ਖੁਦ ਹੀ ਨਿਕਲਿਆ ਮਾਸਟਰਮਾਈਂਡ, ਲੁੱਟ ਦਾ ਡਰਾਮਾ ਕਰ ਪੈਸੇ ਡਕਾਰਨ ਦੀ ਸਾਜਿਸ਼ | Robbery
ਜਲਾਲਾਬਾਦ (ਰਜਨੀਸ਼ ਰਵੀ)। ਬੀਤੇ 18 ਅਗਸਤ ਨੂੰ ਮੁੱਖ ਮਾਰਗ ’ਤੇ ਵਪਾਰੀ 22 ਲੱਖ ਦੀ ਵਾਰਦਾਤ ਦੀ ਗੁੱਥੀ ਪੁਲਿਸ ਵੱਲੋਂ ਸੁਲਝਾ ਲਈ ਗਈ । ਇਸ ਲੁੱਟ ਸੰਬਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਗੁਰਸੇਵਕ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਚੱਕ ਕਾਲਾ ਸਿੰਘ ਵਾਲਾ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਨੇ ਪੁਲਿਸ ਨੂੰ ਆਪਣਾ ਬਿਆਨ ਦਰਜ ਕਰਵਾਇਆ ਕਿ ਉਸ ਪਾਸੇ 2 ਅਣਪਛਾਤੇ ਮੋਟਰ ਸਾਈਕਲ ਸਵਾਰਾ ਵੱਲੋਂ ਪਿਸਤੌਲ ਦੀ ਨੋਕ ’ਤੇ 22 ਲੱਖ 50 ਹਜ਼ਾਰ ਰੁਪਏ ਦੀ ਲੁੱਟ ਕੀਤੀ ਹੈ। (Robbery)
ਇਹ ਪੈਸੇ ਉਸ ਨੇ ਆਪਣੇ ਤੇ ਆਪਣੀ ਪਤਨੀ ਦੇ ਐਚ.ਡੀ.ਐਫ.ਸੀ. ਬੈਂਕ ਖਾਤੇ ਜਲਾਲਾਬਾਦ ਵਿੱਚੋਂ ਕਢਵਾ ਕੇ ਆਪਣੇ ਘਰ ਰੱਖੇ ਹੋਏ ਸਨ ਅਤੇ 4 ਲੱਖ ਰੁਪਏ ਮਿਤੀ 18.8.2023 ਨੂੰ ਐਚ.ਡੀ.ਐਫ.ਸੀ. ਬੈਂਕ ਜਲਾਲਾਬਾਦ ਵਿੱਚੋ ਕਢਵਾ ਕੇ ਆਪਣੇ ਦੋਸਤ ਜੁਗਰਾਜ ਸਿੰਘ ਉੱਕਤ ਦੇ ਘਰ ਪਿੰਡ ਮੱਲਾ ਜਿਲਾ ਜਗਰਾਉ ਨੂੰ ਦੇਣ ਜਾ ਰਿਹਾ ਸੀ ਜਦ ਉਹ ਆਪਣੀ ਕਾਰ ਰਿੱਟਜ ਰੰਗ ਚਿੱਟਾ ਐਚ.ਪੀ.ਪੈਟਰੋਲ ਪੰਪ ਐਫ.ਐਫ. ਰੋਡ ਤੋ ਡੀਜਲ ਪੁਆ ਕੇ ਮੇਨ ਐਫ.ਐਫ.ਰੋਡ ‘ਤੇ ਗੱਡੀ ਚੜਾਉਣ ਲੱਗਾ ਤਾਂ 2 ਨਾਮਲੂਮ ਵਿਅਕਤੀ ਮੋਟਰਸਾਈਕਲ ਸੀ.ਡੀ ਡੀਲਕਸ ਰੰਗ ਕਾਲਾ ਤੇ ਸਵਾਰ ਹੋ ਕੇ ਆਏ ਜਿਨ੍ਹਾਂ ਨੇ ਆਪਣਾ ਮੋਟਰ ਸਾਈਕਲ ਉਸਦੀ ਕਾਰ ਦੇ ਅੱਗੇ ਲਗਾ ਕੇ ਕਾਰ ਨੂੰ ਰੋਕ ਦਿੱਤਾ ਅਤੇ ਮੋਟਰ ਸਾਈਕਲ ਚਾਲਕ ਨੇ ਉਸ ਤੇ ਆਪਣਾ ਪਿਸਤੌਲ ਤਾਣ ਦਿੱਤਾ ਅਤੇ ਮੋਟਰ ਸਾਈਕਲ ਦੋ ਪਿੱਛੇ ਬੈਠੇ ਵਿਅਕਤੀ ਨੇ ਕਾਰ ਦੀ ਕੰਡਕਟਰ ਸੀਟ ਤੇ ਰੱਖੇ 22,50,000 ਰੁਪਏ ਵਾਲੀ ਕਿੱਟ ਲੁੱਟ ਕੇ ਮੋਕੇ ਤੋਂ ਫਰਾਰ ਹੋ ਗਏ। ਜਿਸ ਸਬੰਧੀ ਮਾਮਲਾ ਦਰਜ਼ ਕੀਤਾ ਗਿਆ।
ਜਲਾਲਾਬਾਦ ’ਚ ਐੱਸਐੱਸਪੀ ਮਨਜੀਤ ਸਿੰਘ ਢੇਸੀ ਵੱਲੋਂ ਪ੍ਰੈਸ ਕੰਨਫਰੰਸ | Robbery
ਇਸ ਵਾਰਦਾਤ ਦੇ ਸੰਬਧ ਵਿੱਚ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਕਰਦਿਆਂ 48 ਘੰਟਿਆਂ ’ਚ ਮਾਮਲੇ ਤਹਿ ਤੱਕ ਪੁੱਜ ਗਈ। ਇੱਥੇ ਵਰਣਨਯੋਗ ਹੈ ਕਿ ਜੋ ਉਕਤ ਮੁਕਦਮੇ ਵਿੱਚ ਮੁੱਖ ਥਾਣਾ ਅਮੀਰ ਖਾਸ ਐਸ.ਆਈ. ਹਰਪ੍ਰੀਤ ਸਿੰਘ, ਇੰਚਾਰਜ ਸੀ.ਆਈ.ਏ ਫਾਜਿਲਕਾ ਐਸ.ਆਈ. ਅਮਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ, ਇੰਚਾਰਜ ਨਵਦੀਪ ਸ਼ਰਮਾ ਸਪੈਸ਼ਲ ਬ੍ਰਾਂਚ ਫਾਜਿਲਕਾ ਅਤੇ ਟੈਕਨੀਕਲ ਸੈੱਲ ਫਾਜ਼ਿਲਕਾ ਵੱਲੋਂ ਪਿਛਲੇ 2 ਦਿਨਾਂ ਤੋਂ ਲਗਾਤਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ, ਜੋ ਮਿਤੀ 20 ਅਗਸਤ ਨੂੰ ਉਕਤ ਮੁਕਦਮਾ ਦੀ ਤਫਤੀਸ਼ ਦੇ ਚੱਲਦਿਆਂ ਇਹ ਗੱਲ ਸਾਹਮਣੇ ਆਈ ਹੈ ਕਿ ਮੁਦਈ ਮੁਕਦਮਾ ਗੁਰਸੇਵਕ ਸਿੰਘ ਉਕਤ ਦਾ ਇੱਕ ਰਿਸ਼ਤੇਦਾਰ ਜੋ ਇਕ ਵਿਦੇਸ਼ ਵਿੱਚ ਰਹਿੰਦਾ ਸੀ ਅਤੇ ਉਸ ਨੇ ਆਪਣੀ ਜ਼ਮੀਨ ਮੁਦੱਈ ਗੁਰਸੇਵਕ ਸਿੰਘ ਦੇ ਰਾਹੀਂ ਵੇਚੀ ਸੀ।
ਜਿਸ ਦੇ ਪੈਸੇ ਇਸ ਪਾਸ ਪਏ ਸੀ, ਜੋ ਗੁਰਸੇਵਕ ਸਿੰਘ ਉਕਤ ਦੇ ਮਨ ਵਿੱਚ ਪੈਸਿਆਂ ਨੂੰ ਦੇਖ ਕੇ ਬੇਈਮਾਨੀ ਆ ਗਈ ਅਤੇ ਇਸ ਨੇ ਆਪਣੇ ਦੋਸਤ ਕੁਲਵੰਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਲੱਧੂਵਾਲਾ ਉਤਾੜ ਅਤੇ ਆਪਣੀ ਭੂਆ ਦੇ ਲੜਕੇ ਜਰਮਨ ਸਿੰਘ ਪੁੱਤਰ ਗੁਰਜਿੰਦਰ ਸਿੰਘ ਵਾਸੀ ਕੋਹਰ ਸਿੰਘ ਵਾਲਾ ਥਾਣਾ ਲੱਖੋਕੇ ਬਹਿਰਾਮ ਨਾਲ ਮਿਲੀਭੁਗਤ ਕਰਕੇ ਇਕ ਸੋਚੀ ਸਮਝੀ ਸਾਜਿਸ਼ ਤਹਿਤ ਇਕ ਝੂਠੀ ਲੁੱਟ ਦੀ ਕਹਾਣੀ ਬਣਾ ਕੇ ਉਕਤ ਘਟਨਾ ਨੂੰ ਅੰਜਾਮ ਦਿੱਤਾ ਹੈ। ਮੁਕਦਮੇ ਵਿੱਚ ਗੁਰਸੇਵਕ ਸਿੰਘ ਦੀ ਗਿ੍ਰਫਤਾਰੀ ਹੋ ਚੁੱਕੀ ਹੈ ਅਤੇ ਇਸ ਪਾਸੋ ਲੁੱਟ ਦੇ ਕਰੀਬ 16 ਲੱਖ 70 ਹਜ਼ਾਰ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ, ਮੁਕਦਮੇ ਦੀ ਤਫਤੀਸ਼ ਜਾਰੀ ਹੈ, ਬਾਕੀ ਮੁਲਜ਼ਮਾਂ ਨੂੰ ਜਲਦ ਹੀ ਗਿ੍ਰਫਤਾਰ ਕੀਤਾ ਜਾਵੇਗਾ।