ਰੋਟਰੀ ਕਲੱਬ ਰਾਇਲ ਵੱਲੋਂ ਤਾਜਪੋਸ਼ੀ ਸਮਾਗਮ

Patran-News
ਰੋਟਰੀ ਕਲੱਬ ਰਾਇਲ ਵੱਲੋਂ ਤਾਜਪੋਸ਼ੀ ਸਮਾਗਮ

ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸੁੰਹ ਚੁਕਾਈ (Patran News)

(ਭੁਸਨ ਸਿੰਗਲਾ) ਪਾਤੜਾਂ। ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਪਾਤੜਾਂ (ਰਾਇਲ) ਦੇ ਅਗਲੇ ਸਾਲ ਚੁਣੇ ਗਏ ਅਹੁਦੇਦਾਰਾਂ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਰੋਟਰੀ ਇੰਟਰਨੈਸ਼ਨਲ ਦੇ ਡਿਸਟ੍ਰਿਕ ਗਵਰਨਰ ਘਨਸ਼ਾਮ ਕਾਂਸਲ ਸ਼ਿਰਕਤ ਕੀਤੀ, ਜਦੋਂਕਿ ਵਿਸ਼ੇਸ਼ ਮਹਿਮਾਨ ਵਜੋਂ ਐਮਡੀਬੀ ਗਰੁੱਪ ਦੇ ਚੇਅਰਮੈਨ ਪੰਕਜ ਕੁਮਾਰ, ਡਿਸਟ੍ਰਿਕਟ ਸੈਕਟਰੀ ਦਵਿੰਦਰ ਪਾਲ ਸਿੰਘ, ਅਸਿਸਟੈਟ ਗਵਰਨਰ ਪ੍ਰੋ ਵਿਕਰਮ ਗੁਪਤਾ ਅਤੇ ਡਿਸਟ੍ਰਿਕਟ ਚੀਫ ਆਡੀਟਰ ਮਾਨਿਕ ਰਾਜ ਸਿੰਗਲਾ ਨੇ ਹਿੱਸਾ ਲਿਆ।

ਸਮਾਗਮ ਦੌਰਾਨ ਸੰਸਥਾ ਦੇ ਨਵੇਂ ਚੁਣੇ ਗਏ ਪ੍ਰਧਾਨ ਅਮਨਦੀਪ ਸਿੰਘ, ਜਰਨਲ ਸਕੱਤਰ ਹਰਮੇਸ਼ ਮੇਸ਼ੀ ਅਤੇ ਕੈਸ਼ੀਅਰ ਸੰਦੀਪ ਗੁਪਤਾ ਨੂੰ ਅਹੁਦਿਆਂ ਦੀ ਸਹੁੰ ਚੁਕਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗਾਇਨ ਨਾਲ ਕਰਨ ਉਪਰੰਤ ਮੁੱਖ ਮਹਿਮਾਨ ਡਿਸਟ੍ਰਿਕ ਗਵਰਨਰ ਘਣਸ਼ਾਮ ਕਾਂਸਲ ਵੱਲੋਂ ਨਵ ਨਿਯੁਕਤ ਪ੍ਰਧਾਨ ਅਮਨਦੀਪ ਸਿੰਘ ਦੇ ਗਲ ਵਿੱਚ ਰੋਟਰੀ ਕਾਲਰ ਪਹਿਨਾਇਆ ਗਿਆ। ਇਸ ਦੇ ਨਾਲ ਹੀ ਕਲੱਬ ਵਿੱਚ ਨਵੇਂ ਸ਼ਾਮਲ ਹੋਏ ਤਿੰਨ ਮੈਂਬਰਾਂ ਨੂੰ ਰੋਟਰੀ ਪਿੰਨ ਲਗਾ ਕੇ ਸਨਮਾਨਿਤ ਕਰਦਿਆਂ ਜੀ ਆਇਆਂ ਆਖਿਆ।

ਇਹ ਵੀ ਪੜ੍ਹੋ : Energy Drink Benefits: ਕਮਜ਼ੋਰੀ ਜਾਂ ਥਕਾਵਟ ਭਾਵੇਂ ਕੋਈ ਵੀ ਹੋਵੇ, ਸਿਰਫ ਤਿੰਨ ਦਿਨ ਕਰੋ ਇਸ ਐਨਰਜੀ ਡਰਿੰਕ ਦੀ ਵਰਤੋਂ, ਹੋ ਜਾਓ ਤਾਕਤ ਨਾਲ ਭਰਪੂਰ

ਸਮਾਗਮ ਨੂੰ ਸੰਬੋਧਨ ਕਰਦਿਆਂ ਰੋਟਰੀ ਇੰਟਰਨੈਸ਼ਨਲ 3090 ਦੇ ਡਿਸਟ੍ਰਿਕ ਗਵਰਨਰ ਘਨਸ਼ਾਮ ਕਾਂਸਲ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਰੋਟਰੀ ਦੀ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣੀ ਵੱਖਰੀ ਪਛਾਣ ਹੈ। ਉਨ੍ਹਾਂ ਦੱਸਿਆ ਕਿ ਡਿਸਟ੍ਰਿਕ ਵਿੱਚ 2500 ਦੇ ਕਰੀਬ ਰੋਟਰੀ ਦੇ ਸਰਗਰਮ ਮੈਂਬਰ ਕੰਮ ਕਰ ਰਹੇ ਹਨ। ਕੌਮਾਂਤਰੀ ਪੱਧਰ ਦੇ ਦਿਹਾੜੇ ਮਨਾਉਣ ਦੇ ਨਾਲ-ਨਾਲ ਵਾਤਾਵਰਨ ਦੀ ਸ਼ੁੱਧਤਾ ਲਈ ਰੋਟਰੀ ਵੱਲੋਂ ਗਿਣਨ ਯੋਗ ਕੰਮ ਕੀਤਾ ਜਾ ਰਿਹਾ ਹੈ। ਕਲੱਬ ਦੇ ਮੈਂਬਰਾਂ ਨੂੰ ਸਮਾਜ ਸੇਵਾ ਦੇ ਕੰਮਾਂ ਵਿੱਚ ਵਧ ਚੜ ਕੇ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਸਮਾਜ ਨੇ ਹਰ ਇੱਕ ਵਿਅਕਤੀ ਨੂੰ ਬਹੁਤ ਕੁਝ ਦਿੱਤਾ ਹੈ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਕ ਵਿਅਕਤੀ ਸਮਾਜ ਨੂੰ ਕੀ ਦੇ ਰਿਹਾ ਹੈ।

Patran-News

ਇਸ ਦੌਰਾਨ ਸਾਲ 2022 – 23 ਦੌਰਾਨ ਪ੍ਰਧਾਨ ਰਹਿ ਚੁੱਕੇ ਅਸ਼ੋਕ ਕੁਮਾਰ ਗਰਗ ਨੇ ਆਪਣੇ ਕਾਰਜਕਾਲ ਦੌਰਾਨ ਕਲੱਬ ਵੱਲੋਂ ਕੀਤੇ ਗਏ ਕੰਮਾਂ ਦਾ ਜ਼ਿਕਰ ਕਰਦਿਆਂ ਵਿਸਥਾਰ ਸਹਿਤ ਰਿਪੋਰਟ ਪੇਸ਼ ਕੀਤੀ ਜਿਸ ਨੂੰ ਹਾਊਸ ਵਿੱਚ ਹਾਜ਼ਰ ਸਾਰੇ ਮੈਂਬਰਾਂ ਨੇ ਤਾੜੀਆਂ ਲਗਾ ਕੇ ਪਾਸ ਕੀਤਾ। ਨਵ ਨਿਯੁਕਤ ਪ੍ਰਧਾਨ ਅਮਨਦੀਪ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਰਾਕੇਸ਼ ਕੁਮਾਰ ਗਰਗ, ਰਾਕੇਸ਼ ਕੁਮਾਰ ਸਿੰਗਲਾ, ਹਰਮਨਦੀਪ ਕੋਰ ਹਰੀਕਾ, ਨਰਾਇਣ ਗਰਗ, ਗੋਬਿੰਦ ਸਿੰਘ ਵਿਰਦੀ, ਕਪਿਲ ਕੋਸ਼ਲ, ਹਰਮੇਸ਼ ਕੁਮਾਰ ਨਰਾਇਣ, ਜੀਵਨ ਸਿੰਗਲਾ, ਡਾਕਟਰ ਅਸ਼ੋਕ ਦੇਵ, ਡਾਕਟਰ ਮੋਹਨ ਲਾਲ ਸਿੰਗਲਾ, ਸੁਨੀਲ ਮਿੱਤਲ ਅਤੇ ਬ੍ਰਿਜ ਲਾਲ ਆਦਿ ਹਾਜ਼ਰ ਸਨ।