ਦੋ ਹੋਰ ਬੱਚਿਆਂ ਨੂੰ ਗੌਰੀਕੁੰਡ ਹਸਪਤਾਲ ਭੇਜਿਆ (Dehradun)
ਰੁਦਰਪ੍ਰਯਾਗ/ਦੇਹਰਾਦੂਨ (ਸਚ ਕਹੂੰ ਨਿਊਜ਼) ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲੇ ਵਿਚ ਬੁੱਧਵਾਰ ਸਵੇਰੇ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਮਲਬੇ ਹੇਠਾਂ ਦੱਬਣ ਕਾਰਨ ਇਕ ਝੌਂਪੜੀ ਵਿਚ ਸੌਂ ਰਹੇ ਦੋ ਬੱਚਿਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਬੱਚੇ ਨੇਪਾਲ ਦੇ ਰਹਿਣ ਵਾਲੇ ਸਨ। ਜ਼ਿਲਾ ਆਫਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਦੱਸਿਆ ਕਿ ਗੌਰੀਕੁੰਡ ਪਿੰਡ ‘ਚ ਹੈਲੀਪੈਡ ਦੇ ਅੱਗੇ ਇਕ ਨੇਪਾਲੀ ਪਰਿਵਾਰ ਖੇਤ ‘ਚੋਂ ਮਲਬੇ ਦੀ ਲਪੇਟ ‘ਚ ਆ ਗਿਆ ਅਤੇ ਪ੍ਰਸ਼ਾਸਨ ਨੂੰ ਤਿੰਨ ਬੱਚਿਆਂ ਦੇ ਦੱਬੇ ਜਾਣ ਦੀ ਸੂਚਨਾ ਮਿਲੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਰਾਹਤ ਅਤੇ ਬਚਾਅ ਟੀਮ ਮੌਕੇ ‘ਤੇ ਪਹੁੰਚੀ, ਇਕ ਬੱਚੀ ਨੂੰ ਬਚਾਇਆ ਅਤੇ ਦੋ ਹੋਰ ਬੱਚਿਆਂ ਨੂੰ ਗੌਰੀਕੁੰਡ ਹਸਪਤਾਲ ਭੇਜਿਆ ਗਿਆ ਹੈ। (Dehradun)
ਇਹ ਵੀ ਪੜ੍ਹੋ : Earthquake: ਟੋਂਗਾ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ
ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਸਿਰਫ਼ ਤਿੰਨ ਬੱਚੇ ਹੀ ਦੱਬੇ ਜਾਣ ਦੀ ਸੂਚਨਾ ਹੈ, ਜਿਨ੍ਹਾਂ ਵਿੱਚ ਵੱਡੀ ਲੜਕੀ ਸਵੀਟੀ (8), ਛੋਟੀ ਲੜਕੀ ਪਿੰਕੀ (5) ਅਤੇ ਇੱਕ ਛੋਟਾ ਬੱਚਾ ਮਲਬੇ ਹੇਠ ਦੱਬਿਆ ਹੋਇਆ ਹੈ। ਇਨ੍ਹਾਂ ਸਾਰਿਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਸਵੀਟੀ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਠੀਕ ਹੈ। ਜਦਕਿ ਦੋ ਹੋਰ ਬੱਚਿਆਂ ਨੂੰ (Dehradun) ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ। ਬੱਚਿਆਂ ਦੇ ਪਿਤਾ ਸਤਿਆਰਾਜ ਨੇਪਾਲ ਸਥਿਤ ਆਪਣੇ ਪਿੰਡ ਚਲੇ ਗਏ ਹਨ, ਜਦੋਂ ਕਿ ਮਾਂ ਜਾਨਕੀ ਬੱਚਿਆਂ ਦੇ ਨਾਲ ਸੌਂ ਰਹੀ ਸੀ। ਮਲਬਾ ਆਉਣ ਤੋਂ ਬਾਅਦ ਜਾਨਕੀ ਸੁਰੱਖਿਅਤ ਕੈਂਪ ਤੋਂ ਬਾਹਰ ਆ ਗਈ, ਜਦਕਿ ਬੱਚੇ ਮਲਬੇ ਹੇਠਾਂ ਦੱਬੇ ਰਹੇ।