ਸਾਧ-ਸੰਗਤ ਨੇ ਅੱਠ ਘੰਟਿਆਂ ’ਚ ਬਣਾ ਕੇ ਦਿੱਤਾ ਲੋੜਵੰਦ ਵਿਧਵਾ ਨੂੰ ਮਕਾਨ
ਪੱਕਾ ਕਲਾਂ (ਪੁਸ਼ਪਿੰਦਰ ਸਿੰਘ)। ਡੇਰਾ ਸੱਚਾ ਸੌਦਾ ਸਰਸਾ ਦੀ ਸਾਧ-ਸੰਗਤ ਵੱਲੋਂ ਬਲਾਕ ਰਾਮਾਂ ਨਸੀਬਪੁਰਾ ਦੇ ਪਿੰਡ ਸੇਖੂ ਵਿਖੇ ਅਤਿ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ (Welfare Work)। ਨਵਾਂ ਮਕਾਨ ਬਣਨ ਨਾਲ ਪਰਿਵਾਰ ਨੂੰ ਹੁਣ ਗਰਮੀ ਸਰਦੀ ਤੇ ਮੀਂਹ-ਕਣੀ ਦਾ ਫਿਕਰ ਮੁੱਕ ਗਿਆ ਹੈ। ਇਸ ਤੋਂ ਪਹਿਲਾਂ ਜਦੋਂ ਅਸਮਾਨ ’ਚ ਬੱਦਲ ਛਾ ਜਾਂਦੇ ਸੀ ਤਾਂ ਪਰਿਵਾਰ ਨੂੰ ਫਿਕਰਾਂ ’ਚ ਨੀਂਦ ਨਹੀਂ ਆਉਂਦੀ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੇਮੀ ਸੇਵਕ ਸੁਖਰਾਜ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ ਵਾਸੀ ਵਿਧਵਾ ਭੈਣ ਲਾਜਵੰਤੀ ਕੌਰ ਪਤਨੀ ਅਰਦਾਸ ਸਿੰਘ ਆਪਣੇ ਪੁਰਾਣੇ ਮਕਾਨ ਵਿੱਚ ਰਹਿੰਦੀ ਸੀ, ਜੋ ਕਿ ਗਲੀ ਨਾਲੋਂ ਪੰਜ ਫੁੱਟ ਡੂੰਘਾ ਸੀ। ਮੀਂਹ ਆਉਣ ’ਤੇ ਸਾਰਾ ਪਾਣੀ ਉਸ ਦੇ ਘਰ ਅੰਦਰ ਵੜ ਜਾਂਦਾ ਸੀ ਅਤੇ ਮਕਾਨ ਖਸਤਾ ਹਾਲਤ ਹੋਣ ਕਾਰਨ ਕਿਸੇ ਵੀ ਵੇਲੇ ਡਿੱਗ ਸਕਦਾ ਸੀ। ਇਸ ਦਾ ਪਤਾ ਜਦੋਂ ਸਾਧ-ਸੰਗਤ ਨੂੰ ਲੱਗਿਆ ਤਾਂ ਉਨ੍ਹਾਂ ਬਲਾਕ ਦੇ ਜਿੰਮੇਵਾਰਾਂ ਅਤੇ 85 ਮੈਂਬਰਾਂ ਨਾਲ ਗੱਲ ਕੀਤੀ ਅਤੇ ਮਕਾਨ ਬਣਾਉਣ ਦਾ ਫੈਸਲਾ ਕੀਤਾ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਅਤੇ ਗਰਮੀ ਦੀ ਪਰਵਾਹ ਨਾ ਕਰਦਿਆਂ ਸਾਧ-ਸੰਗਤ ਵੱਲੋਂ ਕੇਵਲ 8 ਘੰਟਿਆਂ ਵਿੱਚ ਪੂਰਾ ਮਕਾਨ ਤਿਆਰ ਕਰ ਦਿੱਤਾ ਗਿਆ ਜਿਸ ਦੀ ਸ਼ਲਾਘਾ ਪੂਰੇ ਪਿੰਡ ਵਿੱਚ ਹੋ ਰਹੀ ਹੈ। ਇਸ ਮੌਕੇ 85 ਮੈਂਬਰ ਸ਼ਿੰਦਰਪਾਲ ਇੰਸਾਂ, ਜਸਵੰਤ ਸਿੰਘ ਗਰੇਵਾਲ ਇੰਸਾਂ, ਹਰਪਾਲ ਚੰਦ ਇੰਸਾਂ, ਭੈਣ ਪਰਦੀਪ ਕੌਰ ਇੰਸਾਂ, ਬਿਮਲਾ ਇੰਸਾਂ, ਸੁਖਵਿੰਦਰ ਕੌਰ ਇੰਸਾਂ, ਰਸਪ੍ਰੀਤ ਕੌਰ ਇੰਸਾਂ, ਸ਼ਾਂਤੀ ਇੰਸਾਂ, ਬਲਾਕ ਪ੍ਰੇਮੀ ਸੇਵਕ ਰਾਜ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੋਂ ਇਲਾਵਾ ਹੋਰ ਵੀ ਸਾਧ-ਸੰਗਤ ਹਾਜ਼ਰ ਸੀ।
ਸਰਪੰਚ ਨੇ ਕੀਤੀ ਸ਼ਲਾਘਾ | Welfare Work
ਸਾਧ-ਸੰਗਤ ਵੱਲੋਂ ਮਕਾਨ ਬਣਾ ਕੇ ਦੇਣ ਦੀ ਪਿੰਡ ਵਿੱਚ ਕਾਫੀ ਸ਼ਲਾਘਾ ਹੋ ਰਹੀ ਹੈ। ਪਿੰਡ ਦੇ ਸਰਪੰਚ ਗੁਰਚੇਤ ਸਿੰਘ ਨੇ ਲੋੜਵੰਦ ਪਰਿਵਾਰ ਨੂੰ ਇਹ ਮਕਾਨ ਬਣਾਉਣ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸਾਧ-ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ।