ਹੜ੍ਹ ਦਾ ਪਾਣੀ ਘੱਟਦੇ ਹੀ ਨਹਿਰਾਂ ਵਿਚ ਆ ਜਾਵੇਗਾ ਪਾਣੀ

Canals

ਫਾਜਿ਼ਲਕਾ (ਰਜਨੀਸ਼ ਰਵੀ)। ਅਬੋਹਰ ਨਹਿਰ ਮੰਡਲ ਦੇ ਕਾਰਜਕਾਰੀ ਇੰਜਨੀਅਰ ਨੇ ਜਾਣਕਾਰੀ ਦਿੱਤੀ ਹੈ ਕਿ ਹਰੀਕੇ ਹੈਡਵਰਕਸ ਤੇ ਮੀਡੀਅਮ ਫਲੱਡ ਆਇਆ ਹੋਣ ਕਾਰਨ ਫਲੱਡ ਗੇਟ ਖੋਲ੍ਹੇ ਗਏ ਹਨ ਜਿਸ ਕਾਰਨ ਇੱਥੋਂ ਨਿਕਲਣ ਵਾਲੀਆਂ ਨਹਿਰਾਂ ਪੂਰਾ ਪਾਣੀ ਨਹੀਂ ਲੈ ਪਾ ਰਹੀਆਂ ਹਨ ਅਤੇ ਅਬੋਹਰ ਨਹਿਰ ਮੰਡਲ ਦੀ ਹਦੂਦ ਅੰਦਰ ਆਉਂਦੀਆਂ ਨਹਿਰਾਂ ਵਿਚ ਪਾਣੀ ਮੰਗ ਨਾਲੋਂ ਘੱਟ ਚੱਲ ਰਿਹਾ ਹੈ। ਮੌਕੇ ਤੇ ਹੈਡ ਵਰਕਸ ਹਰੀਕੇ ਪੱਤਣ ਵਿਖੇ ਪਾਣੀ ਦੀ ਆਮਦ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ। ਉਮੀਦ ਹੈ ਕਿ ਆਉਣ ਵਾਲੇ ਦੋ ਦਿਨਾਂ ਵਿਚ ਹਰੀਕੇ ਹਰੀਕੇ ਹੈਡ ਵਰਕਸ ਤੇ ਪਾਣੀ ਦਾ ਪੱਧਰ ਉਚਾ ਹੋਣ ਉਪਰੰਤ ਅਬੋਹਰ ਨਹਿਰ ਮੰਡਲ ਦੀਆਂ ਸਾਰੀਆਂ ਨਹਿਰਾਂ ਵਿੱਚ ਪਾਣੀ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਸਭ ਕਿਸਾਨਾਂ ਨੂੰ ਸਹਿਯੋਗ ਦੀ ਅਪੀਲ ਕੀਤੀ। (Canals)

ਇਹ ਵੀ ਪੜ੍ਹੋ : ਫਾਜਿ਼ਲਕਾ ਦੇ ਵਿਧਾਇਕ ਨੇ ਟਰੈਕਟਰ ਟਰਾਲੀਆਂ ਲਿਜਾ ਲੋਕਾਂ ਨੂੰ ਕੱਢਿਆ ਪ੍ਰਭਾਵਿਤ ਪਿੰਡਾਂ ‘ਚੋਂ ਬਾਹਰ