Dera Sacha Sauda | ਸੇਵਾਦਾਰਾਂ ਦਾ ਜਿੰਨਾ ਧੰਨਵਾਦ ਕਰੀਏ ਓਨਾ ਘੱਟ : ਨਾਇਬ ਤਹਿਸੀਲਦਾਰ
ਸਮਾਣਾ (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ‘ਤੇ ਚਲਦਿਆਂ ਬਲਾਕ ਸਮਾਣਾ ਦੇ ਸੇਵਾਦਾਰਾਂ ਵੱਲੋਂ ਹੜ੍ਹ ਪੀੜਿਤ ਇਲਾਕਿਆਂ ਚ ਬੇਜੁਬਾਨ ਜਾਨਵਰਾਂ ਲਈ 1000 ਕਿਲੋ ਫੀਡ ਦਿੱਤੀ ਗਈ। ਇਸ ਮੌਕੇ ਬਲਾਕ ਸਮਾਣਾ ਦੇ ਪ੍ਰੇਮੀ ਸੇਵਕ ਲਲਿਤ ਇੰਸਾਂ ਨੇ ਦੱਸਿਆ ਕਿ ਘੱਗਰ ਚ ਪਾੜ ਪੈਣ ਕਾਰਨ ਸਮਾਣਾ ਦੇ ਕਈ ਪਿੰਡਾਂ ਚ ਹੜ੍ਹ ਆ ਗਿਆ ਸੀ, ਤੇ ਕਲ ਪਿੰਡ ਅਸਮਾਨ ਪੁਰ, ਸਪਰਹੇੜੀ, ਸਪਰਹੇੜੀ ਛੰਨਾਂ ਵਿਖੇ 240 ਪੈਕੇਟ ਸਮੱਗਰੀ ਦਿਤੀ ਗਈ ਸੀ। (Dera Sacha Sauda)
ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਗੁਰਦੇਵ ਸਿੰਘ ਵਲੋਂ ਪਿੰਡਾਂ ਵਿਚ ਬੇਜੁਬਾਨ ਜਾਨਵਰਾਂ ਲਈ ਫੀਡ ਤੇ ਹਰਾ ਚਾਰੇ ਦੀ ਮੰਗ ਕੀਤੀ ਸੀ ਤੇ ਉਨ੍ਹਾਂ ਵਲੋਂ ਕਹੇ ਅਨੁਸਾਰ ਦੇਰ ਰਾਤ ਨੂੰ 2 ਟਰਾਲੀਆਂ ਹਰਾ ਚਾਰਾ ਤੇ ਅੱਜ ਬੇਜੁਬਾਨ ਜਾਨਵਰਾਂ ਲਈ 10 ਕੁਵੰਟਲ ਫੀਡ ਪਿੰਡ ਸਪਰਹੇੜੀ ਤੇ ਸਪਰਹੇੜੀ ਛੰਨਾਂ ਵਿਖੇ ਵੰਡੀ ਗਈ। ਉਨ੍ਹਾਂ ਕਿਹਾ ਕਿ ਲੋਕ ਸੇਵਾ ਲਈ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਹੜ੍ਹ ਪੀੜਤਾਂ ਲਈ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਤੇ ਜਦੋਂ ਵੀ ਕੋਈ ਲੋੜ ਹੋਵੇਗੀ ਉਹ ਤਿਆਰ ਬਰ ਤਿਆਰ ਹਨ।
ਇਹ ਵੀ ਪੜ੍ਹੋ : ਚਾਂਦਪੁਰਾ ਬੰਨ੍ਹ ਪੂਰਨ ’ਚ ਲੱਗੇ ਨੌਜਵਾਨ ਨੂੰ ਸੱਪ ਨੇ ਡੰਗਿਆ
ਇਸ ਮੌਕੇ ਨਾਇਬ ਤਹਿਸੀਲਦਾਰ ਗੁਰਦੇਵ ਸਿੰਘ ਨੇ ਕਿਹਾ ਕਿ ਇਸ ਮੌਕੇ ਇਨਸਾਨ ਨੂੰ ਇਨਸਾਨ ਦੀ ਲੋੜ ਹੈ ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਜਿੱਥੇ ਡਿਊਟੀ ਲਗਾਈ ਗਈ ਉਹ ਉਸੇ ਤਰ੍ਹਾਂ ਪ੍ਰਸ਼ਾਸ਼ਨ ਨਾਲ ਮਿਲ ਕੇ ਕੰਮ ਕਰ ਰਹੇ ਹਨ, ਇਸ ਸੇਵਾ ਲਈ ਸਮੂਹ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਤਹਿਦਿਲੋ ਧੰਨਵਾਦ ਕਰਦੇ ਹਾਂ। (Dera Sacha Sauda)