ਲੁਧਿਆਣਾ (ਜਸਵੀਰ ਸਿੰਘ ਗਹਿਲ)। ਸ਼ਨਅੱਤੀ ਸ਼ਹਿਰ ਲੁਧਿਆਣਾ ’ਚ 3 ਧੀਆਂ ਦੀ ਮਾਂ ਵੱਲੋਂ ਪਤੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ਼ ਕਰਕੇ ਮਿ੍ਰਤਕ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲਾ ਥਾਣਾ ਡਵੀਜਨ ਨੰਬਰ 5 ਦਾ ਹੈ। ਜਿੱਥੇ ਆਪਣੇ ਪਤੀ ਤੋਂ ਤੰਗ-ਪ੍ਰੇਸ਼ਾਨ ਤਿੰਨ ਧੀਆਂ ਦੀ ਮਾਂ ਨੇ ਤੇਜ਼ਾਬ (Acid) ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਮਾਮਲਾ ਦਰਜ਼ ਕਰਕੇ ਮਿ੍ਰਤਕ ਦੇ ਪਤੀ ਨੂੰ ਹਿਰਾਸ਼ਤ ’ਚ ਲੈ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣੇਦਾਰ ਅਵਨੀਤ ਕੌਰ ਨੇ ਦੱਸਿਆ ਕਿ ਪਿੰਡ ਖਰਖਰਾ (ਹਰਿਆਣਾ) ਵਾਸੀ ਜੋਤੀ ਉਰਫ਼ ਅਨਾਮਿਕਾ ਗਿੱਲ ਦਾ ਵਿਆਹ 2013 ’ਚ ਅਮਿਤ ਕੁਮਾਰ ਵਾਸੀ ਲੁਧਿਆਣਾ ਨਾਲ ਹੋਇਆ ਸੀ ਜੋ ਸਥਾਨਕ ਨਗਰ ਨਿਗਮ ’ਚ ਕੰਮ ਕਰਦਾ ਹੈ।
ਮਿ੍ਰਤਕ ਮਾਂ ਉਰਮਿਲਾ ਮੁਤਾਬਕ ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਅਮਿਤ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਜੋਤੀ ਨਾਲ ਝਗੜਾ ਕਰਦਾ ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ। ਇਸ ਦੌਰਾਨ ਜੋਤੀ ਨੇ ਤਿੰਨ ਬੱਚੀਆਂ ਨੂੰ ਜਨਮ ਦਿੱਤਾ। ਜਿਸ ਤੋਂ ਬਾਅਦ ਅਮਿਤ ਨੇ ਜੋਤੀ ਉਰਫ਼ ਅਨਾਮਿਕਾ ਨੂੰ ਹੋਰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਪੁਲਿਸ ਦੀ ਕਾਰਜ ਪ੍ਰਣਾਲੀ ਤੋਂ ਜਾਣੂੰ ਹੋਣਗੇ ਸਕੂਲੀ ਵਿਦਿਆਰਥੀ
ਜਿਸ ਤੋਂ ਤੰਗ ਆਕੇ ਜੋਤੀ ਉਰਫ਼ ਅਨਾਮਿਕਾ (26) ਨੇ ਤੇਜ਼ਾਬ ਨਿਗਲ ਲਿਆ ਅਤੇ ਉਸਦੀ ਮੌਤ ਹੋ ਗਈ। ਥਾਣਾ ਡਵੀਜਨ ਨੰਬਰ 5 ਦੀ ਪੁਲਿਸ ਨੇ ਮਿ੍ਰਤਕ ਉਰਫ਼ ਅਨਾਮਿਕਾ ਦੀ ਮਾਂ ਉਰਮਿਲਾ ਵਾਸੀ ਖਰਖਰਾ ਦੇ ਬਿਆਨਾਂ ’ਤੇ ਅਮਿਤ ਕੁਮਾਰ ਵਾਸੀ ਰੇਲਵੇ ਕਲੋਨੀ ਲੁਧਿਆਣਾ ਵਿਰੁੱਧ ਮਾਮਲਾ ਦਰਜ਼ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।