your comment!
Please enter your name here