ਵਿਸ਼ਵ ਨੰਬਰ 1 ਜੋੜੀ ਨੂੰ ਹਰਾਇਆ (Korea Open 2023)
ਯੇਓਸੂ (ਕੋਰੀਆ)। ਭਾਰਤੀ ਬੈਡਮਿੰਟਨ ਸਟਾਰ ਸਾਤਵਿਕ ਸਾਈਰਾਜ ਅਤੇ ਚਿਰਾਗ ਸ਼ੈੱਟੀ (Chirag-Satwik) ਦੀ ਜੋੜੀ ਨੇ ਕੋਰੀਆ ਓਪਨ 2023 ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਦੀ ਸਟਾਰ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਸਾਲ ਦਾ ਤੀਜਾ ਖਿਤਾਬ ਜਿੱਤਿਆ ਹੈ। (Korea Open 2023) ਚਿਰਾਗ-ਸਾਤਵਿਕ ਦੀ ਜੋੜੀ ਨੇ ਵਿਸ਼ਵ ਦੇ ਨੰਬਰ 1 ਖਿਡਾਰੀ ਫਜ਼ਰ ਅਲਫਿਆਨ ਅਤੇ ਮੁਹੰਮਦ ਰਿਆਨ ਦੀ ਇੰਡੋਨੇਸ਼ੀਆ ਦੀ ਜੋੜੀ ਨੂੰ 17-21, 21-13, 21-14 ਦੇ ਫਰਕ ਨਾਲ ਹਰਾਇਆ। ਫਾਈਨਲ ਮੁਕਾਬਲਾ 62 ਮਿੰਟ ਤੱਕ ਚੱਲਿਆ। ਇਸ ਟਾਈ ਤੋਂ ਪਹਿਲਾਂ ਇੰਡੋਨੇਸ਼ੀਆਈ ਜੋੜੀ ਦੇ ਖਿਲਾਫ ਰਿਕਾਰਡ 2-2 ਨਾਲ ਬਰਾਬਰ ਸੀ। ਭਾਰਤੀ ਜੋੜੀ ਇੱਕ ਸਮੇਂ ਪਿੱਛੇ ਚੱਲ ਰਹੀ ਸੀ ਪਰ ਉਸ ਨੇ ਸ਼ਾਨਦਾਰ ਵਾਪਸੀ ਕਰਕੇ ਖਿਤਾਬ ਆਪਣੇ ਨਾਂਅ ਕੀਤਾ।
ਇਸ ਤੋਂ ਪਹਿਲਾਂ ਸਾਤਵਿਕ-ਚਿਰਾਗ ਦੀ ਜੋੜੀ ਨੇ ਸੈਮੀਫਾਈਨਲ ‘ਚ ਮੌਜੂਦਾ ਚੈਂਪੀਅਨ ਚੀਨੀ ਜੋੜੀ ਵੇਈ ਕੇਂਗ ਲਿਆਂਗ-ਚਾਂਗ ਵਾਂਗ ਨੂੰ ਸਿੱਧੇ ਗੇਮਾਂ ‘ਚ ਹਰਾਇਆ ਸੀ। ਜਦੋਂ ਕਿ ਕੁਆਰਟਰ ਫਾਈਨਲ ਵਿੱਚ ਉਨ੍ਹਾਂ ਨੇ ਜਾਪਾਨੀ ਜੋੜੀ ਤਾਕੁਰੋ ਹੋਕੀ ਅਤੇ ਯੁਗੋ ਕੋਬਾਯਾਸ਼ੀ ਨੂੰ, ਰਾਉਂਡ ਆਫ 16 ਵਿੱਚ ਚੀਨੀ ਜੋੜੀ ਹੀ ਜੀ ਟਿੰਗ ਅਤੇ ਝਾਓ ਹਾਓ ਡੋਂਗ ਅਤੇ ਰਾਊਂਡ ਆਫ 32 ਵਿੱਚ ਸੁਪਾਕ ਜੋਮਕੋਹ-ਕਿਤਿਨਪੋਂਗ ਕੇਦਰੇਨ ਦੀ ਥਾਈ ਜੋੜੀ ਨੂੰ ਹਰਾਇਆ ਸੀ। Korea Open 2023
ਇਹ ਵੀ ਪੜ੍ਹੋ : ITR ਭਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ, ਪੁਰਾਣੇ ਟੈਕਸ ਰਿਜੀਮ ਤੋਂ ਆਈਟੀਆਰ ਭਰੋ, ਮਿਲੇਗੀ ਅਹਿਮ ਛੋਟ
ਜਿਕਰਯੋਗ ਹੈ ਕਿ 2017 ਵਿੱਚ, ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤਿਆ। ਉਹ ਕੋਰੀਆ ਓਪਨ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਸ਼ਟਲਰ ਬਣੀ। ਉਨ੍ਹਾਂ ਤੋਂ ਬਾਅਦ ਹੁਣ ਪੁਰਸ਼ ਡਬਲਜ਼ ਵਿੱਚ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ 2023 ਵਿੱਚ ਖਿਤਾਬ ਜਿੱਤਿਆ। ਇਹ ਜੋੜੀ ਡਬਲਜ਼ ਈਵੈਂਟ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਡਬਲਜ਼ ਜੋੜੀ ਬਣ ਗਈ ਹੈ।