ਨਵੀਂ ਦਿੱਲੀ। ਭਾਰਤੀ ਰਿਜ਼ਰਵ ਬੈਂਕ ਦੁਆਰਾ ਦੋ ਹਜ਼ਾਰ ਰੁਪਏ ਦੇ ਨੋਟ ਦੇ ਚਲਨ ਤੋਂ ਵਾਪਸ ਲਏ ਜਾਣ ਤੋਂ ਬਾਅਦ ਹੁਣ ਤੱਕ 93 ਫ਼ੀਸਦੀ ਨੋਟ ਲੋਕਾਂ ਨੇ ਜਮਾ ਕਰ ਪਦੱਤੇ ਹਨ ਜਦੋਂਕਿ ਸੱਤ ਫ਼ੀਸਦੀ ਅਜੇ ਵੀ ਜਮ੍ਹਾ ਕਰਵਾਏ ਜਾਣੇ ਹਨ। ਕੇਂਦਰੀ ਬੈਂਕ ਨੇ ਅੱਜ ਇੱਥੇ ਜਾਰੀ ਬਿਆਨ ’ਚ ਕਿਹਾ ਕਿ 31 ਅਗਸਤ 2023 ਤੱਕ 2000 ਰੁਪਏ ਦੇ 93 ਫ਼ੀਸਦੀ ਬੈਂਕ ਨੋਟ ਭਾਵ 3.32 ਲੱਖ ਕਰੋੜ ਰੁਪਏ ਵਾਪਸ ਆਏ ਜਦੋਂਕਿ 0.24 ਲੱਖ ਕਰੋੜ ਰੁਪਏ ਦੇ ਬੈਂਕ ਨੋਟ ਪ੍ਰਚੱਲਣ ’ਚ ਅਜੇ ਵੀ ਹਨ। 19 ਮਈ, 2023 ਤੱਕ 3.56 ਲੱਖ ਕਰੋੜ ਰੁਪਏ ਦੇ ਨੋਟ ਪ੍ਰਚੱਲਣ ’ਚ ਸਨ। (2000 Note)
ਇਹ ਵੀ ਪੜ੍ਹੋ : ਨਿਗਮ ਦੀ ਨਵੀਂ ਵਾਰਡਬੰਦੀ ਨੇ ਪਟਿਆਲਵੀ ਉਲਝਾਏ, ਪਹਿਲੇ ਦਿਨ ਹੀ ਉੱਠੇ ਇਤਰਾਜ਼
ਰਿਜ਼ਰਵ ਬੈਂਕ ਨੇ 19 ਮਈ, 2023 ਨੂੰ 2000 ਦੇ ਬੈਂਕ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਪ੍ਰਚੱਲਣ ’ਚ 2000 ਦੇ ਬੈਂਕ ਨੋਟਾਂ ਦਾ ਕੁੱਲ ਮੁੱਲ ਜੋ 31 ਮਾਰਚ ਨੂੰ 3.62 ਲੱਖ ਕਰੋੜ ਸੀ। 19 ਮਈ 2023 ਨੂੰ ਕਾਰੋਬਾਰ ਦੀ ਸਮਾਪਤੀ ’ਤੇ 2023 ਘਟ ਕੇ 3.56 ਲੱਖ ਕਰੋੜ ਰਹਿ ਗਿਆ ਸੀ। ਮੁੱਖ ਬੈਂਕਾਂ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪ੍ਰਚੱਲਣ ਤੋਂ ਵਾਪਸ ਪ੍ਰਾਪਤ 2000 ਰੁਪਏ ਮੁੱਲ ਵਰਗ ਦੇ ਬੈਂਕਨੋਟਾਂ ’ਚੋਂ ਲਗਭਗ 87 ਫ਼ੀਸਦੀ ਜਮ੍ਹਾ ਦੇ ਰੂਪ ’ਚ ਹਨ ਅਤੇ ਬਾਕੀ ਲਗਭਗ 13 ਫ਼ੀਸਦੀ ਨੂੰ ਹੋਰ ਮੁੱਲ ਵਰਗ ਦੇ ਬੈਂਕ ਨੋਟਾਂ ’ਚ ਬਦਲ ਦਿੱਤਾ ਗਿਆ ਹੈ। ਕੇਂਦਰੀ ਬੈਂਕ ਨੇ ਲੋਕਾਂ ਨੂੰ ਮੌਜ਼ੂਦ 2000 ਰੁਪਏ ਦੇ ਬੈਂਕ ਨੋਟਾਂ ਨੂੰ ਜਮ੍ਹਾ ਕਰਨ ਜਾਂ ਬਦਲਣ ਲਈ 30 ਸਤੰਬਰ 2023 ਤੱਕ ਦੀ ਬਾਕੀ ਬਚੀ ਮਿਆਦ ਵਰਤਣ ਦੀ ਅਪੀਲ ਕੀਤੀ ਹੈ। (2000 Note)