ਊਰਦੂ ’ਚ ਲਿਖੀ ਕੱਪੜੇ ਦੀ ਇੱਕ ਪਾਕਸਤਾਨੀ ਗੂਥਲੀ ਵੀ ਕੀਤੀ ਬਰਾਮਦ | Jagraon
ਜਗਰਾਓਂ (ਜਸਵੰਤ ਰਾਏ)। ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜਗਰਾਓਂ ਸੀਆਈਏ ਸਟਾਫ ਨੇ ਪਾਕਿਸਤਾਨ ਤੋਂ ਆਈ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਗੁਪਤ ਸਚਨਾ ਦੇ ਆਧਾਰ ’ਤੇ ਕੀਤੀ ਗਈ ਇਸ ਕਾਰਵਾਈ ’ਚ ਦੋ ਬਾਈਕ ਸਵਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਦੋਰਾਨ ਜਾਣਕਾਰੀ ਦਿੰਦਿਆਂ ਆਈ ਜੀ ਕੌਸ਼ਤਬ ਸ਼ਰਮਾ, ਐਸਐਸਪੀ ਨਵਨੀਤ ਸਿੰਘ ਬੈਂਸ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਡੀਐੱਸਪੀ ਮਨਵਿੰਦਰਬੀਰ ਸਿੰਘ, ਸਤਵਿੰਦਰ ਸਿੰਘ ਵਿਰਕ ਅਤੇ ਦਲਵੀਰ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਦੇ ਇੰਚਾਰਜ ਹੀਰਾ ਸਿੰਘ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਮੋਟਸਾਈਕਲ ਸਵਾਰ ਨਾਇਬ ਸਿੰਘ ਪੁੱਤਰ ਰਾਮ ਸਿੰਘ ਵਾਸੀ ਅੱਕੂਵਾਲ ਅਤੇ ਸੁਰਿੰਦਰ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਖੁਰਸ਼ੇਦਪੁਰਾ ਥਾਣਾ ਸਿੱਧਵਾਂ ਬੇਟ ਨੂੰ ਪਾਕਿਸਤਾਨ ਤੋਂ ਡਰੋਨ ਰਾਹੀਂ ਸਮੱਗਲ ਕਰਕੇ ਲਿਆਂਦੀ ਗਈ 03 ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਹ ਹੈਰੋਇਨ ਦੋਸ਼ੀਆਂ ਨੇ ਲੁਧਿਆਣਾ, ਜਗਰਾਓਂ ਅਤੇ ਸਿੱਧਵਾਂ ਬੇਟ ਦੇ ਏਰੀਆ ਵਿੱਚ ਵੇਚਣੀ ਸੀ।
ਇਹ ਵੀ ਪੜ੍ਹੋ : ਹੜ੍ਹਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਕੀਤਾ ਸੁਖਦ ਐਲਾਨ, ਮਿਲੇਗੀ ਰਾਹਤ…
ਪੁਲਿਸ ਨੇ ਦੱਸਿਆ ਕਿ ਨਾਇਬ ਸਿੰਘ 14 ਕਿੱਲੇ ਜ਼ਮੀਨ ਦਾ ਮਾਲਕ ਹੈ ਜੋ ਕਿ ਖੇਤੀਬਾੜੀ ਦੇ ਕੰਮ ਦੇ ਨਾਲ-ਨਾਲ ਨਸ਼ਾ ਤਸਕਰੀ ਵੀ ਕਰਦਾ ਹੈ ਅਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ’ਤੇ ਇਹ 60 ਦਿਨਾਂ ਦੀ ਜ਼ੇਲ ਵੀ ਕੱਟਕੇ ਆਇਆ ਹੈ। ਸੁਰਿੰਦਰ ਸਿੰਘ ਛਿੰਦਾ ਖਿਲਾਫ ਪਹਿਲਾਂ ਵੀ ਮਾਈਨਿੰਗ ਐਕਟ ਦੇ ਕਈ ਮਾਮਲੇ ਦਰਜ ਹਨ ’ਤੇ ਇਸ ਦੀ ਭੈਣ ਕੋਸ਼ਲਿਆ ਜੋ ਕਿ ਹੈਰੋਇਨ ਤਸਕਰੀ ਦੇ ਕੇਸ ਵਿੱਚ ਪਹਿਲਾਂ ਹੀ ਜ਼ੇਲ ਵਿੱਚ ਬੰਦ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਦੋਵੇਂ ਮੁਲਜ਼ਮ ਹੈਰੋਇਨ ਦੀ ਖੇਪ ਫਿਰਜੋਪੁਰ ਦੇ ਨਾਲ ਲਗਦੇ ਬਾਰਡਰ ਏਰੀਏ ਦੇ ਤਸਕਰਾਂ ਕੋਲੋਂ ਤੋਂ ਲੈ ਕੇ ਆਉਂਦੇ ਸਨ, ਜੋ ਕਿ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਉਂਦੇ ਸਨ।
ਨਾਇਬ ਸਿੰਘ ਦੀ ਨਿਸ਼ਾਨਦੇਹੀ ਤੇ ਇੱਕ ਕੱਪੜੇ ਦੀ ਗੁਥਲੀ ਵੀ ਬਰਾਮਦ ਹੋਈ ਹੈ, ਜਿਸ ਵਿੱਚ ਪੈਕਿੰਗ ਕਰਕੇ ਇਹ ਹੈਰੋਇਨ ਪਾਕਿਸਤਾਨ ਤੋਂ ਸਮੱਗਲ ਕੀਤੀ ਗਈ ਹੈ। ਇਸ ਗੂਥਲੀ ਉੱਪਰ ਬਲੋਚੀਸਤਾਨੀ ਉਰਦੂ ਵਿੱਚ ਕੁੱਝ ਲਿਖਿਆ ਹੋਇਆ ਹੈ। ਪੁਲਿਸ ਅਨੂਸਾਰ ਉਕਤਾਨ ਦੋਸ਼ੀਆਂ ਖਿਲਾਫ ਥਾਣਾ ਸਿੱਧਵਾਂ ਬੇਟ ਮਾਮਲਾ ਦਰਜ ਕੀਤਾ ਗਿਆ ਹੈ ’ਤੇ ਇਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। ਜਿਹਨਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।