ਬਰਨਾਵਾ। ਅੱਜ ਤੁਹਾਨੂੰ ਸਤਿਗੁਰੂ ਦੀਆਂ ਰਹਿਮਤਾਂ ਦਾ ਕਮਾਲ ਦਿਖਾਉਂਦੇ ਹਾਂ, ਇਹ ਤਸਵੀਰ ਤੁਸੀਂ ਦੇਖੋ, ਥੋੜ੍ਹਾ, ਗੌਰ ਨਾਲ ਦੇਖਿਓ, ਇਹ ਫਸਲ ਹੈ ਮੱਕੀ ਦੀ, ਜਿਸ ਨੂੰ ਪੰਜਾਬੀ ’ਚ ਛੱਲੀ ਵੀ ਕਹਿੰਦੇ ਹਨ, ਇੱਥੇ ਇਹ ਫ਼ਸਲ ਆਪਣੇ ਆਪ ’ਚ ਕਿਸੇ ਅਜੂਬੇ ਤੋਂ ਘੱਟ ਨਹੀਂ ਕਿਉਂਕਿ ਇਹ ਫਸਲ ਕਿਸਾਨ ਦੀ ਦਿਨ-ਰਾਤ ਦੀ ਮਿਹਨਤ ਤੋਂ ਬਾਅਦ ਵੀ ਮੁਸ਼ਕਿਲ ਨਾਲ ਆਮ ਤੌਰ ’ਤੇ ਇੱਥੇ ਚਾਰ ਜਾਂ ਪੰਜ ਫੁੱਟੀ ਲੰਬੀ ਹੁੰਦੀ ਹੈ ਅਤੇ ਉਸ ’ਚ ਵੀ ਬਹੁਤ ਘੱਟ ਹੀ ਅਜਿਹਾ ਹੁੰਦਾ ਹੈ ਕਿ ਮੱਕੀ ਦੇ ਦਾਣੇ ਚੰਗੀ ਮਾਤਰਾ ’ਚ ਪੈਦਾ ਹੋਣ।
ਪਰ ਇੱਥੇ ਸਤਿਗੁਰੂ (Saint MSG) ਦੀ ਰਹਿਮਤ ਦਾ ਕਮਾਲ ਨਹੀਂ ਤਾਂ ਹੋਰ ਕੀ ਕਹਾਂਗੇ, ਫਸਲ ਵੀ ਸ਼ਾਨਦਾਰ ਅਤੇ ਪੌਦਿਆਂ ਦੀ ਲੰਬੀ ਵੀ ਘੱਟ ਤੋਂ ਘੱਟ 8 ਤੋਂ 10 ਫੁੱਟ। ਐਨਾ ਹੀ ਨਹੀੀ ਇਸ ਫ਼ਸਲ ’ਚ ਮੰਕੀ ਦੇ ਹਰ ਪੌਦੇ ’ਤੇ ਛੱਲੀਆਂ ਵੀ ਬਹੁਤ ਸਾਰੀਆਂ ਅਤੇ ਛੱਲੀਆਂ ਵਿੱਚ ਦਾਣੇ ਵੀ ਦੂਜੀਆਂ ਫ਼ਸਲਾਂ ਤੋਂ ਕਿਤੇ ਜ਼ਿਆਦਾ ਹਨ।
ਇਹ ਖੇਤ ਹਨ ਉੱਤਰ ਪ੍ਰਦੇਸ਼ ਸਥਿੱਤ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (Barnawa) ਦੇ ਅਤੇ ਇਨ੍ਹਾਂ ਖੇਤਾਂ ’ਚ ਕਿਸੇ ਰਾਸਾਇਣਿਕ ਖਾਦ ਜਾਂ ਦਵਾਈਆਂ ਦੀ ਵਰਤੋਂ ਵੀ ਨਹੀਂ ਕੀਤੀ ਗਈ ਸਗੋਂ ਫ਼ਸਲ ਪੂਰੀ ਤਰ੍ਹਾਂ ਆਰਗੈਨਿਕ ਹੈ। ਜਾਣਦੇ ਹੋ ਕਿ ਇਹ ਫ਼ਸਲ ਐਨੀ ਸ਼ਾਨਦਾਰ ਕਿਉਂ ਹੈ? ਹੁਣ ਤੁਸੀਂ ਇਸ ਫ਼ਸਲ ਦੇ ਸ਼ਾਨਦਾਰ ਹੋਣ ਦਾ ਰਾਜ ਦੇਖੋ, ਇਸੇ ਖੇਤ ’ਚ ਪਿਛਲੇ ਸਾਲ ਨਵੰਬਰ 2022 ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੁਦ ਜ਼ਮੀਨ ਵਾਹੀ ਸੀ, ਜੋ ਘਾਹ ਇੱਥੇ ਉੱਗਿਆ ਹੋਇਆ ਸੀ ਉਸ ਨੂੰ ਆਧੁਨਿਕ ਤਰਨੀਕ ਨਾਲ ਜੈਵਿਕ ਖਾਦ ’ਚ ਬਦਲਿਆ ਗਿਆ ਜਿਸ ਦਾ ਨਤੀਜਾ ਹੁਣ ਤੁਹਾਡੇ ਸਭ ਦੇ ਸਾਹਮਣੇ ਹੈ।
ਇਸ ਨੂੰ ਹੀ ਤਾਂ ਕਹਿੰਦੇ ਹਨ ਸਤਿਗੁਰੂ (Saint MSG) ਦੀ ਰਹਿਮਤ ਦਾ ਕਮਾਲ। ਸਾਡੇ ਪੂਜਨੀਕ ਗੁਰੂ ਜੀ ਗਿਆਨ ਯੋਗੀ ਹੋਣ ਦੇ ਨਾਲ ਨਾਲ ਕਰਮ ਯੋਗੀ ਵੀ ਹਨ। ਪਹਿਲਾਂ ਖੁਦ ਮਿਹਨਤ ਕਰਕੇ ਦਿਖਾਉਂਦੇ ਹਨ ਅਤੇ ਬਾਅਦ ’ਚ ਸਾਨੂੰ ਸਿਖਾਉਂਦੇ ਹਨ ਤਾਂ ਹੀ ਤਾਂ ਸਾਡੇ ਸਾਰਿਆਂ ਲਈ ਸਾਡੇ ਗੁਰੂ ਜੀ ਪ੍ਰੇਰਨਾ ਦੇ ਸਰੋਤ ਹਨ।