ਸਵੇਰੇ ਦੋ ਵਜੇ ਚਿਰਰਗਾਮ ਦੀ ਘਟਨਾ, ਹਿਜਬੁਲ ਮੁਜਾਹੀਦੀਨ ਨੇ ਲਈ ਜ਼ਿੰਮੇਵਾਰੀ
(ਏਜੰਸੀ) ਸ੍ਰੀਨਗਰ। ਦੱਖਣੀ ਕਸ਼ਮੀਰ ਦੇ ਸੋਪੀਆਂ ਜ਼ਿਲ੍ਹੇੇ ‘ਚ ਵੀਰਵਾਰ ਸਵੇਰੇ ਫੌਜ ਤੇ ਅੱਤਵਾਦੀਆਂ ਦਰਮਿਆਨ ਮੁਕਾਬਲੇ (Terrorist Attack) ‘ਚ ਤਿੰਨ ਜਵਾਨ ਸ਼ਹੀਦ ਹੋ ਗਏ ਤੇ ਇੱਕ ਔਰਤ ਦੀ ਮੌਤ ਹੋ ਗਈ ਤੇ ਤਿੰਨ ਜਵਾਨ ਜ਼ਖਮੀ ਹੋ ਗਏ। ਪੁਲਿਸ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਘਾਤ ਲਾ ਕੇ ਕੀਤੇ ਗਏ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਹਿਜਬੁਲ ਮੁਜ਼ਾਹੀਦੀਨ ਨੇ ਲਈ ਹੈ ਇਸ ਨੂੰ ਮਿਲਾ ਕੇ ਇਸ ਸਾਲ ਕਸ਼ਮੀਰ ਘਾਟੀ ‘ਚ ਅੱਤਵਾਦੀ ਘਟਨਾਵਾਂ ‘ਚ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਗਿਣਤੀ ਵਧ ਕੇ 28 ਹੋ ਗਈ ਹੈ ਤੇ ਇਸ ਮਿਆਦ ‘ਚ 22 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਖੇਤਰ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਖੇਤਰ ਦੀ ਘੇਰਾਬੰਦੀ ਕੀਤੀ ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਭਿਆਨ ਦਸਤੇ ਤੇ 44ਵੇਂ ਕੌਮੀ ਰਾਇਫਲਸ ਨੇ ਕੁੰਗਨੂ ਸੋਪੀਆਂ ‘ਚ ਇਹ ਖੋਜ ਮੁਹਿੰਮ ਚਲਾਈ ਸੀ, ਜੇਕਰ ਉੱਥੇ ਕਿਸੇ ਅੱਤਵਾਦੀ ਦੇ ਨਾ ਹੋਣ ਤੋਂ ਬਾਅਦ ਦੇਰ ਰਾਤ ਇਸ ਮੁਹਿੰਮ ਨੂੰ ਬੰਦ ਕਰ ਦਿੱਤਾ ਗਿਆ ਜਦੋਂ ਸੁਰੱਖਿਆ ਬਲ ਉੱਥੋਂ ਪਰਤ ਰਹੇ ਸਨ ਤਾਂ ਮੁਲੁ ਚਿਤਰਗਾਮ ‘ਚ ਲੁਕੇ ਅੱਤਵਾਦੀਆਂ ਨੇ ਸਵਰੇ ਦੋ ਵਜੇ ਸੁਰੱਖਿਆ ਬਲਾਂ ‘ਤੇ ਅਚਾਨਕ ਹਮਲਾ ਕਰ ਦਿੱਤਾ, ਜਿਸ ‘ਚ ਦੋ ਅਧਿਕਾਰੀਆਂ ਸਮੇਤ ਛੇ ਸੁਰੱਖਿਆ ਮੁਲਾਜ਼ਮ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਜਿੱਥੇ ਤਿੰਨ ਸੁਰੱਖਿਆ ਮੁਲਾਜ਼ਮਾਂ ਨੇ ਦਮ ਤੋੜ ਦਿੱਤਾ ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਪਰ ਅੱਤਵਾਦੀ ਹਨ੍ਹੇਰੇ ‘ਚ ਭੱਜਣ ‘ਚ ਸਫ਼ਲ ਰਹੇ ਜ਼ਖਮੀ ਤਿੰਨ ਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਬੁਲਾਰੇ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਆਪਣੇ ਘਰ ‘ਚ ਮੌਜ਼ੂਦ ਇੱਕ ਔਰਤ ਤਾਜਾ ਪਤਨੀ ਗੁਲਾਮ ਮੁਹੰਮਦ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਉੱਤਰ ਕਮਾਨ ਨੇ ਇਨ੍ਹਾਂ ਤਿੰਨੇ ਫੌਜੀਆਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਹੈ। (Terrorist Attack)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ