ਨਵੀਂ ਦਿੱਲੀ। ਦੇਸ਼ ਦੇ ਆਜ਼ਾਦੀ ਦਿਹਾੜੇ ਨੂੰ ਸ਼ਾਨ ਨਾਲ ਮਨਾਉਣ ਲਈ ਕੇਂਦਰ ਸਰਕਾਰ ਪੱਬਾਂ ਭਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਲੋਕਾਂ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਦੇ ਹਿੱਸੇ ਵਜੋਂ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਦੀ ਡਿਸਪਲੇ ਪਿਕਚਰ (ਡੀਪੀ) ਵਿੱਚ ਤਿਰੰਗੇ ਦੀ ਤਸਵੀਰ ਲਾਉਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਡੀਪੀ ਵਿੱਚ ਰਾਸ਼ਟਰੀ ਝੰਡੇ ਦੀ ਤਸਵੀਰ ਵੀ ਲਾਈ ਹੈ। (Social Media)
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ’ਤੇ ਲਿਖਿਆ, ‘ਹਰ ਘਰ ਤਿਰੰਗਾ ਅੰਦੋਲਨ ਦੀ ਭਾਵਨਾ ਵਿੱਚ, ਆਓ ਅਸੀਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀ ਡੀਪੀ ਬਦਲੀਏ ਅਤੇ ਇਸ ਵਿਲੱਖਣ ਕੋਸ਼ਿਸ਼ ਦਾ ਸਮਰੱਥਨ ਕਰੀਏ ਜੋ ਸਾਡੇ ਪਿਆਰੇ ਦੇਸ਼ ਅਤੇ ਸਾਡਾ ਵਿਚਲੇ ਰਿਸ਼ਤਾ ਹੋਰ ਗੂੜ੍ਹਾ ਕਰੇਗਾ।’ ਇਸ ਸਾਲ 13 ਤੋਂ 15 ਅਗਸਤ ਤੱਕ ਦੇਸ਼ ਭਰ ’ਚ ‘ਹਰ ਘਰ ਤਿਰੰਗਾ’ ਲਹਿਰ ਮਨਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤੀ ਝੰਡਾ ਆਜ਼ਾਦੀ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਦਾ ਪ੍ਰਤੀਕ ਹੈ। (Social Media)