ਲੁਧਿਆਣਾ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਿਵਲ ਹਸਪਤਾਲ (Hospital) ’ਚ ਸ਼ਨਿੱਚਰਵਾਰ ਦੇਰ ਰਾਤ ਹੰਗਾਮਾ ਹੋਇਆ। ਜੱਚਾ ਬੱਚਾ ਵਾਰਡ ’ਚ ਹਸਪਤਾਲ ਸਟਾਫ਼ ਦੁਆਰਾ 2 ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ। ਕਲਾਸ-4 ਦੀ ਨਰਸ ਕਾਜਲ ਨੂੰ ਇੱਕ ਔਰਤ ਨੇ ਕਿਹਾ ਕਿ ਜੱਚਾ ਬੱਚਾ ਵਾਰਡ ’ਚੋਂ ਕਿਸੇ ਵੀ ਬੱਚੇ ਦੀ ਫੋਟੋ ਖਿੱਚ ਕੇ ਮੋਬਾਇਲ ’ਚ ਅਿਾ ਦੇ। ਉਹ ਉਸ ਨੂੰ 500 ਰੁਪਏ ਦੇਵੇਗੀ। ਮਹਿਲਾ ਦੇ ਨਾਲ ਸਾਧੂ ਦੇ ਭੇਸ ’ਚ ਇੱ ਵਿਅਕਤੀ ਵੀ ਸੀ। ਨਰਸ ਕਾਜਲ ਨੇ ਤੁਰੰਤ ਸਟਾਫ਼ ਨੂੰ ਸੂਚਿਤ ਕੀਤਾ।
ਸਕਿਊਰਿਟੀ ਗਾਰਡ ਦੀ ਮੱਦਦ ਨਾਲ ਕੀਤੇ ਕਾਬੂ | Hospital
ਸ਼ੱਕੀ ਔਰਤ ਅਤੇ ਵਿਅਕਤੀ ਨੂੰ ਸਕਿਊਰਿਟੀ ਵਾਰਡ ਅਤੇ ਲੋਕਾਂ ਦੀ ਮੱਦਦ ਨਾਲ ਕਾਬੂ ਕਰਕੇ ਸਿਵਲ ਹਸਪਤਾਲ ’ਚ ਬਣੀ ਚੌਂਕੀ ’ਚ ਸੂਚਿਤ ਕੀਤਾ ਗਿਆ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ’ਚ ਰੱਖਿਆ ਹੈ। ਨਰਸ ਕਾਜਲ ਨੇ ਦੱਸਿਆ ਕਿ ਔਰਤ ਨੇ ਉਸ ਨੂੰ ਪੈਸਿਆਂ ਦਾ ਲਾਲਚ ਦਿੱਤਾ, ਪਰ ਉਹ ਉਸ ਦੇ ਜਾਲ ’ਚ ਨਹੀਂ ਫਸੀ। ਇਸ ਤੋਂ ਬਾਅਦ ਉਸ ਨੇ ਰੌਲਾ ਪਾ ਦਿੱਤਾ। ਪੁਲਿਸ ਨੇ ਵੀ ਉਸ ਦੇ ਬਿਆਨ ਦਰਜ਼ ਕੀਤੇ ਹਨ।
ਮੋਬਾਇਲ ਅਤੇ ਦਸਤਾਵੇਜ਼ ਖੰਗਾਲ ਰਹੀ ਪੁਲਿਸ
ਦੂਜੇ ਪਾਸੇ ਦੇਰ ਰਾਤ ਪੁਲਿਸ ਨੇ ਔਰਤ ਅਤੇ ਉਸ ਦੇ ਨਾਲ ਵਿਅਕਤੀ ਦਾ ਮੋਬਾਇਲ ਤੇ ਬਰਾਮਦ ਹੋਰ ਦਸਤਾਵੇਜ ਆਦਿ ਖੰਗਾਲੇ। ਫਿਲਹਾਲ ਪੁਲਿਸ ਨੇ ਇਸ ਮਾਮਲੇ ’ਚ ਚੁੱਪ ਵੱਟੀ ਹੋਈ ਹੈ। ਪੁਲਿਸ ਮੁਤਾਬਿਕ ਸ਼ੱਕੀ ਔਰਤ ਨੇ ਜੋ ਆਪਣਾਂ ਪੱਖ ਰੱਖਿਆ ਉਸ ਨੂੰ ਕ੍ਰਾਸ ਚੈੱਕ ਕੀਤਾ ਜਾ ਰਿਹਾ ਹੈ। ਕਈ ਐਂਗਲਾਂ ਤੋਂ ਜਾਂਚ ਤੋਂ ਬਾਅਦ ਸ਼ੱਕੀ ਔਰਤ ਤੇ ਵਿਅਕਤੀ ਦੀ ਸੱਚਾਈ ਸਾਹਮਣੇ ਆ ਸਕੇਗੀ। ਫਿਲਹਾਲ ਸੂਤਰਾਂ ਮੁਤਾਬਿਕ ਸ਼ੱਕ ਔਰਤ ਤਾਜਪੁਰ ਰੋਡ ਦੀ ਨਿਵਾਸੀ ਹੈ।