ਤੀਜੇ ਦਿਨ ਦੀ ਖੇਡ ਅੱਜ ਸ਼ਾਮ 7:30 ਵਜੇ ਤੋਂ
ਪੋਰਟ ਆਫ ਸਪੇਨ (ਏਜੰਸੀ)। ਟੀਮ ਇੰਡੀਆ ਅਤੇ ਵੈਸਟਇੰਡੀਜ਼ ਵਿਚਕਾਰ ਟੈਸਟ ਲੜੀ ਦਾ ਦੂਜਾ ਟੈਸਟ ਮੈਚ ਪੋਰਟ ਆਫ ਸਪੇਨ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਟੀਮ ਇੰਡੀਆ ਨੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਵੈਸਟਇੰਡੀਜ਼ ਭਾਰਤ ਤੋਂ 352 ਦੌੜਾਂ ਪਿੱਛੇ ਹੈ। ਦੂਜੇ ਦਿਨ ਦੀ ਸਾਰੀ ਖੇਡ ਟੀਮ ਇੰਡੀਆ ਦੇ ਨਾਂਅ ਰਹੀ। ਜਿੱਥੇ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਕਰੀਅਰ ਦਾ 76ਵਾਂ ਸੈਂਕੜਾ ਲਾਇਆ, ਇਹ ਉਨ੍ਹਾਂ ਦੇ ਟੈਸਟ ਕਰੀਅਰ ਦਾ 29ਵਾਂ ਸੈਂਕੜਾ ਰਿਹਾ ਹੈ। ਇੱਕਰੋਜਾ ’ਚ ਵਿਰਾਟ ਕੋਹਲੀ ਦੇ ਨਾਂਅ 46 ਸੈਂਕੜੇ ਹਨ ਅਤੇ ਟੀ-20 ’ਚ ਉਨ੍ਹਾਂ ਨੇ ਇੱਕ ਸੈਂਕੜਾ ਲਾਇਆ ਹੈ। ਦੂਜੇ ਦਿਨ ਦੀ ਗੱਲ ਕਰੀਏ ਤਾਂ ਟੀਮ ਇੰਡੀਆ 438 ਦੌੜਾਂ ’ਤੇ ਆਲਆਉਟ ਹੋ ਗਈ।
ਇਹ ਵੀ ਪੜ੍ਹੋ : ਪੰਚਕੂਲਾ ’ਚ ਭਾਰੀ ਮੀਂਹ, ਵਿਗੜ ਸਕਦੇ ਨੇ ਹਾਲਾਤ!
ਕਪਤਾਨ ਰੋਹਿਤ ਸ਼ਰਮਾ ਅਤੇ ਓਪਨਰ ਯਸ਼ਸਵੀ ਜਾਇਸਵਾਲ ਨੇ ਅਰਧਸੈਂਕੜੇ ਵਾਲਿਆਂ ਪਾਰੀਆਂ ਖੇਡੀਆਂ, ਉਨ੍ਹਾਂ ਤੋਂ ਬਾਅਦ ਵਿਰਾਟ ਕੋਹਲੀ ਨੇ ਸੈਂਕੜਾ ਲਾਇਆ, ਵਿਰਾਟ ਦੇ ਆਉਟ ਹੋਣ ਤੋਂ ਬਾਅਦ ਰਵਿੰਦਰ ਜਡੇਜਾ ਅਤੇ ਰਵਿੰਦਰਚੰਦਨ ਅਸ਼ਵਿਨ ਨੇ ਵੀ ਅਰਧਸੈਂਕੜੇ ਵਾਲਿਆਂ ਪਾਰੀਆਂ ਖੇਡੀਆਂ। ਇਨ੍ਹਾਂ ਪਾਰੀਆਂ ਦੇ ਸਹਾਰੇ ਹੀ ਟੀਮ ਇੰਡੀਆ ਨੇ 438 ਦੌੜਾਂ ਦਾ ਮਜ਼ਬੂਤ ਸਕੋਰ ਖੜਾ ਕੀਤਾ। ਟੀਮ ਇੰਡੀਆ ਦੇ ਜਵਾਬ ’ਚ ਵੈਸਟਇੰਡੀਜ਼ ਨੇ ਦਿਨ ਦੀ ਖੇਡ ਖਤਮ ਹੋਣ ਤੱਕ 86 ਦੌੜਾਂ ਬਣਾ ਲਈਆਂ ਹਨ ਅਤੇ ਉਨ੍ਹਾਂ ਦੀਆਂ 9 ਵਿਕਟਾਂ ਬਾਕੀ ਹਨ। ਤੇਜਨਾਰਾਇਣ ਚੰਦਰਪਾਲ 33 ਦੌੜਾਂ ਬਣਾ ਕੇ ਆਉਟ ਹੋਏ ਉਨ੍ਹਾਂ ਨੂੰ ਰਵਿੰਦਰ ਜਡੇਜਾ ਨੇ ਪਵੇਲਿਅਨ ਦਾ ਰਾਹ ਦਿਖਾਇਆ। ਤੀਜ਼ੇ ਦਿਨ ਦੀ ਖੇਡ ਅੱਜ ਸ਼ਾਮ 7:30 ਤੋਂ ਸ਼ੁਰੂ ਹੋਵੇਗੀ।
ਕੋਹਲੀ ਨੇ ਕੀਤੀ ਬ੍ਰੈਡਮੈਨ ਦੀ ਬਰਾਬਰੀ | IND Vs WI Second Test
ਵਿਰਾਟ ਕੋਹਲੀ ਨੇ ਅਸਟਰੇਲੀਆ ਦੇ ਮਹਾਰਨ ਦਿੱਗਜ਼ ਸਰ ਡਾਨ ਬ੍ਰੈਡਮੈਨ ਦੀ ਬਰਾਬਰੀ ਕੀਤੀ ਹੈ। ਉਨ੍ਹਾਂ ਨੇ ਵੀ ਆਪਣੇ ਟੈਸਟ ਕਰੀਅਰ ’ਚ 29 ਸੈਂਕੜੇ ਲਾਏ ਸਨ। ਹੁਣ ਵਿਰਾਟ ਕੋਹਲੀ ਵੀ ਉਨ੍ਹਾਂ ਦੀ ਬਰਾਬਰੀ ’ਤੇ ਆ ਗਏ ਹਨ। ਭਾਰਤ ਦੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਕੋਹਲੀ ਤੋਂ ਅੱਗੇ ਭਾਰਤ ਦੇ ਮਹਾਨ ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਵਿੜ ਅਤੇ ਸੁਨੀਲ ਗਾਵਸਕਰ ਹਨ। ਜਿਨ੍ਹਾਂ ਨੇ ਲੜੀਵਾਰ 51, 36, 34 ਸੈਂਕੜੇ ਲਾਏ ਹਨ। ਸਚਿਨ ਤੇਂਦੁਲਕਰ ਟੈਸਟਾਂ ’ਚ 51 ਸੈਂਕੜੇ ਲਾ ਕੇ ਇਸ ਸੂਚੀ ’ਚ ਪਹਿਲੇ ਨੰਬਰ ’ਤੇ ਹਨ।
55 ਮਹੀਨਿਆਂ ਬਾਅਦ ਵਿਰਾਟ ਕੋਹਲੀ ਦਾ ਵਿਦੇਸ਼ ’ਚ ਸੈਂਕੜਾ
ਵਿਰਾਟ ਕੋਹਲੀ ਦਾ 55 ਮਹੀਨਿਆਂ ਬਾਅਦ ਵਿਦੇਸ਼ ’ਚ ਜਾ ਕੇ ਸੈਂਕੜਾ ਲਾਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਆਪਣਾ ਵਿਦੇਸ਼ ’ਚ ਸੈਂਕੜਾ ਦਸੰਬਰ 2018 ’ਚ ਅਸਟਰੇਲੀਆ ਦੇ ਪਰਥ ਦੇ ਮੈਦਾਨ ’ਤੇ ਲਾਇਆ ਸੀ। (IND Vs WI Second Test)