ਵੀਜ਼ਾ ਹੋਇਆ ਰੱਦ, ਪੁੱਤਰ ਦੇ ਅੰਤਿਮ ਸਸਕਾਰ ’ਚ ਯੂਕੇ ਜਾਣਾ ਚਾਹੁੰਦੀਆਂ ਸਨ ਦੋਵੇਂ | Terrorist Khanda
ਚੰਡੀਗੜ੍ਹ। ਅੱਤਵਾਦੀ ਅਵਤਾਰ ਸਿੰਘ ਖੰਡਾਂ ਦੀ ਮਾਂ ਚਰਨਜੀਤ ਕੌਰ ਤੇ ਭੈਣ ਜਸਪ੍ਰੀਤ ਕੌਰ ਨੂੰ ਯੂਕੇ ਸਰਕਾਰ ਨੇ ਵੀਜਾ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਇਹ ਦੋਵੇਂ ਹੀ ਯੂਕੇ ’ਚ ਆਪਣੇ ਪੁੱਤਰ ਦੇ ਅੰਤਿਮ ਸਸਕਾਰ ’ਚ ਸ਼ਾਮਲ ਹੋਣ ਲਈ ਜਾਣਾ ਚਾਹੁੰਦੀਆਂ ਸਨ। ਐਨਾ ਹੀ ਨਹੀਂ ਭੈਣ ਜਸਪ੍ਰੀਤ ਕੌਰ ਵੱਲੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ’ਚ ਅੱਤਾਵਦੀ ਖੰਡਾ ਦੀ ਲਾਸ਼ ਨੂੰ ਭਾਰਤ ਲਿਆਉਣ ਦੇ ਮਾਮੇ ’ਚ ਚੱਨ ਰਹੀ ਸੁਣਵਾਈ ਵੀ ਅਜੇ ਵਿਚਾਰ ਅਧੀਨ ਹੈ।
ਇਹ ਵੀ ਪੜ੍ਹੋ : ਬੀਐੱਸਐੱਫ਼ ਦੀ ਸਮਝਦਾਰੀ
ਮਿਲੀ ਜਾਣਕਾਰੀ ਅਨੁਸਾਰ, ਖੰਡਾ ਦੀ ਭੈਣ ਜਸਪ੍ਰੀਤ ਕੌਰ ਨੇ ਯੂਕੇ ਜਾਣ ਲਈ ਵੀਜਾ ਵੀ ਅਪਲਾਈ ਕਰ ਦਿੱਤਾ ਸੀ, ਪਰ ਯੂਕੇ ਸਰਕਾਰ ਨੇ ਇਹ ਕਦਮ ਖੰਡਾ ਦੇ ਤਿਰੰਗੇ ਦਾ ਅਪਮਾਨ ਕਰਨ ਤੋਂ ਬਾਅਦ ਭਾਰਤ ਦੇ ਨਾਲ ਪੈਦਾ ਹੋਏ ਵਿਵਾਦ ਕਾਰਨ ਚੁੱਕਿਆ ਹੈ। ਯੂਕੇ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਖਾਲਿਸਤਾਨ ਮੂਵਮੈਂਟ ਨੂੰ ਹਵਾ ਦੇ ਰਹੇ ਸਮੱਰਥਕਾਂ ਲਈ ਸਿੱਧਾ ਸੰਦੇਸ਼ ਹੈ। ਇਸ ਤੋਂ ਪਹਿਲਾਂ ਵੀ ਯੂਕੇ ਸਰਕਾਰ ਨੇ ਅੱਤਵਾਦੀ ਖੰਡਾ ਦਾ ਪੋਸਟਮਾਰਟਮ ਪ੍ਰਾਈਵੇਟ ਹਸਪਤਾਲ ਤੋਂ ਕਰਵਾਉਣ ਅਤੇ ਸਥਾਨਕ ਪੁਲਿਸ ਦੁਆਰਾ ਖੰਡਾ ਦੀ ਮੌਤ ਦੀ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਭਾਰਤ ’ਚ ਵੀ ਸਰਕਾਰ ਨੇ ਦਿਖਾਈ ਸਖ਼ਤੀ | Terrorist Khanda
ਭਾਰਤ ’ਚ ਵੀ ਅੱਤਵਾਦੀ ਖੰਡਾ ਦੇ ਖਿਲਾਫ਼ ਸਰਕਾਰ ਨੇ ਸਖ਼ਤੀ ਦਿਖਾਈ ਹੈ। ਭਾਰਤ ਸਰਕਾਰ ਦੁਆਰਾ ਅੱਤਵਾਦੀ ਐਲਾਨੇ ਗਏ ਅਵਤਾਰ ਸਿੰਘ ਉਰਫ਼ ਖੰਡਾ ਦੀ ਲਾਸ਼ ਨੂੰ ਮੋਗਾ ਪੰਜਾਬ ਲਿਆਉਣ ਦੀ ਮੰਗ ਵਾਲੀ ਅਰਜੀ ਮਾਮਲੇ ’ਚ ਕੇਂਦਰ ਸਰਕਾਰ ਨੇ ਪੰਜਾਬ ਹਰਿਆਣਾ ਹਾਈਕੋਰਟ ’ਚ ਕੁਝ ਦਿਨ ਪਹਿਲਾਂ ਆਪਣਾ ਜਵਾਬ ਦਰਜ਼ ਕੀਤਾ ਸੀ। ਅਰਜੀ ਦਾ ਜਵਾਬ ਦਿੰਦੇ ਹੋੲੈ ਕੇਂਦਰ ਸਰਕਾਰ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਅੱਤਵਾਦੀ ਖੰਡਾ ਦੀ ਭਾਰਤੀ ਨਾਗਰਿਕਤਾ ਦਾ ਕੋਈ ਸਬੂਤ ਜਾਂ ਦਸਤਾਵੇਜ ਨਹੀਂ ਹੈ।