ਸਾਧ ਸੰਗਤ ਮਾਨਵਤਾ ਭਲਾਈ ਕਾਰਜ ਹੋਰ ਵੀ ਤੇਜ਼ ਗਤੀ ਨਾਲ ਕਰਨ ਨੂੰ ਪਹਿਲ ਦੇਵੇ : ਪ੍ਰੇਮੀ ਸੇਵਕ ਜਗਰੂਪ ਇੰਸਾਂ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਬਲਾਕ ਬਠੋਈ-ਡਕਾਲਾ ਦੀ ਬਲਾਕ ਪੱਧਰੀ ਨਾਮ ਚਰਚਾ (Naamcharcha) ਧੂਮ-ਧਾਮ ਨਾਲ ਹੋਈ। ਨਾਮ ਚਰਚਾ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸਿਰਕਤ ਕੀਤੀ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਜਗਰੂਪ ਇੰਸਾਂ ਨੇ ਪਵਿੱਤਰ ਨਾਅਰਾ ਲਗਾ ਕੇ ਕੀਤੀ।
ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦਬਾਣੀ ਕੀਤੀ ਅਤੇ ਬਲਾਕ ਪ੍ਰੇਮੀ ਸੇਵਕ ਵੱਲੋਂ ਵਿਆਖਿਆ ਪੜ੍ਹ ਕੇ ਸੁਣਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਬਲਾਕ ਪ੍ਰੇਮੀ ਸੇਵਕ ਜਗਰੂਪ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜਾਂ ਨੂੰ ਹੋਰ ਵੀ ਤੇਜ਼ ਗਤੀ ਨਾਲ ਕਰਨ ਲਈ ਕਿਹਾ ਅਤੇ ਵੱਧ ਤੋਂ ਵੱਧ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਫਸੇ ਲੋਕਾਂ ਦੀ ਸਹਾਇਤਾ ਲਈ ਅੱਗੇ ਵੱਧ ਕੇ ਕਾਰਜ ਕਰੇ ਤਾਂ ਜੋ ਕੋਈ ਵੀ ਇਸ ਆਫਤ ’ਚ ਆਪਣੇ ਆਪ ਨੂੰ ਇੱਕਲਾ ਨਾ ਮਹਿਸੂਸ ਕਰੇੇ।
ਇਹ ਵੀ ਪੜ੍ਹੋ : ਬੱਚੇ ਦੂਰ ਹੋਣ ਕਾਰਨ ਇਕੱਲੇ ਰਹਿ ਗਏ ਮਾਪਿਆਂ ਬਾਰੇ ਖੋਜ ’ਚ ਹੈਰਾਨੀਜਨਕ ਖੁਲਾਸੇ, ਜਾਣੋ
ਉਨ੍ਹਾਂ ਕਿਹਾ ਕਿ ਸਾਧ-ਸੰਗਤ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਜਿੰਨ੍ਹੀ ਪ੍ਰਸੰਸਾ ਕੀਤੀ ਜਾਵੇ ਘੱਟ ਹੈ, ਕਿਉਕਿ ਇਨ੍ਹਾਂ ਸੇਵਾਦਾਰਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆ ’ਚ ਸੇਵਾ ਕਾਰਜਾਂ ’ਚ ਦਿਨ ਰਾਤ ਇੱਕ ਕੀਤਾ ਹੋਇਆ ਹੈ, ਜੋ ਕਿ ਕਾਬਿਲੇ ਤਾਰੀਫ ਹੈ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਪ੍ਰੇਮੀ ਸੇਵਕ, 15 ਮੈਂਬਰ, ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਅਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਹਾਜ਼ਰ ਸੀ।