ਅੰਮਿ੍ਰਤਸਰ-ਫਿਰੋਜ਼ਪੁਰ ’ਚ 24.5 ਕਰੋੜ ਦੀ ਹੈਰੋਇਨ ਬਰਾਮਦ

Heroine

ਅੰਮਿ੍ਰਤਸਰ। ਪੰਜਾਬ ਦੇ ਬਾਰਡਰ ਸਕਿਊਰਿਟੀ ਫੋਰਸ (ਬੀਐੱਸਐੱਫ਼) ਅਤੇ ਪੁਲਿਸ ਨੂੰ ਸਰਹੱਦ ’ਤੇ ਤਿੰਨ ਵੱਡੀਆਂ ਸਫ਼ਲਤਾਵਾਂ ਮਿਲੀਆਂ ਹਨ। ਅੰਮਿ੍ਰਤਸਰ ਤੇ ਫਿਰੋਜ਼ਪੁਰ ’ਚ ਬੀਐੱਸਐੱਫ਼ ਨੇ 24 ਕਰੋੜ 50 ਲੱਖ ਰੁਪਏ ਦੀ ਹੈਰੋਇਨ (Heroin) ਬਰਾਮਦ ਕੀਤੀ ਉੱਥੇ ਹੀ ਤਰਨਤਾਰਨ ਦੇ ਸਰਹੱਦੀ ਪਿੰਡ ’ਚ ਬੋਰੀ ’ਚ ਲੁਕੋ ਕੇ ਰੱਖਿਆ ਗਿਆ ਡਰੋਨ ਜ਼ਬਤ ਕੀਤਾ। ਤਿੰਨਾਂ ਨੂੰ ਜਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਬੀਐੱਸਐੱਫ਼ ਨੂੰ ਭਾਰਤ-ਪਾਕਿਸਤਾਨ ਇੰਟਰਨੈਸ਼ਨਲ ਬਾਰਡ ਦੇ ਕਰੀਬ ਵੱਸੇ ਤਰਨਤਾਰਨ ਜ਼ਿਲ੍ਹੇ ਦੇ ਲਖਨਾ ਪਿੰਡ ’ਚ ਡਰੋਨ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਬੀਐਸਐਫ਼ ਅਤੇ ਪੰਜਾਬ ਪੁਲਿਸ ਨੇ ਇਲਾਕੇ ’ਚ ਜੁਆਇੰਟ ਸਰਚ ਆਪ੍ਰਸ਼ਨ ਚਲਾਇਆ। ਇਸ ’ਚ ਪਿੰਡ ਦੇ ਬਾਹਰੀ ਇਲਾਕੇ ਤੋਂ ਇੱਟਾਂ ਨਾਲ ਰੀ ਬੋਰੀ ਦੀ ਮੱਦਦ ਨਾਲ ਬੰਦ ਪਏ ਖ਼ੂਹ ’ਚੋਂ ਟੁੱਟਿਆ ਹੋਹਿਆ ਡਰੋਨ ਬਰਾਮਦ ਕੀਤਾ ਗਿਆ। ਡਰੋਨ ਨੂੰ ਖ਼ੂਹ ’ਚ ਲੁਕੋਇਆ ਗਿਆ ਸੀ। ਪੁਲਿਸ ਨੈ ਉਸ ਨੂੰ ਜਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਇੱਕ ਕਵਾਈਡਕਾਪਟਰ ਡਰੋਨ ਸੀ ਜਿਸ ਨੂੰ ਪਾਕਿਸਤਾਨੀ ਤਸਕਰ ਡਰੰਗ ਦੀ ਖੇਪ ਭਾਰਤੀ ਸਰਹੱਦ ’ਚ ਭੇਜਣ ਲਈ ਵਰਤਦੇ ਸਨ। ਇਸ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇਗੀ, ਤਾਂ ਕਿ ਡਰੋਨ ਦੀ ਹਿਸਟਰੀ ਦਾ ਪਤਾ ਲੱਗ ਸਕੇ।

ਡਰੋਨ ਨੇ ਸੁੱਟੀ ਖੇਪ | Heroin

ਅੰਮਿ੍ਰਤਸਰ ਬਾਰਡਰ ’ਤੇ ਬੀਐਸਐਫ਼ ਨੇ ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਅਟਾਰੀ ਦੇ ਧਨੋਏ ਕਲਾਂ ਪਿੰਡ ਦੇ ਖੇਤ ’ਚ ਹੈਰੋਇਨ ਦਾ ਇੱਕ ਪੈਕੇਟ ਜਬਤ ਕੀਤਾ। ਬੀਐੱਸਐਫ਼ ਅਧਿਕਾਰੀਆਂ ਅਨੁਸਾਰ ਇਸ ਖੇਪ ’ਤੇ ਛੋਟੀ ਹੁੱਕ ਲੱਗੀ ਹੋਈ ਸੀ ਜਿਸ ਤੋਂ ਸਾਫ਼ ਹੈ ਕਿ ਇਸ ਨੂੰ ਸਰਹੱਦ ਪਾਰੋਂ ਡਰੋਨ ਦੇ ਜ਼ਰੀਏ ਇੱਥੇ ਪਹੁੰਚਾਇਆ ਗਿਆ। ਇਸ ’ਚ 350 ਗ੍ਰਾਮ ਹੈਰੋਇਨ ਮਿਲੀ। ਇੰਟਰਨੈਸ਼ਨਲ ਮਾਰਕੀਟ ’ਚ ਇਸ ਦੀ ਵੈਲਿਊ ਤਕਰੀਬਨ 3 ਕਰੋੜ 50 ਲੱਖ ਰੁਪਏ ਹਨ।

ਫਿਰੋਜ਼ਪੁਰ ’ਚ ਮਿਲੀ 3 ਕਿੱਲੋ ਹੈਰੋਇਨ

ਉੱਧਰ ਬੀਐੱਸਐੱਫ਼ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਮਾਛੀਵਾੜਾ ਏਰੀਆ ’ਚ ਵੀ ਤਿੰਨ ਕਿੱਲੋ ਹੈਰੋਇਨ ਮਿਲੀ। ਬੀਐੱਸਐੱਫ ਨੇ ਇਯ ਬਾਰੇ ਸੂਚਨਾ ਮਿਲਣ ’ਤੇ ਸਰਚ ਆਪ੍ਰੇਸ਼ਨ ਚਲਾਇਆ ਸੀ। ਤਿੰਨ ਪੈਕੇਟਾਂ ’ਚ ਭੇਜੀ ਗਈ ਇਸ ਹੈਰੋਇਨ ਦੀ ਇੰਟਰਨੈਸ਼ਨਲ ਮਾਰਕੀਟ ’ਚ ਵੈਲਿਊ 21 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ : ਔਰਤਾਂ ਲਈ ਸਪੈਸ਼ਲ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਫ਼ਰਮਾਨ ਅਤਿ-ਨਿੰਦਣਯੋਗ : ਵਿਨੋਦ ਗੁਪਤਾ