ਟਪੀਐੈੱਸਐੱਲਵੀ-ਸੀ56 ਨੇ ਸਿੰਗਾਪੁਰ ਦੇ ਸੱਤ ਉਪਗ੍ਰਹਿ ਕੀਤੇ ਸਫਲਤਾਪੂਰਵਕ ਲਾਂਚ | ISRO in space
ਚੇਨੱਈ (ਏਜੰਸੀ)। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) (ISRO in space) ਨੇ ਇੱਕ ਸਮਰਪਿਤ ਵਪਾਰਕ ਮਿਸ਼ਨ ਵਿੱਚ ਸਭ ਤੋਂ ਸ਼ਕਤੀਸ਼ਾਲੀ ਲਾਂਚ ਵਾਹਨ ਪੀਐੈੱਸਐੱਲਵੀ-ਸੀ56 ਰਾਹੀਂ ਐਤਵਾਰ ਨੂੰ ਸ਼੍ਰੀਹਰਿਕੋਟਾ ਦੇ ਐੱਸਐੱਚਏਆਰ ਰੇਂਜ ਸਪੇਸਪੋਰਟ ਤੋਂ ਪ੍ਰਾਇਮਰੀ ਪੇਲੋਡ ਡੀਐੱਸ-ਐੱਸਏਆਰ (ਇੱਕ ਰਾਡਾਰ ਇਮੇਜਿੰਗ ਅਰਥ ਆਬਜ਼ਰਵੇਸ਼ਨ) ਉਪਗ੍ਰਹਿ ਸਮੇਤ ਸਿੰਗਾਪੁਰ ਦੇ ਸੱਤ ਸੈਟੇਲਾਈਟਾਂ ਨੂੰ ਸਫਲਤਾਪੂਰਵਕ ਲਾਂਚ ਕੀਤਾ। ਇਸਰੋ ਨੇ ਟਵੀਟ ਕਰਕੇ ਕਿਹਾ ਕਿ ਪੀਐੈੱਸਐੱਲਵੀ-ਸੀ56/ਡੀਐੱਸ-ਐੱਸਏਆਰ ਮਿਸ਼ਨ ਪੂਰੀ ਤਰ੍ਹਾਂ ਨਾਲ ਪੂਰਾ ਹੋ ਗਿਆ ਹੈ।
ਸਾਢੇ 25 ਘੰਟਿਆਂ ਦੇ ਕਾਊਂਟਡਾਊਨ ਤੋਂ ਬਾਅਦ, 228 ਟਨ ਭਾਰ ਚੁੱਕਣ ਵਾਲਾ 44.4 ਮੀਟਰ ਲੰਮਾ ਚਾਰ-ਪੜਾਅ ਵਾਲਾ ਵਾਹਨ 06:30 ਵਜੇ ਪਹਿਲੇ ਲਾਂਚ ਪੈਡ ਤੋਂ ਸ਼ਾਨਦਾਰ ਢੰਗ ਨਾਲ ਓਡਾਣ ਭਰੀ ਪੀਐੈੱਸਐੱਲਵੀ-ਸੀ56/ਡੀਐੱਸ-ਐੱਸਏਆਰ ਇੰਜੀਨੀਅਰਿੰਗ, ਸਿੰਗਾਪੁਰ ਲਈ ਨਿਊਸਪੇਸ ਇੰਡੀਆ ਲਿਮਿਟੇਡ ਦਾ ਸਮਰਪਿਤ ਵਪਾਰਕ ਮਿਸ਼ਨ ਹੈ। ਲਗਭਗ 25 ਮਿੰਟ ਦੀ ਉਡਾਣ ਦੀ ਮਿਆਦ ਦੇ ਬਾਅਦ ਸਾਰੇ ਸੱਤ ਉਪਗ੍ਰਹਿ ਇੱਕ ਸਟੀਕ ਆਰਬਿਟ ਵਿੱਚ ਰੱਖੇ ਗਏ।