ਨਵੀਂ ਦਿੱਲੀ। ਅਜਰਬੈਜਾਨ ਦੀ ਰਾਜਧਾਨੀ ਬਾਕੂ ਤੋਂ ਭਾਰਤ ਲਿਆਂਦੇ ਗਏ ਗੈਂਗਸਟਰ ਸਚਿਨ (Gangster Sachin) ਨੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਹਿਰਾਸਤ ’ਚ ਕਈ ਵੱਡੇ ਖੁਲਾਸੇ ਕੀਤੇ ਹਨ। ਸਚਿਨ ਨੇ ਪੁੱਛਗਿੱਛ ’ਚ ਦੱਸਿਆ ਕਿ ਸਿੰਗਰ ਸਿੱਧੂ ਮੂਸੇਵਾਲਾ (Sidhu Moosewala) ਦੀ ਹੱਤਿਆ ਦੀ ਸਾਰੀ ਪਲਾਨਿੰਗ ਦੁਬੱਈ ’ਚ ਘੜੀ ਗਈ ਸੀ। ਜਦੋਂ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਰੀ ਪਲਾਨਿੰਗ ਕੀਤੀ ਜਾ ਰਹੀ ਸੀ ਤਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਜੇਲ੍ਹ ਤੋਂ ਫੋਨ ’ਤੇ ਉਸ ਦੇ ਸੰਪਰਕ ਵਿੱਚ ਸੀ।
ਸਚਿਨ (Gangster Sachin) ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਸ ਦੀ ਪਹਿਲੀ ਮੁਲਾਕਾਤ ਗੈਂਗਸਟਰ ਵਿਕਰਮ ਬਰਾੜ ਨਾਲ ਦੁਬੱਈ ’ਚ ਹੋਈ ਸੀ। ਇਸ ਤੋਂ ਬਾਅਦ ਉਹ ਕਰੀਬ ਡੇਢ ਮਹੀਨੇ ਤੱਕ ਵਿਕਰਮ ਬਰਾੜ ਦੇ ਫਲੈਟ ’ਚ ਰਿਹਾ। ਜਿੱਥੋਂ ਉਹ ਅਰਜਬੈਜਾਨ ਲਈ ਰਵਾਨਾ ਹੋਏ। ਗੈਂਗਸਟਰ ਸਚਿਨ ਨੇ ਪੁਲਿਸ ਨੂੰ ਦੱਸਿਆ ਕਿ ਗੋਲਡੀ ਬਰਾੜ ਅਤੇ ਵਿਕਰਮ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਸਾਰੇ ਪੈਸੇ ਤੇ ਹਥਿਆਰਾਂ ਦਾ ਇੰਤਜਾਮ ਕੀਤਾ ਸੀ।
Gangster Sachin
ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮਾਸਟਰਮਾਈਂਡ ਗੈਂਗਸਟਰ ਸਚਿਨ ਥਾਪਨ ਨੂੰ ਕੱਲ੍ਹ ਭਾਰਤ ਲਿਆਂਦਾ ਗਿਆ। ਸਚਿਨ ਗੈਂਗਸਟਰ ਲਾਰੈਂਸ ਦਾ ਭਤੀਜਾ ਹੈ। ਉਹ ਮੂਸੇਵਾਲਾ ਹੱਤਿਆਕਾਂਡ ਦੇ ਸਾਜਿਸ਼ਕਰਤਾਵਾਂ ’ਚੋਂ ਇੱਕ ਹੈ। ਹੱਤਿਆ ਦੇ ਕੁਝਸਮੇਂ ਪਹਿਲਾਂ ਉਹ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਦੇ ਨਾਲ ਫਰਜ਼ੀ ਪਾਸਪੋਰਟ ’ਤੇ ਵਿਦੇਸ਼ ਭੱਜ ਗਿਆ ਸੀ।
ਮੂਸੇਵਾਲਾ ਹੱਤਿਆ ਕਾਂਡ ਦੀ ਐੱਫ਼ਆਈਆਰ ਅਤੇ ਚਾਰਜਸ਼ੀਟ ਦੋਵਾਂ ’ਚ ਉਸ ਦਾ ਨਾਂਅ ਦਰਜ਼ ਹੈ। ਦਿੱਲੀ ਪੁਲਿਸ ਮੁਤਾਬਿਕ, ਸਚਿਨ ਨੇ ਹੀ ਮੂਸੇਵਾਲਾ ਦੀ ਹੱਤਿਆ ’ਚ ਸ਼ਾਮਲ ਹਰਿਆਣਾ ਦੇ ਸ਼ੂਟਰਾਂ ਨੂੰ ਬਲੈਰੋ ਮੁਹੱਈਆ ਕਰਵਾਈ ਸੀ। ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮਾਸਟਰਮਾਈਂਡ ਗੈਂਗਸਟਰ ਸਚਿਨ ਥਾਪਰ ਨੂੰ ਕੱਲ੍ਹ ਭਾਰਤ ਲਿਆਂਦਾ ਗਿਆ। ਸਚਿਨ ਗੈਂਗਸਟਰ ਲਾਰੈਂਸ ਦਾ ਭਤੀਜਾ ਹੈ।
ਇਹ ਵੀ ਪੜ੍ਹੋ : ਗਰੀਬ ਸ਼ਹਿਰੀਆਂ ਦਾ ਆਪਣਾ ਘਰ ਬਣਾਉਣ ਦਾ ਸੁਪਨਾ ਹੋਵੇਗਾ ਸਾਕਾਰ
ਉਹ ਮੂਸੇਵਾਲਾ ਹੱਤਿਆਕਾਂਡ ’ਚ ਸਾਜਿਸ਼ਕਰਤਾਵਾਂ ’ਚੋਂ ਇੱਕ ਹੈ। ਹੱਤਿਆ ਤੋਂ ਕੁਝ ਸਮਾਂ ਪਹਿਲਾਂ ਉਹ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਦੇ ਨਾਂਲ ਫਰਜ਼ੀ ਪਾਸਪੋਰਟ ’ਤੇ ਵਿਦੇਸ਼ ਭੱਜ ਗਿਆ ਸੀ। ਮੂਸੇਵਾਲਾ ਹੱਤਿਆਕਾਂਡ ਦੀ ਐੱਫ਼ਆਈਆਰ ਅਤੇ ਚਾਰਜਸ਼ੀਟ ਦੋਵਾਂ ’ਚ ਉਸ ਦਾ ਨਾਅ ਦਰਜ ਹੈ। ਦਿੱਲੀ ਪੁਲਿਸ ਮੁਤਾਬਿਕ, ਸਿਚਨ ਨੇ ਹੀ ਮੂਸੇਵਾਲਾ ਦੀ ਹੱਤਿਆ ’ਚ ਸ਼ਾਮਲ ਹਰਿਆਣਾ ਦੇ ਸ਼ਟਰਾਂ ਨੂੰ ਬਲੈਰੋ ਮੁਹੱਈਆ ਕਰਵਾਈ ਸੀ।