ਪੰਜਾਬ ’ਚ ਫਿਰ ਹੜ੍ਹ ਵਰਗੇ ਹਾਲਾਤ, ਇਨ੍ਹਾਂ ਪਿੰਡਾਂ ’ਚ ਆ ਗਿਆ ਪਾਣੀ | Punjab careful
ਅੰਮ੍ਰਿਤਸਰ। ਪੰਜਾਬ ’ਚ ਇੱਕ ਵਾਰ ਫਿਰ ਹੜ੍ਹ ਦੇ ਹਾਲਾਤ ਬਨਣੇ ਸ਼ੁਰੂ ਹੋ ਗਏ ਹਨ। ਸਤਲੁਜ ਨਦੀ ’ਤੇ ਬਣਿਆ ਦੇਸ਼ ਦਾ ਦੂਜਾ ਸਭ ਤੋਂ ਵੱਡਾ ਭਾਖੜਾ ਬੰਨ੍ਹ ਅਤੇ ਬਿਆਸ ਨਦੀ ’ਤੇ ਬਣਿਆ ਪੌਂਗ ਡੈਮ ਦੋਵੇਂ ਹੀ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਏ ਹਨ। ਬੀਤੇ ਦਿਨ ਤਕਰੀਬਰ 35 ਸਾਲਾਂ ਬਾਅਦ ਭਾਖੜਾ ਦੇ ਫਲੱਡ ਗੇਟ 10 ਫੁੱਟ ਤੋਂ ਜ਼ਿਆਦਾ ਖੋਲ੍ਹੇ ਗਏ ਸਨ, ਜਿਨ੍ਹਾਂ ਨੂੰ ਦੇਰ ਰਾਤ ਬੰਦ ਕਰ ਦਿੱਤਾ ਗਿਆ ਹੈ। ਉੱਥੇ ਹੀ ਪੌਂਗ ਡੈਮ ਤੋਂ ਵੀ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। (Punjab careful)
ਭਾਂਖੜਾ ਡੈਮ ’ਚ ਪਾਣੀ ਦੀ ਆਮਦ 76898 ਕਿਊਸਿਕ ਦਰਜ਼ ਕੀਤੀ ਗਈ ਹੈ। ਜਦੋਂਕਿ ਭਾਂਖੜਾ ਡੈਮ ਤੋਂ ਟਰਬਾਈਆਂ ਦੇ ਜ਼ਰੀਏ 83703 ਕਿਊਸਿਕ ਪਾਣੀ ਹੀ ਛੱਡਿਆ ਗਿਆ। ਜਿਸ ’ਚ ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ’ਚ 12350 ਕਿਊਸਿਕ, ਅਨੰਦਪੁਰ ਸਾਹਿਬ ਹਾਈਡਲ ਨਹਿਰ ’ਚ 10150 ਕਿਊਸਿਕ ਜਦੋਂਕਿ ਸਤਲੁਜ ਦਰਿਆ ’ਚ 47400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ 69900 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਹੜ੍ਹ ਪੀੜਤ ਲੋਕਾਂ ਨਾਲ ਕੀਤਾ ਵਾਅਦਾ ਨਿਭਾਇਆ, ਮੁਆਵਜ਼ੇ ਦੇ ਚੈੱਕ ਸੌਂਪੇ
ਉੱਥੇ ਹੀ ਬਿਆਸ ਦੇ ਪਾਣੀ ਦਾ ਪੱਧਰ ਵਧਣ ਨਾਲ ਹੁਸ਼ਿਆਰਪੁਰ ਤੇ ਗੁਰਦਾਸਪੁਰ ਤੋਂ ਬਾਅਦ ਕਪੂਰਥਲਾ ’ਚ ਵਿਧਾਨ ਸਭਾ ਹਲਕਾ ਭੁਲੱਥ ’ਚ ਵੀ ਹਾਲਾਤ ਵਿਗੜਨ ਲੱਗੇ ਹਨ। ਬਿਆਸ ਨਦੀ ਦੇ ਕੰਢਿਆਂ ਤੋਂ ਮੰਡ ਤਲਵੰਡੀ ਕੂਕਾ, ਮੰਡ ਸਰਦਾਰ ਸਾਹਿਬ, ਮੰਡ ਰਾਇਪੁਰ ਆਰੀਆਂ ਆਦਿ ਪਿੰਡਾਂ ’ਚ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ। ਉੱਥੇ ਹੀ ਗੁਰਦਾਸਪੁਰ ਤੇ ਹੁਸ਼ਿਆਰਪੁਰ ’ਚ ਰੈਸਕਿਊ ਆਪ੍ਰੇਸ਼ਨ ਕੱਲ੍ਹ ਤੋਂ ਜਾਰੀ ਹੈ। ਉੱਥੇ ਹੀ, ਗੁਰਦਾਸਪੁਰ ’ਚ ਐੱਨਡੀਆਰਐੱਫ਼ ਨੇ ਮੋਰਚਾ ਸੰਭਾਲ ਲਿਆ ਹੈ।