ਗੁਰੂਹਰਸਹਾਏ (ਵਿਜੈ ਹਾਂਡਾ)। ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਗੁਰੂਹਰਸਹਾਏ, ਸੈਦੇ ਕੇ ਮੋਹਨ,ਅਮੀਰ ਖਾਸ ਤੇ ਚੱਕ ਜਮਾਲਗੜ ਦੀ ਸਾਧ ਸੰਗਤ ਵਲੋਂ ਵੱਡੀ ਗਿਣਤੀ ਵਿੱਚ ਪੌਦੇ ਲਾਏ ਗਏ। ਇਸ ਮੌਕੇ ਬਲਾਕ ਸੈਦੇ ਕੇ ਮੋਹਨ ਅਧੀਨ ਆਉਂਦੇ ਪਿੰਡ ਹਾਂਜੀ ਬੇਟੂ ਦੇ ਖੇਡ ਸਟੇਡੀਅਮ ਅੰਦਰ ਸਾਧ ਸੰਗਤ ਵਲੋਂ ਬਲਾਕ ਪੱਧਰੀ ਪੋਦਾ ਲਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪਹੁੰਚੇ ਸਮਾਜਸੇਵੀ ਆਦਰਸ਼ ਕੁੱਕੜ ਤੇ ਪਿੰਡ ਹਾਂਜੀ ਬੇਟੂ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਲੱਡੂ ਵਲੋਂ ਪੋਦਾ (Tree Planting) ਲਾ ਕੇ ਸ਼ੁਰੂਆਤ ਕਰਵਾਈ ਗਈ ਤੇ ਉਸ ਤੋਂ ਬਾਅਦ ਸਾਧ-ਸੰਗਤ ਵਲੋਂ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਅੰਦਰ ਪੌਦੇ ਲਾਏ ਗਏ।
ਇਸ ਮੌਕੇ ਗੱਲਬਾਤ ਕਰਦਿਆ ਸਮਾਜਸੇਵੀ ਆਦਰਸ਼ ਕੁੱਕੜ ਤੇ ਪਿੰਡ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਲੱਡੂ ਨੇ ਕਿਹਾ ਕਿ ਪੋਦੇ ਲਾਉਣ ਨਾਲ ਜਿੱਥੇ ਸਾਡਾ ਵਾਤਾਵਰਣ ਹਰਿਆ ਭਰਿਆ ਹੋਵੇਗਾ ਉਥੇ ਹੀ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੇਗੀ। ਇਸ ਮੌਕੇ ਗੱਲਬਾਤ ਕਰਦਿਆਂ 85 ਮੈਂਬਰ ਹਰਮੇਸ਼ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ ਸਾਧ-ਸੰਗਤ ਵਲੋਂ ਵੱਡੀ ਗਿਣਤੀ ਵਿੱਚ ਹਰ ਸਾਲ ਪੌਦੇ ਲਾਏ ਜਾਂਦੇ ਹਨ ਤੇ ਇਸ ਧਰਤੀ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਪੂਜਨੀਕ ਗੁਰੂ ਜੀ ਵਲੋਂ ਦੱਸੇ ਮਾਰਗ ਤੇ ਸਾਧ ਸੰਗਤ ਚੱਲ ਰਹੀ ਹੈ। (Tree Planting)