ਸ਼ਾਮ ਤੱਕ ਬੰਨ੍ਹ ਹੋ ਜਾਵੇਗਾ ਪੂਰਾ ਮਜ਼ਬੂਤ | Drain
ਫਾਜਿਲਕਾ (ਰਜਨੀਸ਼ ਰਵੀ) ਫਾਜਿਲਕਾ ਜ਼ਿਲ੍ਹੇ ਵਿੱਚ ਬੀਤੀ ਰਾਤ ਮੌਜਮ ਡਿੱਚ ਡ੍ਰੇਨ ਵਿਚ ਪਾੜ ਪੈ ਗਿਆ ਸੀ ਜਿਸ ਨੂੰ ਪ੍ਰਸਾਸਨ ਦੀ ਮੁਸਤੈਦੀ ਅਤੇ ਲੋਕਾਂ ਦੇ ਸਹਿਯੋਗ ਨਾਲ ਅੱਜ ਬਾਅਦ ਦੁਪਹਿਰ ਤੱਕ ਠੀਕ ਕਰ ਲਿਆ ਗਿਆ। ਬੀਤੀ ਰਾਤ ਜਦ ਇਸ ਪਾੜ ਦੀ ਸੂਚਨਾ ਮਿਲੀ ਤਾਂ ਫਾਜਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਸਮੇਤ ਸਾਰੇ ਵਿਭਾਗੀ ਮੌਕੇ ਪਰ ਪੁੱਜੇ ਅਤੇ ਤੁਰੰਤ ਪਾੜ ਨੁੂੰ ਬੰਦ ਕਰਨ ਦਾ ਕੰਮ ਸੁਰੂ ਕਰ ਦਿੱਤਾ। ਇਸ ਮੌਕੇ ਫਾਜਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੀ ਮਿੱਟੀ ਦੇ ਥੈਲੇ ਚੁੱਕ ਕੇ ਬੰਨ੍ਹ ਮਾਰਨ ਵਿਚ ਸਹਿਯੋਗ ਲਈ ਕਾਰਸੇਵਾ ਕਰਦੇ ਵਿਖਾਈ ਦਿੱਤੇ। (Drain)
ਜਿਕਰਯੋਗ ਹੈ ਕਿ 12500 ਆਰਡੀ ਤੇ ਸੱਜੇ ਪਾਸੇ ਇਹ ਪਾੜ ਪਿਆ ਸੀ ਅਤੇ ਇਹ ਲੱਗਭਗ 65 ਫੁੱਟ ਚੌੜਾ ਹੋ ਗਿਆ ਸੀ ਪਰ ਤੇਜੀ ਨਾਲ ਕਾਰਵਾਈ ਕਰਦਿਆਂ ਅੱਜ਼ ਦੁਪਹਿਰ ਤੱਕ ਪਾਣੀ ਦੇ ਵਹਾਅ ਨੂੰ ਕੰਟਰੋਲ ਕਰ ਲਿਆ ਗਿਆ ਸੀ ਅਤੇ ਇਸ ਦੀ ਮਜਬੂਤੀ ਲਈ ਹੋਰ ਕੰਮ ਕੀਤਾ ਜਾ ਰਿਹਾ ਹੈ। (Drain)
ਡਿਪਟੀ ਕਮਿਸਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਪ੍ਰਸਾਸਨ ਤੇ ਲੋਕਾਂ ਨੇ ਮਿਲ ਕੇ ਕੀਤੀ ਕਾਰਵਾਈ ਕਾਰਨ ਵੱਡਾ ਨੁਕਸਾਨ ਟਲ ਗਿਆ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਲੋਕ ਹੋਰ ਬੰਨ੍ਹਾਂ ਦੀ ਵੀ ਲਗਾਤਾਰ ਚੌਕਸੀ ਰੱਖਣ ਅਤੇ ਜ਼ੇਕਰ ਕਿਤੇ ਕੋਈ ਬੰਨ੍ਹਾਂ ਕਮਜੋਰ ਵਿਖਾਈ ਦੇਵੇ ਤਾਂ ਤੁਰੰਤ ਹੜ੍ਹ ਕੰਟਰੋਲ ਰੂਮ ਤੇ 01638262153 ਤੇ ਸੂਚਨਾ ਦਿੱਤੀ ਜਾਵੇ। ਓਧਰ ਵਿਧਾਇਕ ਸ੍ਰੀ ਨਰਿੰੰਦਰ ਪਾਲ ਸਿੰਘ ਸਵਨਾ ਨੇ ਫਾਜਿਲਕਾ ਦੇ ਲੋਕਾਂ ਵੱਲੋਂ ਪ੍ਰਸਾਸਨ ਨਾਲ ਮੋਢੇ ਨਾਲ ਮੋਢਾ ਜ਼ੋੜ ਕੇ ਕਿਤੇ ਜਾ ਰਹੇ ਕੰਮ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ।