ਜੇਕਰ ਤੁਸੀਂ ਫਿਕਸਡ ਰਿਟਰਨ ਵਾਲੇ ਨਿਵੇਸ਼ਕ ਹੋ ਤਾਂ ਪੋਸਟ ਅਫ਼ਿਸ ਕਈ ਸਾਰੀਆਂ ਸਕੀਮਾਂ (Post Office schemes) ਚਲਾ ਰਿਹਾ ਹੈ। ਇਸ ’ਚ ਇੱਕ ਸਕੀਮ ਦਾ ਨਾਅ ਹੈ ਟਾਈਮ ਡਿਪਾਜ਼ਿਟ। ਇਹ ਇੰਡੀਆ ਪੋਸਟ ਦੀ ਸ਼ਾਨਦਾਰ ਯੋਜਨਾ ਹੈ। ਇਸ ਸਕੀਮ ’ਚ ਜਮ੍ਹਾਕਰਤਾਵਾਂ ਨੂੰ 7.5 ਫ਼ੀਸਦੀ ਤੱਕ ਬੰਪਰ ਵਿਆਜ਼ ਮਿਲਦੀ ਹੈ। ਇਸ ਤੋਂ ਇਲਾਵਾ ਟੈਕਸ ਬਚਾਉਣ ’ਚ ਵੀ ਮੱਦਦ ਮਿਲਦੀ ਹੈ। ਮੋਟੇ ਤੌਰ ’ਤੇ ਜੇਕਰ ਤੁਸੀਂ ਇਯਸਕੀਮ ’ਚ ਦੋ ਲੱਖ ਰੁਪਏ ਇੱਕਮੁਸ਼ਤ ਜਮ੍ਹਾ ਕਰਦੇ ਹੋ ਤਾਂ ਕਰੀਬ 90 ਹਜ਼ਾਰ ਰੁਪਏ ਦੇ ਰੂਪ ’ਚ ਵਾਪਸ ਮਿਲਣਗੇ। ਇਸ ਤੋਂ ਇਲਾਵਾ ਸਮਾਂ ਪੂਰਾ ਹੋਣ ’ਤੇ ਦੋ ਲੱਖ ਰੁਪਏ ਦਾ ਪਿ੍ਰੰਸੀਪਲ ਅਮਾਊਂਟ ਵੀ ਵਾਪਸ ਕਰ ਦਿੱਤਾ ਜਾਵੇਗਾ। ਤੇ ਆਓ ਫਿਰ ਜਾਣਦੇ ਹਾਂ ਇਸ ਸਕੀਮ ਬਾਰੇ ਕੀ ਹਨ ਇਸ ਦੇ ਨਿਯਮ ਤੇ ਸ਼ਰਤਾਂ?
1-5 ਸਾਲਾਂ ਦੀ ਹੁੰਦੀ ਹੈ ਮਚਿਓਰਿਟੀ | Post Office schemes
ਇੰਡੀਆ ਪੋਸਟ ਦੀ ਵੈੱਬਸਾਈਟ ’ਤੇ ਉਪਲੱਬਧ ਜਾਣਕਾਰੀ ਮੁਤਾਬਿਕ, ਟਾਈਮ ਡਿਪਾਜ਼ਿਟ ਅਕਾਊਂਟ ਚਾਰ ਵੱਖ-ਵੱਖ ਟੋਨਿਓਰ ਲਈ ਖੁੱਲ੍ਹਵਾਇਆ ਜਾ ਸਕਦਾ ਹੈ। ਇੱਕ ਸਾਲ ਲਈ ਇੰਟਰਸਟ ਰੇਟ (ਵਿਆਜ਼) 6.8 ਫ਼ੀਸਦੀ, ਦੋ ਸਾਲਾਂ ਲਈ ਇੰਟਰਸਟ ਰੇਟ 6.9 ਫ਼ੀਸਦੀ, ਤਿੰਨ ਸਾਲਾਂ ਲਈ 7 ਫ਼ੀਸਦੀ ਅਤੇ ਪੰਜ ਸਾਲਾਂ ਲਈ 7.5 ਫ਼ੀਸਦੀ ਵਿਆਜ਼ ਮਿਲਦੀ ਹੈ। ਵਿਆਜ਼ ਦਾ ਭੁਗਤਾਨ ਸਲਾਨਾ ਅਤੇ ਕੈਲਕੁਲੇਸ਼ਨ ਤਿਮਾਹੀ ਆਧਾਰ ’ਤੇ ਹੁੰਦੀ ਹੈ। ਘੱਟ ਤੋਂ ਘੱਟ 1000 ਰੁਪਏ ਨਿਵੇਸ਼ ਕੀਤਾ ਜਾ ਸਕਦਾ ਹੈ। ਉਸ ’ਚ ਅੱਗੇ 100 ਰੁਪਏ ਦੇ ਮਲਟੀਪਲ ’ਚ ਨਿਵੇਸ਼ ਕੀਤਾ ਜਾ ਸਕਦਾ ਹੈ।
90 ਹਜ਼ਾਰ ਸਿਰਫ਼ ਵਿਆਜ਼ ਦੇ ਰੂਪ ’ਚ ਮਿਲਣਗੇ | Post Office schemes
ਪੋਸਟ ਆਫ਼ਿਸ ਟਾਈਮ ਡਿਪਾਜ਼ਿਟ ਕੈਲਕੂਲੇਟਰ ਦੇ ਮੁਤਾਬਿਕ ਜੇਕਰ ਕੋਈ ਨਿਵੇਸ਼ ਇਸ ਸਕੀਮ ’ਚ ਪੰਜ ਸਾਲਾਂ ਲਈ ਦੋ ਲੱਖ ਰੁਪਏ ਜਮ੍ਹਾ ਕਰਦਾ ਹੈ ਤਾਂ ਵਿਆਜ਼ ਦੇ ਰੂਪ ’ਚ ਉਸ ਨੂੰ 89990 ਰੁਪਏ ਮਿਲਣਗੇ। ਪੰਜ ਸਾਲ ਦੀ ਮਿਆਦ ਪੂਰੀ ਹੋਣ ’ਤੇ ਉਸ ਨੂੰ ਦੋ ਲੱਖ ਰੁਪਏ ਦਾ ਪਿ੍ਰੰਸੀਪਲ ਅਮਾਊਂਟ ਵੀ ਵਾਪਸ ਮਿਲ ਜਾਵੇਗਾ।
ਪੰਜ ਸਾਲਾਂ ਦੇ ਟਾਈਮ ਡਿਪਾਜ਼ਿਟ ’ਤੇ ਮਿਲਦਾ ਹੈ ਟੈਕਸ ਲਾਭ
ਪੋਸਟ ਆਫ਼ਿਸ ਟਾਈਮ ਡਿਪਾਜ਼ਿਟ ਅਕਾਊਂਟ ਜੇਕਰ ਪੰਜ ਸਾਲਾਂ ਲਈ ਖੁੱਲ੍ਹਵਾਇਆ ਜਾਂਦਾ ਹੈ ਤਾਂ ਇਸ ’ਤੇ ਟੈਕਸ ਬੈਨੀਫਿਟ ਵੀ ਮਿਲਦਾ ਹੈ। ਨਿਵੇਸ਼ ਦੀ ਰਾਸ਼ੀ ’ਤੇ ਸੈਕਸ਼ਨ 80ਸੀ ਦੇ ਤਹਿਤ ਡਿਡਕਸ਼ਨ ਦਾ ਲਾਭ ਚੁੱਕਿਆ ਜਾ ਸਕਦਾ ਹੈ। ਇਸ ਸਕੀਮ ਦੇ ਹੋਰ ਫੀਚਰਾਂ ਦੀ ਗੱਲ ਕਰੀਏ ਤਾਂ ਇਸ ਨੂੰ ਸਿੰਗਲ ਜਾਂ ਜੁਆਇੰਟ ’ਚ ਖੁੱਲ੍ਹਵਾਇਆ ਜਾ ਸਕਦਾ ਹੈ। ਜੇਕਰ ਇੱਕ ਵਾਰ ਨਿਵੇਸ਼ ਕਰ ਦਿੱਤਾ ਜਾਵੇ ਤਾਂ ਘੱਟ ਤੋਂ ਘੱਟ 6 ਮਹੀਨਿਆਂ ਬਾਅਦ ਹੀ ਪ੍ਰੀ-ਮਚਿਓਰ ਕਲੋਜਰ ਸੰਭਵ ਹੈ।
ਕਿੰਨੇ ਖਾਤੇ ਖੁੱਲ੍ਹ ਸਕਦੇ ਹਨ?
ਜੇਕਰ ਨਿਵੇਸ਼ ਪੋਸਟ ਆਫ਼ਿਸ ਡਿਪਾਜ਼ਿਟ ਅਕਾਊਂਟ ਨੂੰ ਐਕਸਟੈਂਡ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਮੈਚਿਓਰਿਟੀ ਤੋਂ ਬਾਅਦ ਉਸ ਨੂੰ ਸੇਮ ਟਾਈਮ ਪੀਰੀਅਡ ਲਈ ਵਧਾ ਸਕਦਾ ਹੈ। ਨਿਵੇਸ਼ਕ ਆਪਣੇ ਨਾਂਅ ’ਤੇ ਜਿੰਨੇ ਮਰਜ਼ੀ ਖਾਤੇ ਖੁਲ੍ਹਵਾ ਸਕਦਾ ਹੈ। ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਤੁਸੀਂ ਸਾਲਾਨਾ ਆਧਾਰ ’ਤੇ ਮਿਲਣ ਵਾਲੇ ਇੰਟਰੈਸਟ ਅਮਾਊਂਟ ਨੂੰ ਨਹੀਂ ਕੱਢਿਆ ਤਾਂ ਵੀ ਇਹ ਡੈੱਡ ਮਨੀ ਵਾਂਗ ਅਕਾਊਂਟ ’ਚ ਪਿਆ ਰਹੇਗਾ। ਇਸ ’ਤੇ ਕੋਈ ਵਿਆਜ਼ ਵੱਖਰਾ ਨਹੀਂ ਮਿਲਦਾ।