ਪੁਰਾਣੀ ਚਾਮਲ ਦੇ ਸਾਈਫਨ ’ਤੇ 70 ਫੁੱਟ ਲੰਮੇ ਬੰਨ੍ਹ ਨੂੰ ਬੰਨ੍ਹ ਕੇ ਹੀ ਸ਼ਰਧਾਲੂਆਂ ਨੇ ਲਿਆ ਦਮ | Dera Sacha Sauda
- ਡਿੰਗ-ਰੰਗੋਈ ਨਾਲੇ ਨੂੰ ਬੰਨ੍ਹਣ, ਬਾਜੇਕਾਂ ’ਚ ਨਾਲੇ ਦਾ ਬੰਨ੍ਹ ਅਤੇ ਫ਼ਿਰੋਜ਼ਾਬਾਦ ’ਚ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਚ ਜੁਟੇ ਸੇਵਾਦਾਰ
- ਹੜ੍ਹ ਪ੍ਰਭਾਵਿਤ ਪਿੰਡਾਂ ’ਚ ਲੰਗਰ, ਪਾਣੀ ਤੇ ਮੈਡੀਕਲ ਸਹੂਲਤਾਂ ਦੇਣ ’ਚ ਲੱਗੇ ਡੇਰਾ ਸ਼ਰਧਾਲੂ
ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਰੱਬ ਕਹਿੰਦਾ ਹੈ ਕਿਸੇ ਨੂੰ ਤਕਲੀਫ ਦੇ ਕੇ ਮੇਰੇ ਤੋਂ ਆਪਣੀ ਖੁਸ਼ੀ ਦੀ ਦੁਆ ਨਾ ਕਰਨਾ, ਪਰ ਜੇਕਰ ਕਿਸੇ ਨੂੰ ਇੱਕ ਪਲ ਦੀ ਖੁਸ਼ੀ ਦਿੰਦੇ ਹੋ ਤਾਂ ਆਪਣੀ ਤਕਲੀਫ ਦੀ ਪ੍ਰਵਾਹ ਨਾ ਕਰਨਾ ਜੀ ਹਾਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਦੇ ਉੱਧਾਰ ਲਈ ਬਣਾਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਲਗਾਤਾਰ ਇਸ ਟੀਚੇ ਨੂੰ ਪੂਰਾ ਕਰਦੇ ਹੋਏ ਘੱਗਰ ਹੜ੍ਹ ਪੀੜਤਾਂ ਦੀ ਮੱਦਦ ਕਰਨ ’ਚ ਲੱਗੇ ਹੋਏ ਹਨ ਹਾਲਾਂਕਿ ਗੋਲੀ ਦੀ ਰਫ਼ਤਾਰ ਨਾਲ ਵਹਿ ਰਹੇ ਘੱਗਰ ਦੇ ਪਾਣੀ ਨੂੰ ਰੋਕਣ ਦਾ ਰਾਹ ਔਖਾ ਹੈ।
ਇਹ ਵੀ ਪੜ੍ਹੋ : ਪੂਜਨੀਕ ਗੁਰੂ ਜੀ ਨੇ ਭਗਵਾਨ ਅੱਗੇ ਕੀਤੀ ਕੁਦਰਤੀ ਆਫ਼ਤ ਰੋਕਣ ਦੀ ਅਰਦਾਸ
ਪਰ ਸੇਵਾਦਾਰਾਂ ਦੇ ਬੁਲੰਦ ਹੌਂਸਲੇ ਅਤੇ ਸੇਵਾ ਦੇ ਬੇਮਿਸਾਲ ਜਜ਼ਬੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ, ਕਿਉਕਿ ਸੇਵਾਦਾਰ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਚੱਟਾਨ ਵਾਂਗ ਡਟ ਕੇ ਅਬਾਦੀ ਵਾਲੇ ਇਲਾਕਿਆਂ ’ਚ ਘੱਗਰ ਦੇ ਪਾਣੀ ਨੂੰ ਰੋਕ ਰਹੇ ਹਨ ਅਤੇ ਇਸ ਦੌਰਾਨ ਹਰ ਜ਼ੁਬਾਨ ’ਤੇ ਹੁਣ ਡੇਰਾ ਸੱਚਾ ਸੌਦਾ ਦੇ ਫਰਿਸ਼ਤਿਆਂ ਦਾ ਨਾਂਅ ਛਾਇਆ ਹੋਇਆ ਹੈ ਵੀਰਵਾਰ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਵੱਖ-ਵੱਖ ਟੀਮਾਂ ਬਣਾ ਕੇ ਜ਼ਿਲ੍ਹੇ ’ਚ ਘੱਗਰ ਹੜ੍ਹ ਪ੍ਰਭਾਵਿਤ ਦਰਜਨ ਭਰ ਪਿੰਡਾਂ ’ਚ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੀ ਸੇਵਾ ਕੀਤੀ।
ਇਸ ਵਿੱਚ ਮੁੱਖ ਤੌਰ ’ਤੇ ਪਿੰਡ ਡਿੰਗ ਨੇੜਲੇ ਟੁੱਟੇ ਰੰਗੋਈ ਨਾਲੇ ਨੂੰ ਬੰਨ੍ਹਣ ਅਤੇ ਬਾਜੇਕਾਂ ਪਿੰਡ ਨੇੜਿਓਂ ਲੰਘਦੇ ਰੰਗੋਈ ਨਾਲੇ ’ਤੇ ਮਿੱਟੀ ਦੀਆਂ ਬੋਰੀਆਂ ਦੀ ਭਰਤ ਪਾ ਕੇ ਪੱਟੀ ਨੂੰ ਮਜ਼ਬੂਤ ਕਰਨ ’ਚ ਪਿੰਡ ਵਾਸੀਆਂ ਦੀ ਸਹਾਇਤਾ ਕੀਤੀ ਜਦੋਂ ਕਿ ਪੁਰਾਣੀ ਚਾਮਲ ਪਿੰਡ ’ਚ ਰੱਤਾਖੇੜਾ ਖਰੀਫ ਚੈਨਲ ਦੇ ਸਾਈਫਨ ’ਤੇ ਆਰਜ਼ੀ ਬੰਨ੍ਹ ਨੂੰ ਬਣਾ ਕੇ ਕਈ ਪਿੰਡਾਂ ਨੂੰ ਹੜ੍ਹ ਦੀ ਚਪੇਟ ਤੋਂ ਬਚਾਇਆ ਓਧਰ ਸਰਸਾ ਐੱਸਡੀਐੱਮ ਰਾਜਿੰਦਰ ਕੁਮਾਰ ਜਾਂਗੜਾ ਤੇ ਸਿੰਚਾਈ ਵਿਭਾਗ ਦੇ ਐਕਸੀਅਨ ਐੱਨਕੇ ਭੋਲਾ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸੇਵਾਦਾਰਾਂ ਦਾ ਹੌਂਸਲਾ ਵਧਾਇਆ ਉਨ੍ਹਾਂ ਕਿਹਾ ਕਿ ਸੇਵਾਦਾਰਾਂ ਨੇ ਬੰਨ੍ਹ ਬਣਾਉਣ ’ਚ ਗਜ਼ਬ ਦੀ ਸੇਵਾ ਕੀਤੀ ਹੈ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਘੱਟ ਹੈ।
ਇਨ੍ਹਾਂ ਪਿੰਡਾਂ ’ਚ ਵੀ ਬੰਨ੍ਹਾਂ ਨੂੰ ਕੀਤਾ ਮਜ਼ਬੂਤ | Dera Sacha Sauda
ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਵੱਲੋਂ ਵੀਰਵਾਰ ਨੂੰ ਓਟੂ ਹੈੱਡ ਨੇੜੇ ਸਥਿਤ ਫਿਰੋਜ਼ਾਬਾਦ, ਸਹਾਰਨੀ, ਨੇਜਾਡੇਲਾ ਖੁਰਦ, ਪਨਿਹਾਰੀ, ਮੁਸਾਹਿਬ ਵਾਲਾ, ਬੁਰਜ ਕਰਮਗੜ੍ਹ, ਰੰਗਾ ਸਮੇਤ ਕਈ ਪਿੰਡਾਂ ’ਚ ਹੜ੍ਹ ਰਾਹਤ ਕਾਰਜਾਂ ਤਹਿਤ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਚ ਆਪਣਾ ਸਹਿਯੋਗ ਦਿੱਤਾ ਸੇਵਾਦਾਰਾਂ ਨੇ ਪਿੰਡ ਨਾਲ ਲੱਗਦੇ ਬੰਨ੍ਹਾਂ ’ਤੇ ਮਿੱਟੀ ਨਾਲ ਭਰੀਆਂ ਬੋਰੀਆਂ ਰੱਖ ਕੇ ਉਨ੍ਹਾਂ ਨੂੰ ਮਜ਼ਬੂਤ ਕੀਤਾ, ਤਾਂ ਕਿ ਘੱਗਰ ਦਾ ਪਾਣੀ ਪਿੰਡਾਂ ’ਚ ਨਾ ਵੜ ਸਕੇ ਨਾਲ ਹੀ ਸੇਵਾਦਾਰਾਂ ਦੀਆਂ?ਟੀਮਾਂ ਨੇ ਹੜ੍ਹ ’ਚ ਫਸੇ ਲੋਕਾਂ ਨੂੰ ਲੰਗਰ, ਪੀਣ ਦਾ ਪਾਣੀ ਦਵਾਈਆਂ ਸਮੇਤ ਜ਼ਰੂਰੀ ਸਾਮਾਨ ਪਹੁੰਚਾਇਆ ਸੇਵਾਦਾਰ ਹੜ੍ਹ ਪੀੜਤ ਲੋਕਾਂ ਦੇ ਪਸ਼ੂਆਂ ਲਈ ਵੀ ਹਰਾ ਤੇ ਸੁੱਕਾ ਚਾਰਾ ਵੀ ਉਨ੍ਹਾਂ ਦੇ ਘਰਾਂ ’ਚ ਮੁਹੱਈਆ ਕਰਵਾ ਰਹੇ ਹਨ
ਸੇਵਾਦਾਰਾਂ ਨੇ ਅਸੰਭਵ ਨੂੰ ਬਣਾਇਆ ਸੰਭਵ | Dera Sacha Sauda
ਜ਼ਿਕਰਯੋਗ ਹੈ ਕਿ ਪੁਰਾਣੀ ਚਾਮਲ ’ਚ ਸੇਵਾਦਾਰਾਂ ਨੇ ਅਸੰਭਵ ਮੰਨੇ ਜਾ ਰਹੇ ਕਰੀਬ 70 ਫੁੱਟ ਲੰਮੇ ਬੰਨ੍ਹ ਨੂੰ ਬੰਨ੍ਹ ਕੇ ਹੀ ਦਮ ਲਿਆ ਅਤੇ ਪਿੰਡ ਵਾਸੀਆਂ ਨੂੰ ਰਾਹਤ ਪ੍ਰਦਾਨ ਕੀਤੀ ਸਾਈਫਨ ਤੋਂ ਚੈਨਲ ’ਚ ਸਮਰੱਥਾ ਤੋਂ ਵੱਧ ਨਿਕਾਸੀ ਕਾਰਨ ਰੱਤਾਖੇੜਾ ਖਰੀਫ ਚੈਨਲ ਓਵਰਫਲੋ ਚੱਲ ਰਿਹਾ ਸੀ, ਜਿਸ ਕਾਰਨ ਕਈ ਪਿੰਡਾਂ ਅਤੇ ਖੇਤਾਂ ’ਤੇ ਹੜ੍ਹ ਦਾ ਖਤਰਾ ਬਣਿਆ ਹੋਇਆ ਸੀ। ਹਾਲਾਂਕਿ ਪਿੰਡ ਵਾਸੀਆਂ ਨੇ ਸਾਈਫਨ ਨੂੰ ਰੋਕਣ ਲਈ ਆਪਣੇ ਪੱਧਰ ’ਤੇ ਪੂਰੀ ਕੋਸ਼ਿਸ਼ ਕੀਤੀ। ਇੱਥੋਂ ਤੱਕ ਕਿ ਪਿੰਡ ਵਾਸੀਆਂ ਨੇ ਕਰੇਨ ਰਾਹੀਂ ਟਰਾਲੀ ਨੂੰ ਸਾਈਫਨ ਦੇ ਅੰਦਰ ਉਤਾਰਿਆ ਪਰ ਸਾਈਫਨ ਵਿੱਚ ਪਾਣੀ ਦਾ ਵਹਾਅ ਘੱਟ ਨਾ ਹੋਇਆ।
ਹਾਲਾਂਕਿ ਇਸ ਦੌਰਾਨ ਐੱਨਡੀਆਰਐੱਫ ਵੀ ਪਿੰਡ ਵਾਸੀਆਂ ਨਾਲ ਇੱਥੇ ਬੰਨ੍ਹ ਬਣਾਉਣ ਵਿੱਚ ਜੁਟੀ ਹੋਈ ਹੈ। ਸਾਰੀਆਂ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਦੇਖ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਨੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਤੋਂ ਮੱਦਦ ਦੀ ਮੰਗ ਕੀਤੀ। ਜਿਸ ਤੋਂ ਬਾਅਦ ਪਿਛਲੇ ਦੋ ਦਿਨਾਂ ਤੋਂ ਡੇਰਾ ਸੱਚਾ ਸੌਦਾ ਦੇ ਬਹਾਦਰ ਸੇਵਾਦਾਰ ਸਾਈਫਨ ’ਤੇ ਆਰਜ਼ੀ ਬੰਨ੍ਹ ਬਣਾਉਣ ’ਚ ਲੱਗੇ ਹੋਏ ਸਨ ਅਤੇ ਵੀਰਵਾਰ ਸ਼ਾਮ ਨੂੰ ਬੰਨ੍ਹ ਬਣਾਉਣ ’ਚ ਸਫਲਤਾ ਹਾਸਲ ਕੀਤੀ ਹੈ।