ਕੀ ਤੁਹਾਨੂੰ ਵੀ ਆਇਆ ਹੈ ਆਧਾਰ ਅਪਡੇਟ ਕਰਨ ਦਾ ਮੈਸੇਜ਼, ਤਾਂ ਹੋ ਜਾਓ ਸਾਵਧਾਨ

my Aadhaar Portal

ਨਵੀਂ ਦਿੱਲੀ। ਬਹੁਤ ਸਾਰੇ ਲੋਕਾਂ ਨੂੰ ਆਧਾਰ ਕਾਰਡ ਅਪਡੇਟ ਕਰਨ ਲਈ ਮੈਸੇਜ਼ ਆ ਰਹੇ ਹਨ। ਅਜਿਹੇ ਵਿੱਚ ਤੁਹਾਡੇ ਫੋਨ ਨੰਬਰ ’ਤੇ ਵੀ ਐੱਸਐੱਮਐੱਸ ਆ ਸਕਦਾ ਹੈ ਜਾਂ ਈਮੇਲ ਆ ਸਕਦੀ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਆਪਣਾ ਆਧਾਰ ਕਾਰਡ ਅਪਡੇਟ ਕਰ ਲਓ। ਅਜਿਹੇ ਸੁਨੇਹਿਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਇਹ ਲੋਕ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾ ਸਕਦੇ ਹਨ। (my Aadhaar Portal)

ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ ਨੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਸੁਚੇਤ ਕੀਤਾ ਹੈ ਕਿਉਂਕਿ ਉਹ ਆਧਾਰ ਕਾਰਡ ਨੂੰ ਅਪਡੇਟ ਕਰਨ ਦੇ ਮਕਸਦ ਨਾਲ ਲੋਕਾਂ ਨੂੰ ਕਦੇ ਵੀ ਆਪਣੀ ਪਛਾਣ ਜਾਂ ਪਤੇ ਦਾ ਸਬੂਤ ਈਮੇਲ ’ਤੇ ਸਾਂਝਾ ਕਰਨ ਲਈ ਨਹੀਂ ਕਹਿੰਦੇ। ਇੰਨਾ ਹੀ ਨਹਂੀ ਯੂਆਈਡੀਏਆਈ ਨੇ ਨਾਗਰਿਕਾਂ ਨੂੰ ਆਪਣੇ ਆਧਾਰ ਕਾਰਡ ਨੂੰ ਆਨਲਾਈਨ ਜਾਂ ਆਪਣੇ ਨਜ਼ਦੀਕੀ ਕੇਂਦਰਾਂ ’ਤੇ ਜਾ ਕੇ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ।

ਯੂਆਈਡੀਏਆਈ ਨੇ ਪੋੋਸਟ ਕੀਤੀ ਸਾਂਝੀ | my Aadhaar Portal

ਆਧਾਰ ਜਾਰੀ ਕਰਨ ਵਾਲੀ ਸੰਸਥਾ ਯੂਆਈਡੀਏਆਈ ਨੇ ਐਕਸ (ਸਾਬਕਾ ਟਵਿੱਟਰ) ’ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਯੂਆਈਡੀਏਆਈ ਕਦੇ ਵੀ ਤੁਹਾਨੂੰ ਈਮੇਲ ਜਾਂ ਵਟਸਐਪ ’ਤੇ ਤੁਹਾਡੇ ਆਧਾਰ ਨੂੰ ਅਪਡੇਟ ਕਰਨ ਲਈ ਆਪਣੇ ਪੀਓਆਈ/ਪੀਓਏ ਦਸਤਾਵੇਜ਼ਾਂ ਨੂੰ ਸਾਂਝਾ ਕਰਨ ਲਈ ਨਹੀਂ ਕਹਿੰਦਾ। ਆਪਣਾ ਆਧਾਰ ਜਾਂ ਤਾਂ ਮਈ ਆਧਾਰ ਪੋਰਟਲ ਰਾਹੀਂ ਆਨਲਾਈਨ ਅਪਡੇਟ ਕਰੋ ਜਾਂ ਆਪਣੇ ਨਜ਼ਦੀਕੀ ਆਧਾਰ ਕੇਂਦਰਾਂ ’ਤੇ ਜਾਓ।

ਆਧਾਰ ਕਾਰਡ ਅਪਡੇਟ ਸਬੰਧੀ ਜਾਣਕਾਰੀ

ਯੂਆਈਡੀਏਆਈ ਦੇਸ਼ ਵਾਸੀਆਂ ਨੂੰ ਜਨਸੰਖਿਆ ਦੇ ਵੇਰਵਿਆਂ ਨੂੰ ਮੁੜ ਪ੍ਰਮਾਣਿਤ ਕਰਨ ਲਈ ਪਛਾਣ ਦਾ ਸਬੂਤ ਅਤੇ ਪਤੇ ਦਾ ਸਬੂਤ ਦਸਤਾਵੇਜ ਅਪਲੋਡ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ, ਖਾਸ ਤੌਰ ’ਤੇ ਜੇਕਰ ਆਧਾਰ 10 ਸਾਲ ਪਹਿਲਾਂ ਜਾਰੀ ਕੀਤਾ ਗਿਆ ਸੀ ਅਤੇ ਕਦੇ ਵੀ ਅਪਡੇਟ ਨਹੀਂ ਕੀਤਾ ਗਿਆ ਸੀ। ਇਹ ਜੀਵਨ ਨੂੰ ਬਿਹਤਰ ਬਣਾਉਣ, ਬਿਹਤਰ ਸੇਵਾਵਾਂ ਪ੍ਰਦਾਨ ਕਰਨ ਅਤੇ ਪ੍ਰਮਾਣੀਕਰਨ ਦੀ ਸਫ਼ਲਤਾ ਦਰ ਨੂੰ ਵਧਾਉਣ ਵਿੱਚ ਮੱਦਦ ਕਰੇਗਾ।

ਇਸ ਦੌਰਾਨ ਯੂਆਈਡੀਏਆਈ ਨੇ ਦਸਤਾਵੇਜ਼ਾਂ ਨੂੰ ਮੁਫ਼ਤ ਆਧਾਰ ਅਪਡੇਟ ਨੂੰ 14 ਸਤੰਬਰ 2023 ਤੱਕ ਵਧਾ ਦਿੱਤਾ ਹੈ। ਪਹਿਲਾਂ, ਮੁਫ਼ਤ ਸੇਵਾ ਸਿਰਫ਼ 14 ਜੂਨ, 2023 ਤੱਕ ਉਪਲੱਬਧ ਸੀ।

ਆਧਾਰ ਕਾਰਡ ਨੂੰ ਕਿਵੇਂ ਕਰੀਏ ਅਪਡੇਟ?

  • ਨਾਗਰਿਕ ਆਪਣੇ ਆਧਾਰ ਨੰਬਰ ਦੀ ਵਰਤੋਂ ਕਰ ਕੇ https://myaadhaar.uidai.gov.in/ ’ਤੇ ਲਾਗਇਨ ਕਰ ਸਕਦੇ ਹਨ।
  • ਹੁਣ ਪਤਾ ਅਪਡੇਟ ਕਰਨ ਲਈ ਅੱਗੇ ਵਧੋ ਵਿਕਲਪ ਚੁਣੋ।
  • ਵਨ ਟਾਈਮ ਪਾਸਵਰਡ (OTP) ਰਜਿਸਟਰਡ ਮੋਬਾਇਲ ਨੰਬਰ ’ਤੇ ਭੇਜਿਆ ਜਾਵੇਗਾ।
  • ਤੁਹਾਨੂੰ ਸਿਰਫ਼ ‘ਅਪਡੇਟ ਦਸਤਾਵੇਜ਼’ ’ਤੇ ਕਲਿੱਕ ਕਰਨ ਦੀ ਲੋੜ ਹੈ ਅਤੇ ਨਿਵਾਸੀ ਦੇ ਮੌਜ਼ੂਦਾ ਵੇਰਵੇ ਪ੍ਰਦਰਸ਼ਿਤ ਕੀਤੇ ਜਾਣਗੇ।
  • ਆਧਾਰ ਧਾਰਕ ਨੂੰ ਵੇਰਵਿਆਂ ਦੀ ਪੁਸ਼ਟੀ ਕਰਨੀ ਪੈਂਦੀ ਹੈ, ਜੇਕਰ ਸਹੀ ਪਾਇਆ ਜਾਦਾ ਹੈ ਤਾਂ ਅਗਲੇ ਹਾਈਪਰਲਿੰਕ ’ਤੇ ਕਲਿੱਕ ਕਰੋ।
  • ਅਗਲੀ ਸਕਰੀਨ ਵਿੱਚ ਨਾਗਰਿਕ ਨੂੰ ਡਰਾਪਡਾਊਨ ਸੂਚੀ ਵਿੱਚੋਂ ਪਛਾਣ ਦਾ ਸਬੂਤ ਅਤੇ ਪਤੇ ਦੇ ਦਸਤਾਵੇਜ਼ਾਂ ਦਾ ਸਬੂਤ ਚੁਣਨਾ ਹੋਵੇਗਾ।
  • ਇਸ ਤੋਂ ਬਾਅਦ ਐਡਰੈੱਸ ਪਰੂਫ਼ ਦੀ ਸਕੈਨ ਕੀਤੀ ਕਾਪੀ ਅਪਲੋਡ ਕਰੋ ਅਤੇ ਸਬਮਿਟ ਬਟਨ ਨੂੰ ਚੁਣੋ। ਆਪਣੇ ਦਸਤਾਵੇਜ਼ਾਂ ਨੂੰ ਡਪਡੇਟ ਕਰਨ ਲਈ ਉਨ੍ਹਾਂ ਕਾਪੀਆਂ ਅਪਲੋਡ ਕਰੋ।
  • ਆਧਾਰ ਅਪਡੇਟ ਬੇਨਤੀ ਸਵੀਕਾਰ ਕੀਤੀ ਜਾਵੇਗੀ ਅਤੇ ਇੱਕ 14 ਅੰਕਾਂ ਦਾ ਅਪਡੇਟ ਬੇਨਤੀ ਨੰਬਰ (URN) ਤਿਆਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਹਰੀਕੇ ਨੇੜੇ ਧੁੱਸੀ ਬੰਨ ਟੁੱਟਾ, ਭਾਰੀ ਤਬਾਹੀ