ਪਾਂਡਿਆ ਤੇ ਈਸ਼ਾਨ ਨੇ ਜੜੇ ਦਮਦਾਰ ਅਰਧ ਸੈਂਕੜੇ ( India Vs Pakistan Asia Cup)
ਕੈਡੀ। India Vs Pakistan Asia Cup ਏਸ਼ੀਆ ਕੱਪ-2023 ’ਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਮੈਚ ਚੱਲ ਰਿਹਾ ਹੈ। ਭਾਰਤੀ ਟੀਮ ਨੇ ਟਾਸ ਜਿੱਤ ਪਹਿਲਾਂ ਕਰਦਿਆਂ ਪਾਕਿਸਤਾਨ ਨੂੰ ਜਿੱਤ ਲਈ 267 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ ਦਾ ਫੈਸਲਾ ਕੀਤਾ ਜੋ ਗਲਤ ਸਾਬਿਤ ਹੋਇਆ। ਭਾਰਤ ਦੀਆਂ ਚਾਰ ਵਿਕਟਾਂ ਛੇਤੀ ਡਿੱਗ ਗਈਆਂ ਅਤੇ ਪੂਰੀ ਟੀਮ 48.5 ਓਵਰਾਂ ‘ਚ 266 ਦੌੜਾਂ ‘ਤੇ ਆਲ ਆਊਟ ਹੋ ਗਈ। ਉਪ-ਕਪਤਾਨ ਹਾਰਦਿਕ ਪਾਂਡਿਆ ਨੇ 87 ਦੌੜਾਂ ਅਤੇ ਈਸ਼ਾਨ ਕਿਸ਼ਨ ਨੇ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਨਾਂ ਦੀ ਪਾਰੀਆਂ ਸਦਕਾ ਭਾਰਤ ਕੁਝ ਚੁਣੌਤੀਪੂਰਨ ਸਕੋਰ ਬਣਾਉਣ ’ਚ ਸਫਲ ਰਿਹਾ। ਪਾਕਿਸਤਾਨ ਵੱਲੋਂ ਸ਼ਾਹੀਨ ਸ਼ਾਹ ਅਫਰੀਦੀ ਨੇ ਚਾਰ ਵਿਕਟਾਂ, ਹਰਿਸ ਰਊਫ ਅਤੇ ਨਸੀਮ ਸ਼ਾਹ ਨੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ।
ਸ਼ਾਹੀਨ ਅਫਰੀਦੀ ਨੇ ਵਿਰਾਟ ਕੋਹਲੀ (7 ਗੇਂਦਾਂ ‘ਤੇ 4 ਦੌੜਾਂ) ਅਤੇ ਕਪਤਾਨ ਰੋਹਿਤ ਸ਼ਰਮਾ (22 ਗੇਂਦਾਂ ‘ਤੇ 11 ਦੌੜਾਂ) ਨੂੰ ਬੋਲਡ ਕੀਤਾ।
ਸ਼ੁਭਮਨ ਗਿੱਲ 32 ਗੇਂਦਾਂ ‘ਤੇ 10 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਹੈਰਿਸ ਰਾਊਫ ਨੇ ਬੋਲਡ ਕੀਤਾ। ਹੈਰਿਸ ਨੇ ਸ਼੍ਰੇਅਸ ਅਈਅਰ (14 ਦੌੜਾਂ) ਨੂੰ ਫਖਰ ਜ਼ਮਾਨ ਹੱਥੋਂ ਕੈਚ ਕਰਵਾਇਆ।
ਹਾਰਦਿਕ ਪਾਂਡਿਆ ਨੇ ਬਣਾਈਆਂ ਸਭ ਤੋਂ ਵੱਧ ਦੌੜਾਂ (India Vs Pakistan Asia Cup)
ਟਾਪ-4 ਵਿਕਟਾਂ ਜਲਦੀ ਗੁਆਉਣ ਤੋਂ ਬਾਅਦ ਨੰਬਰ-6 ‘ਤੇ ਆਏ ਹਾਰਦਿਕ ਪਾਂਡਿਆ ਨੇ 87 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ ਦੇ ਸਕੋਰ ਨੂੰ 200 ਤੋਂ ਪਾਰ ਪਹੁੰਚਾਇਆ। ਉਸਨੇ ਆਪਣੇ ਵਨਡੇ ਕਰੀਅਰ ਦਾ 11ਵਾਂ ਅਰਧ ਸੈਂਕੜਾ ਲਗਾਇਆ। ਹਾਰਦਿਕ ਨੇ ਵਨਡੇ ਕਰੀਅਰ ਦਾ ਦੂਜਾ ਸਰਵੋਤਮ ਸਕੋਰ ਬਣਾਇਆ। ਉਸ ਨੇ 96.67 ਦੀ ਸਟ੍ਰਾਈਕ ਰੇਟ ਨਾਲ ਸਕੋਰ ਬਣਾਇਆ। ਪਾਡਿਆ ਦੀ 90 ਗੇਂਦਾਂ ਦੀ ਪਾਰੀ ਵਿੱਚ 7 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ।
ਈਸ਼ਾਨ ਕਿਸ਼ਨ ਦਾ ਵਨਡੇ ਵਿੱਚ ਲਗਾਤਾਰ ਚੌਥਾ ਅਰਧ ਸੈਂਕੜਾ
ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ 81 ਗੇਂਦਾਂ ‘ਤੇ 82 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੇ ਆਪਣੇ ਕਰੀਅਰ ਦਾ 7ਵਾਂ ਅਰਧ ਸੈਂਕੜਾ ਲਗਾਇਆ। ਵਨਡੇ ਵਿੱਚ ਇਹ ਕਿਸ਼ਨ ਦਾ ਲਗਾਤਾਰ ਚੌਥਾ ਅਰਧ ਸੈਂਕੜਾ ਵੀ ਸੀ। ਇਸ ਤੋਂ ਪਹਿਲਾਂ ਕਿਸ਼ਨ ਨੇ ਵੈਸਟਇੰਡੀਜ਼ ਦੌਰੇ ‘ਤੇ ਲਗਾਤਾਰ 3 ਵਨਡੇ ਮੈਚਾਂ ‘ਚ 52, 55 ਅਤੇ 77 ਦੌੜਾਂ ਦੀ ਪਾਰੀ ਖੇਡੀ ਸੀ।
ਸ਼ਮੀ ਦੀ ਜਗ੍ਹਾ ਸ਼ਾਰਦੁਲ ਨੂੰ ਮਿਲਿਆ ਮੌਕਾ (IND Vs PAK Asia Cup)
ਭਾਰਤ ਅਤੇ ਪਾਕਿਸਤਾਨ ਵਿਚਾਲੇ ਵਨਡੇ ਏਸ਼ੀਆ ਕੱਪ-2023 ਦਾ ਤੀਜਾ ਮੈਚ ਪੱਲੇਕੇਲੇ ਕ੍ਰਿਕਟ ਸਟੇਡੀਅਮ, ਕੈਂਡੀ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟੀਮ ‘ਚ ਮੁਹੰਮਦ ਸ਼ਮੀ ਦੀ ਜਗ੍ਹਾ ਸ਼ਾਰਦੁਲ ਠਾਕੁਰ ਨੂੰ ਮੌਕਾ ਮਿਲਿਆ ਹੈ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਕੁੱਲ 132 ਵਨਡੇ ਖੇਡੇ ਗਏ ਹਨ। ਭਾਰਤ ਨੇ 55 ਮੈਚ ਜਿੱਤੇ ਹਨ ਅਤੇ ਪਾਕਿਸਤਾਨ ਨੇ 73 ਮੈਚ ਜਿੱਤੇ ਹਨ। 4 ਮੈਚ ਨਿਰਣਾਇਕ ਰਹੇ। ਦੋਵੇਂ ਟੀਮਾਂ ਆਖਰੀ ਵਾਰ 2018 ‘ਚ ਵਨਡੇ ਏਸ਼ੀਆ ਕੱਪ ‘ਚ ਆਈਆਂ ਸਨ। ਫਿਰ ਦੋਵਾਂ ਵਿਚਾਲੇ 2 ਮੈਚ ਖੇਡੇ ਗਏ ਅਤੇ ਦੋਵੇਂ ਵਾਰ ਭਾਰਤ ਜਿੱਤਿਆ।
ਦੋਵੇਂ ਟੀਮਾਂ ਇਸ ਪ੍ਰਕਾਰ ਹਨ : (India Vs Pakistan Asia Cup)
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ।
ਪਾਕਿਸਤਾਨ: ਬਾਬਰ ਆਜ਼ਮ (ਕਪਤਾਨ), ਫਖਰ ਜ਼ਮਾਨ, ਇਮਾਮ-ਉਲ-ਹੱਕ, ਸਲਮਾਨ ਅਲੀ ਆਗਾ, ਇਫਤਿਖਾਰ ਅਹਿਮਦ, ਮੁਹੰਮਦ ਰਿਜ਼ਵਾਨ (ਵਕੀਕ), ਸ਼ਾਦਾਬ ਖਾਨ, ਮੁਹੰਮਦ ਨਵਾਜ਼, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ ਅਤੇ ਹੈਰਿਸ ਰਾਊਫ।