ਪ੍ਰਸ਼ਾਸਨ ਦੇ ਭਰੋਸੇ ਬਾਅਦ ਮੋਰਚਾ ਸਮਾਪਤ (Cabinet Minister Aman Arora)
- ਪਿਛਲੇ 45 ਦਿਨਾਂ ਤੋਂ ਚੱਲ ਰਹੇ ਸੰਘਰਸ਼ ਨੂੰ ਮਿਲੀ ਸਫਲਤਾ : ਰੂੜੇਕੇ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ ਮਜ਼ਦੂਰ ਜਥੇਬੰਦੀ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) ਦੀ ਕੋਠੀ ਅੱਗੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੋਇਆ ਸੀ ਅਤੇ ਜਦੋਂ ਮਜ਼ਦੂਰ ਜਥੇਬੰਦੀ ਦੇ ਲੋਕ ਅਮਨ ਅਰੋੜਾ ਦੀ ਕੋਠੀ ਵੱਲ ਵੱਧਣੇ ਸ਼ੁਰੂ ਹੋਏ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰਾਸਤੇ ਵਿੱਚ ਹੀ ਰੋਕ ਲਿਆ ਗਿਆ। ਜਿਸ ਉਪਰੰਤ ਸਿਵਲ ਪ੍ਰਸ਼ਾਸਨ ਦੇ ਭਰੋਸੇ ਬਾਅਦ ਧਰਨਾ ਲਾਉਣਾ ਰੋਕ ਦਿੱਤਾ ਗਿਆ।
ਕਿਸੇ ਵੀ ਗਰੀਬ ਪਰਿਵਾਰ ਦਾ ਘਰ ਢਾਉਣ ਨਹੀਂ ਦਿੱਤਾ ਜਾਵੇਗਾ : ਸੂਬਾ ਪ੍ਰਧਾਨ
ਇਸ ਸਬੰਦੀ ਗੱਲਬਾਤ ਕਰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਅਤੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕੇ ਟਿੱਬੀ ਬਸਤੀ ਸੁਨਾਮ ਦੇ ਘਰਾਂ ਦਾ ਅਜਾੜਾ ਰੋਕਣ ਲਈ ਅਤੇ ਜੇਲ੍ਹ ਚੋਂ ਨਿਰਦੋਸ਼ ਮਜ਼ਦੂਰਾਂ ਦੀ ਰਿਹਾਈ ਲਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਪੱਕਾ ਧਰਨਾ ਲਾਉਣਾ ਮਿਥਿਆ ਹੋਇਆ ਸੀ ਅਤੇ ਜਥੇਬੰਦੀ ਵੱਲੋਂ ਧਰਨਾ ਲਾ ਦਿੱਤਾ ਸੀ। (Cabinet Minister Aman Arora) ਉਪਰੰਤ ਪਿਛਲੇ 45 ਦਿਨਾਂ ਤੋਂ ਚੱਲ ਰਹੇ ਇਸ ਸੰਘਰਸ਼ ਨੂੰ ਉਸ ਸਮੇਂ ਸਫਲਤਾ ਮਿਲੀ ਹੈ ਜਦੋਂ ਪ੍ਰਸ਼ਾਸਨ ਵੱਲੋਂ ਮਜ਼ਦੂਰਾਂ ਨੂੰ ਰਿਹਾਅ ਕਰ ਕੇ ਜਲਦੀ ਕੇਸ਼ ਖ਼ਤਮ ਕਰਨ ਦਾ ਲਿਖਤੀ ਤੌਰ ਤੇ ਭਰੋਸਾ ਦਿੱਤਾ ਗਿਆ। ਭਰੋਸਾ ਮਿਲਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਆਰਟੀਆਈ ਐਕਟਿਵਿਸਟ ਫੈਡਰੇਸ਼ਨ ਵੱਲ਼ੋਂ ਅੱਜ ਜਲਾਲਾਬਾਦ ਵਿਖੇ ਪੱਤਰਕਾਰਾਂ ਦੇ ਨਾਲ ਮੀਟਿੰਗ
ਆਗੂਆਂ ਨੇ ਕਿਹਾ ਕੇ ਟਿੱਬੀ ਬਸਤੀ ਦੇ ਮਜ਼ਦੂਰਾਂ ਦੇ ਘਰਾਂ ਦੀ ਮਾਲਕੀ ਦਾ ਹੱਕ ਲੈਣ ਲਈ ਅਤੇ ਹਰ ਘਰ ਨੂੰ ਬਿਜਲੀ ਦੇ ਮੀਟਰ ਲਗਵਾਉਣ ਲਈ ਸਰਕਾਰ ਅਤੇ ਵਕਫ ਬੋਰਡ ਦੇ ਖਿਲਾਫ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿਸੇ ਵੀ ਗਰੀਬ ਪਰਿਵਾਰ ਦਾ ਘਰ ਢਾਉਣ ਨਹੀਂ ਦਿੱਤਾ ਜਾਵੇਗਾ, ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਬਿੱਟੂ ਸਿੰਘ ਖੋਖਰ, ਘਮੰਡ ਸਿੰਘ ਖਾਲਸਾ, ਅਮਨਦੀਪ ਸਿੰਘ ਲਹਿਰਾਂ, ਪਖੀਰ ਚੰਦ ਚੋਟੀਆਂ, ਧਰਮਾਂ ਸਿੰਘ, ਪ੍ਰੇਮ ਸਿੰਘ ਖਡਿਆਲੀ, ਮਨਜੀਤ ਕੌਰ ਆਲੋਅਰਖ, ਹਰਜਸ ਸਿੰਘ, ਬਲਵਿੰਦਰ ਸਿੰਘ, ਕਰਨੈਲ ਸਿੰਘ ਨੀਲੋਵਾਲ, ਕਰਮਜੀਤ ਸਿੰਘ, ਕੁਲਦੀਪ ਸਿੰਘ, ਹਰਪਾਲ ਕੌਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਧਰਮਪਾਲ ਨਮੋਲ ਨੇ ਵੀ ਸੰਬੋਧਨ ਕੀਤਾ।