ਪਿੰਡ ਛਾਜਲੀ ਦੇ ਪਹਿਲੇ ਸਰੀਰਦਾਨੀ ਬਣੇ ਗਿਰਧਾਰੀ ਲਾਲ ਇੰਸਾਂ
ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਬਲਾਕ ਗੋਬਿੰਦਗੜ੍ਹ ਜੇਜੀਆ ਤੋਂ ਪੱਤਰਕਾਰ ਸਰਜੀਵਨ ਕੁਮਾਰ ਇੰਸਾਂ, 15 ਮੈਂਬਰ ਬਲਵਿੰਦਰ ਸਿੰਘ ਇੰਸਾਂ ਭੋਲ, ਗੁਰਜੰਟ ਸਿੰਘ, ਪਵਨ ਕੁਮਾਰ ਇੰਸਾਂ ਦੇ ਪਿਤਾ, 85 ਮੈਂਬਰ ਭੈਣ ਬਲਜੀਤ ਕੌਰ ਇੰਸਾਂ ਦੇ ਸਤਿਕਾਰਯੋਗ ਸਹੁਰਾ ਗਿਰਧਾਰੀ ਲਾਲ ਇੰਸਾਂ ਪੁੱਤਰ ਨਿਰੰਜਣ ਸਿੰਘ ਛਾਜਲੀ ਬੀਤੇ ਦਿਨੀਂ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਿਕ ਦੇ ਚਰਨਾਂ ਵਿਚ ਜਾ ਬਿਰਾਜੇ ਹਨ। (Medical Research)
ਅੱਜ ਉਨ੍ਹਾਂ ਦੀ ਮਿ੍ਰਤਕ ਦੇਹ ਪਰਿਵਾਰ ਦੀ ਸਹਿਮਤੀ ਸਦਕਾ ਨੈਸ਼ਨਲ ਕੈਪੀਟਲ ਰੀਜਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿਲੇਜ ਨਾਲਪੁਰ ਪੋਸਟ ਖਰਖੋਦਾ ਐਨ ਐਚ 235 ਮੈਰਿਟ ਹਾਪੁੜ ਰੋਡ ਮੇਰਠ ਵਿਖੇ ਦਾਨ ਕੀਤੀ ਗਈ। ਪਰਿਵਾਰਕ ਮੈਂਬਰਾਂ ਨੇ ਗਿਰਧਾਰੀ ਲਾਲ ਇੰਸਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਪਿੰਡ ਛਾਜਲੀ ਦੇ ਪਹਿਲੇ ਸਰੀਰਦਾਨੀਆਂ ਦੀ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ। ਡੇਰਾ ਸੱਚਾ ਸੌਦਾ ਦੀ ਮਰਿਆਦਾ ਮੁਤਾਬਕ ਅਰਦਾਸ ਬੇਨਤੀ ਦਾ ਸ਼ਬਦ ਬੋਲ ਕੇ ਗਿਰਧਾਰੀ ਲਾਲ ਇੰਸਾਂ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜੀ ਗੱਡੀ ਵਿੱਚ ਸਤਿਕਾਰ ਸਹਿਤ ਰੱਖ ਕੇ ਪਿੰਡ ਛਾਜਲੀ ਦੇ ਮੇਨ ਚੌਕ ਰਾਹੀਂ ਗਿਰਧਾਰੀ ਲਾਲ ਇੰਸਾਂ ਅਮਰ ਰਹੇ ਸੱਚੇ ਸੌਦੇ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰੇ ਲਾਏ।
ਹਰੀ ਝੰਡੀ ਦਿਖਾ ਕੇ ਐਂਬੂਲੈਂਸ ਕੀਤੀ ਰਵਾਨਾ | Medical Research
ਪਿੰਡ ਛਾਜਲੀ ਵਿਖੇ ਇੱਕ ਜਾਗਰੂਕਤਾ ਰੈਲੀ ਰਾਹੀਂ ਬਲਾਕ ਦੇ ਪ੍ਰੇਮੀ ਸੇਵਕ ਸੁਖਮੀਤ ਸਿੰਘ ਇੰਸਾਂ ਅਤੇ 85 ਮੈਂਬਰ ਗੁਰਵਿੰਦਰ ਸਿੰਘ ਇੰਸਾਂ ਹਰੀਗੜ੍ਹ ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 159 ਮਾਨਵਤਾ ਭਲਾਈ ਦੇ ਕਾਰਜਾਂ ਉੱਪਰ ਵਿਸਥਾਰ ਪੂਰਵਕ ਚਾਨਣਾ ਪਾ ਕੇ ਨਗਰ ਨਿਵਾਸੀਆਂ ਨੂੰ ਪ੍ਰੇਰਿਤ ਕੀਤਾ। ਐਂਬੂਲੈਂਸ ਨੂੰ ਹਰੀ ਝੰਡੀ ਦਿਖਾਉਣ ਦੀ ਰਸਮ ਸਮਾਜ ਸੇਵੀ ਕੁਲਵਿੰਦਰ ਸਿੰਘ ਇੰਸਾਂ ਛਾਜਲੀ ਅਤੇ ਸਮੂਹ 85 ਮੈਂਬਰ ਭੈਣਾਂ ਵੀਰਾਂ ਨੇ ਨਿਭਾਈ।
ਇਹ ਵੀ ਪੜ੍ਹੋ : ‘ਖੇਡ ਵਤਨ ਪੰਜਾਬ ਦੀਆਂ’ ਦੇ ਸੀਜਨ-2 ਸਬੰਧੀ ਮਸ਼ਾਲ ਮਾਰਚ ਲੁਧਿਆਣਾ ਤੋਂ ਸ਼ੁਰੂ
ਇਸ ਮੌਕੇ 85 ਮੈਂਬਰ ਗੁਰਵਿੰਦਰ ਸਿੰਘ ਇੰਸਾਂ ਹਰੀਗੜ੍ਹ, ਸਹਿਦੇਵ ਸਿੰਘ ਇੰਸਾਂ ਸੁਨਾਮ, ਗਗਨ ਸਿੰਘ ਇੰਸਾਂ ਚੱਠਾ ਨਨਹੇੜਾ, 85 ਮੈਂਬਰ ਭੈਣਾਂ ਮਨਜਿੰਦਰ ਕੌਰ ਇੰਸਾਂ ਛਾਜਲੀ, ਪਰਮਜੀਤ ਕੌਰ ਇੰਸਾਂ ਭੂਟਾਲ ਕਲਾਂ, ਰਣਜੀਤ ਕੌਰ ਇੰਸਾਂ ਹਰੀਗੜ੍ਹ, ਕਮਲੇਸ਼ ਰਾਣੀ ਇੰਸਾਂ ਸੁਨਾਮ, ਨਿਰਮਲਾ ਇੰਸਾਂ ਸੁਨਾਮ, ਬਲਾਕ ਦੇ ਪ੍ਰੇਮੀ ਸੇਵਕ ਸੁਖਮੀਤ ਸਿੰਘ ਇੰਸਾਂ ਛਾਜਲੀ, ਕੁਲਵਿੰਦਰ ਸਿੰਘ ਇੰਸਾਂ, ਸੋਨੀ ਸਿੰਘ ਇੰਸਾਂ, ਸ਼ੇਰਾ ਸਿੰਘ ਇੰਸਾਂ, ਪ੍ਰਤਾਪ ਸਿੰਘ ਇੰਸਾਂ, ਜੀਤਾ ਸਿੰਘ ਇੰਸਾਂ, ਕੇਵਲ ਸਿੰਘ ਇੰਸਾਂ, 15 ਮੈਂਬਰ ਸੱਤਪਾਲ ਸਿੰਘ ਇੰਸਾਂ ਜਖੇਪਲ, ਹਰਪਾਲ ਸਿੰਘ ਇੰਸਾਂ ਭੋਲਾ ਕਣਕ ਵਾਲ ਭੰਗੂਆਂ ਸੇਵਾ ਸੰਮਤੀ, ਬੱਗਾ ਸਿੰਘ ਇੰਸਾਂ ਗੁਰਸੇਵਕ ਸਿੰਘ ਇੰਸਾਂ ਫੌਜੀ, ਮੇਘ ਰਾਜ ਇੰਸਾਂ ਸੰਗਤੀਵਾਲਾ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵੱਡੀ ਗਿਣਤੀ ਵਿਚ ਭੈਣਾਂ ਭਾਈਆਂ ਤੋਂ ਇਲਾਵਾ ਬਾਵਾ ਪਰਿਵਾਰ ਦੇ ਰਿਸ਼ਤੇਦਾਰ ਸਕੇ ਸੰਬੰਧੀ ਨਗਰ ਨਿਵਾਸੀ ਹਾਜ਼ਰ ਸਨ।