2 ਸਤੰਬਰ ਨੂੰ ਭਾਰਤ-ਪਾਕਿਸਤਾਨ ਦਾ ਮੁਕਾਬਲਾ | Asia Cup 2023
- ਕੋਲੰਬੋ ’ਚ ਖੇਡਿਆ ਜਾਵੇਗਾ ਫਾਈਨਲ ਮੈਚ | Asia Cup 2023
ਸੱਚ ਕਹੂੰ ਵੈਬ ਟੀਮ। ਏਸ਼ੀਆ ਕੱਪ 2023 ਜਿਹੜਾ ਕਿ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਉਸ ਦਾ ਸ਼ੈਡਊਲ ਜਾਰੀ ਕਰ ਦਿੱਤਾ ਗਿਆ ਹੈ। ਏਸ਼ੀਅਨ ਕ੍ਰਿਕੇਟ ਕਾਉਂਸਿਲ ਨੇ ਬੁੱਧਵਾਰ ਨੂੰ ਇਸ ਦਾ ਪੂਰਾ ਸ਼ੈਡਊਲ ਜਾਰੀ ਕੀਤਾ। ਟੂਰਨਾਮੈਂਟ ਦੀ ਸ਼ੁਰੂਆਤ 30 ਅਗਸਤ ਤੋਂ ਹੋਵੇਗੀ, ਜਿੱਥੇ ਪਾਕਿਸਤਾਨ ਅਤੇ ਨੇਪਾਲ ਵਿਚਕਾਰ ਟੂਰਨਾਮੈਂਟ ਦਾ ਸ਼ੁਰੂਆਤੀ ਮੈਚ ਖੇਡਿਆ ਜਾਵੇਗਾ। ਟੀਮ ਇੰਡੀਆ ਆਪਣੇ ਅਭਿਆਨ ਦੀ ਸ਼ੁਰੂਆਤ 2 ਸਤੰਬਰ ਤੋਂ ਪਾਕਿਸਤਾਨ ਖਿਲਾਫ ਕਰੇਗਾ, ਦੋਵੇਂ ਟੀਮਾਂ ਸ੍ਰੀਲੰਕਾ ਦੇ ਕੈਂਡੀ ’ਚ ਆਹਮੋ-ਸਾਹਮਣੇ ਹੋਣਗੀਆਂ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 17 ਸਤੰਬਰ ਨੂੰ ਕੋਲੰਬੋ ਦੇ ਮੈਦਾਨ ’ਤੇ ਖੇਡਿਆ ਜਾਵੇਗਾ।
6 ਟੀਮਾਂ ਲੈ ਰਹੀਆਂ ਹਨ ਹਿੱਸਾ
ਟੂਰਨਾਮੈਂਟ ਦੀ ਸ਼ੁਰੂਆਤ ਹਾਈਬਿ੍ਰਫ ਮਾਡਲ ਨਾਲ ਹੋਵੇਗੀ। ਇਸ ਏਸ਼ੀਆ ਕੱਪ 2023 ’ਚ 6 ਟੀਮਾਂ ਹਿੱਸਾ ਲੈ ਰਹੀਆਂ ਹਨ। 6 ਟੀਮਾਂ ਨੂੰ 2 ਗਰੁੱਪਾਂ ’ਚ ਵੰਡਿਆ ਗਿਆ ਹੈ।
- ਗਰੁੱਪ ਏ : ਭਾਰਤ, ਨੇਪਾਲ ਅਤੇ ਪਾਕਿਸਤਾਨ
- ਗਰੁੱਪ ਬੀ : ਸ੍ਰੀਲੰਕਾ, ਅਫਗਾਨਿਸਤਾਨ ਅਤੇ ਬੰਗਲਾਦੇਸ਼।
ਮੈਚ ਸ਼ੁਰੂ ਹੋਣ ਦਾ ਸਮਾਂ ਦੁਪਹਿਰ 1:30 ਵਜੇ ਤੋਂ | Asia Cup 2023
ਇਸ ਇੱਕਰੋਜਾ ਏਸ਼ੀਆ ਕੱਪ ’ਚ 6 ਟੀਮਾਂ ਆਪਣੀ ਕਲਾ ਦਿਖਾਉਣਗੀਆਂ। ਇਸ ਟੂਰਨਾਮੈਂਟ ’ਚ ਫਾਈਨਲ ਮੁਕਾਬਲੇ ਸਮੇਤ 13 ਮੈਚ ਖੇਡੇ ਜਾਣਗੇ, ਜਿਨ੍ਹਾਂ ਵਿੱਚੋਂ 9 ਮੈਚ ਸ੍ਰੀਲੰਕਾ ’ਚ ਅਤੇ 4 ਮੈਚ ਪਾਕਿਸਤਾਨ ’ਚ ਖੇਡੇ ਜਾਣਗੇ। ਸਾਰੇ ਮੁਕਾਬਲੇ ਦਿਨ ਅਤੇ ਰਾਤ ਫਾਰਮੈਟ ’ਚ ਹੋਣਗੇ। (Asia Cup 2023)