ਨੂਹ ਹਿੰਸਾ ਮਾਮਲੇ ’ਚ ਸਾਹਮਣੇ ਆਈ ਪੰਜਾਬ ਦੀ ਗੱਡੀ

Vehicle of Punjab

ਗੱਡੀ ’ਤੇ ਲੱਗਿਆ ਹੋਇਐ ਮਾਨਸਾ ਦਾ ਨੰਬਰ | Vehicle of Punjab

ਮਾਨਸਾ (ਸੁਖਜੀਤ ਮਾਨ)। ਹਰਿਆਣਾ ਦੇ ਨੂਹ ਵਿਖੇ ਹੋਈਆਂ ਹਿੰਸਕ ਘਟਨਾਵਾਂ ਦੀਆਂ ਸਾਹਮਣੇ ਆਈਆਂ ਵੀਡੀਓ ਵਿੱਚ ਪੰਜਾਬ ਦੀ ਇੱਕ ਗੱਡੀ ਦਿਖਾਈ ਦਿੱਤੀ ਹੈ। ਮਾਨਸਾ ਨੰਬਰ ਦੀ ਇਸ ਗੱਡੀ ਬਾਰੇ ਪੰਜਾਬ ਪੁਲਿਸ ਨੇ ਵੀ ਜਾਂਚ ਵਿੱਢ ਦਿੱਤੀ ਹੈ। ਇਸ ਗੱਡੀ ਦੇ ਮਾਲਕ ਰਹੇ ਪਰਿਵਾਰ ਨੇ ਤਰਕ ਦਿੱਤਾ ਹੈ ਕਿ ਉਹਨਾਂ ਨੇ ਗੱਡੀ ਕੰਪਨੀ ਨੂੰ ਵਾਪਿਸ ਕਰ ਦਿੱਤੀ ਸੀ, ਇਸ ਕਰਕੇ ਉਸਦਾ ਗੱਡੀ ਨਾਲ ਕੋਈ ਸਬੰਧ ਨਹੀਂ ਹੈ। (Vehicle of Punjab)

ਵੇਰਵਿਆਂ ਮੁਤਾਬਿਕ ਹਰਿਆਣਾ ਦੇ ਨੂਹ ਵਿੱਚ ਹੋਈਆਂ ਹਿੰਸਕ ਘਟਨਾਵਾਂ ਦੌਰਾਨ ਇੱਕ ਪੰਜਾਬ ਨੰਬਰ ਦੀ ਗੱਡੀ ਦਿਖਾਈ ਦਿੱਤੀ ਹੈ। ਗੱਡੀ ’ਤੇ ਲੱਗਿਆ ਨੰਬਰ ਜ਼ਿਲ੍ਹਾ ਮਾਨਸਾ ਦਾ ਹੈ। ਮਾਨਸਾ ਪੁਲਿਸ ਵੱਲੋਂ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਜੋ ਗੱਡੀ ਘਟਨਾ ਵਾਲੀ ਵੀਡੀਓ ਵਿੱਚ ਦਿਖਾਈ ਦਿੱਤੀ ਹੈ ਉਹ ਪਿੰਡ ਦਲੇਲ ਵਾਲਾ ਦੇ ਨਿਰਮਲ ਸਿੰਘ ਕੋਲ ਸੀ, ਉਹ ਇਸ ਵੇਲੇ ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾ ਰਿਹਾ ਹੈ। ਨਿਰਮਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਗੱਡੀ ਦਾ ਪਿੰਡ ਦੂਲੋਵਾਲ ਵਿਖ਼ੇ ਹਾਦਸਾ ਹੋ ਗਿਆ ਸੀ, ਜਿਸ ਬਾਰੇ ਉਹਨਾਂ ਵੱਲੋਂ ਬਕਾਇਦਾ ਤੌਰ ’ਤੇ ਕੋਟ ਧਰਮੂ ਪੁਲਿਸ ਕੋਲ ਰਿਪੋਰਟ ਵੀ ਦਰਜ਼ ਕਰਵਾਈ ਸੀ।

ਡੇਢ ਸਾਲ ਪਹਿਲਾਂ ਕੰਪਨੀ ਨੂੰ ਵਾਪਿਸ ਕੀਤੀ ਗਈ ਸੀ ਗੱਡੀ

ਗੱਡੀ ਨੁਕਸਾਨੀ ਜਾਣ ਕਰਕੇ ਕੰਪਨੀ ਨੂੰ ਵਾਪਿਸ ਕਰ ਦਿੱਤੀ ਸੀ, ਜਿਸਦੇ ਨੁਕਸਾਨ ਦੇ ਪੈਸੇ ਵੀ ਉਹਨਾਂ ਨੂੰ ਮਿਲੇ ਸੀ। ਉਹਨਾਂ ਦੱਸਿਆ ਕਿ ਨਿਰਮਲ ਸਿੰਘ ਵੱਲੋਂ ਹਾਦਸੇ ਤੋਂ ਬਾਅਦ ਕੋਈ ਵੀ ਗੱਡੀ ਨਹੀਂ ਲਈ ਗਈ ਤੇ ਉਹ ਇਸ ਵੇਲੇ ਫੌਜ ਵਿੱਚ ਡਿਊਟੀ ਕਰ ਰਿਹਾ ਹੈ। ਪੁਲਿਸ ਵੱਲੋਂ ਅੱਜ ਪਿੰਡ ਦਲੇਲਵਾਲਾ ਵਿਖੇ ਜਾ ਕੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ 6 ਜੂਨ 2021 ਨੂੰ ਲੁਧਿਆਣਾ ਤੋਂ ਗੱਡੀ ਖਰੀਦੀ ਸੀ। ਗੱਡੀ ਦਾ 31 ਅਕਤੂਬਰ ਨੂੰ ਹਾਦਸਾ ਹੋ ਗਿਆ ਸੀ, ਹਾਦਸੇ ਦੌਰਾਨ ਗੱਡੀ ਨੂੰ ਨਿਰਮਲ ਸਿੰਘ ਹੀ ਚਲਾ ਰਿਹਾ ਸੀ। ਹਾਦਸੇ ਮਗਰੋਂ ਨੇੜਲੀ ਪੁਲਿਸ ਚੌਂਕੀ ਵਿੱਚ ਸ਼ਿਕਾਇਤ ਦਰਜ਼ ਕਰਵਾਉਣ ਦੇ ਨਾਲ ਹੀ ਕੰਪਨੀ ਨੂੰ ਗੱਡੀ ਵਾਪਿਸ ਕਰ ਦਿੱਤੀ ਸੀ। ਸੀਸੀਟੀਵੀ ਕੈਮਰੇ ਵਿੱਚ ਜਾਂਚ ਦੌਰਾਨ ਸਾਹਮਣੇ ਆਈ ਇਸ ਗੱਡੀ (ਪੀਬੀ-31-4831) ਬਾਰੇ ਪੁਲਿਸ ਵੱਲੋਂ ਅਗਲੀ ਜਾਂਚ ਜਾਰੀ ਹੈ ਕਿ ਘਟਨਾਵਾਂ ਦੌਰਾਨ ਗੱਡੀ ਦੀ ਕੀ ਭੂਮਿਕਾ ਰਹੀ ਹੈ।

ਇਹ ਵੀ ਪੜ੍ਹੋ : ਤਹਿਸੀਲਦਾਰ ਦੇ ਨਾਂਅ ’ਤੇ 7 ਹਜ਼ਾਰ ਦੀ ਰਿਸ਼ਵਤ ਮੰਗਣ ਵਾਲੇ ਫ਼ਰਜੀ ਪਟਵਾਰੀ ਨੂੰ ਵਿਜੀਲੈਂਸ ਨੇ ਦਬੋਚਿਆ