ਵਧੀਆ ਡਿਊਟੀ ਨਿਭਾਉਣ ‘ਤੇ ਪੁਲਿਸ ਕਰਮੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ

ਸੁਨਾਮ: ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕਰਦੇ ਹੋਏ ਡੀਐੱਸਪੀ ਭਰਪੂਰ ਸਿੰਘ।

ਉੱਘੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲਕੇ ਪ੍ਰਸ਼ੰਸਾ ਪੱਤਰ ਦਿਤੇ | Police

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਡੀਐੱਸਪੀ ਸਰਦਾਰ ਭਰਪੂਰ ਸਿੰਘ ਵੱਲੋਂ ਅੱਜ ਪੁਲਿਸ ਕਰਮੀਆਂ ਨੂੰ ਵਧੀਆ ਡਿਊਟੀ ਨਿਭਾਉਣ ਤੇ ਸੀਨੀਅਰ ਕਪਤਾਨ ਸ਼੍ਰੀ ਸੁਰਿੰਦਰ ਲਾਂਬਾ ਵੱਲੋਂ ਮਨਜ਼ੂਰ ਕੀਤੇ ਗਏ। ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਥਾਣਾ ਮੁਖੀ ਦੀਪਇੰਦਰਪਾਲ ਜੇਜੀ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਵੀ ਮੌਜੂਦ ਸੀ। (Police)

ਇਸ ਮੌਕੇ ਸਰਦਾਰ ਭਰਪੂਰ ਸਿੰਘ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਵੱਲੋਂ ਆਪਣੀ ਡਿਊਟੀ ਦੌਰਾਨ ਪੂਰੀ ਤਨਦੇਹੀ ਨਾਲ ਕੰਮ ਕਰਦਿਆਂ ਕਈ ਮਾਮਲੇ ਹਲ ਕਰਨ ਦੇ ਵਿਚ ਅਹਿਮ ਭੂਮਿਕਾ ਨਿਭਾਈ ਹੈ ਉਨ੍ਹਾਂ ਨੇ ਦੱਸਿਆ ਕਿ ਸੀਨੀਅਰ ਕਪਤਾਨ ਸ੍ਰੀ ਸੁਰਿੰਦਰ ਲਾਬਾ ਜੀ ਵੱਲੋ ਇਨ੍ਹਾਂ ਪੁਲਿਸ ਕਰਮੀਆਂ ਦੇ ਸਟੇਸ਼ਨਾਂ ਤੇ ਉੱਘੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲਕੇ ਇਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇਣ ਲਈ ਕਿਹਾ ਗਿਆ ਕਿਉਂਕਿ ਇਸ ਨਾਲ ਇਨ੍ਹਾਂ ਦਾ ਮਨੋਬਲ ਹੋਰ ਵਧੇਗਾ।

ਪ੍ਰਸ਼ੰਸਾ ਪੱਤਰ ਦੇਣ ਨਾਲ ਮੁਲਾਜਮਾਂ ਦਾ ਮਨੋਬਲ ਹੋਰ ਵਧੇਗਾ : ਡੀਐੱਸਪੀ

ਇਸ ਮੌਕੇ ਉਹਨਾਂ ਨੇ ਦੱਸਿਆ ਕਿ ਪੁਲਿਸ (Police) ਵੱਲੋਂ ਲਗਾਤਾਰ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਕਈ ਮਾਮਲਿਆਂ ਦੇ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਕਰਾਈਮ ਨੂੰ ਪੂਰੀ ਤਰ੍ਹਾਂ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਲੋਕਾਂ ਦਾ ਵੀ ਭਰਪੂਰ ਸਹਿਯੋਗ ਮਿਲ ਰਿਹਾ ਹੈ।

ਸੁਨਾਮ: ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕਰਦੇ ਹੋਏ ਡੀਐੱਸਪੀ ਭਰਪੂਰ ਸਿੰਘ।

ਇਸ ਮੌਕੇ ਥਾਣਾ ਮੁਖੀ ਦੀਪਇੰਦਰਪਾਲ ਜੇਜੀ ਨੇ ਕਿਹਾ ਕਿ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਨਾਕੇ ਲਗਾਏ ਜਾ ਰਹੇ ਹਨ ਅਤੇ ਵੱਖ-ਵੱਖ ਥਾਵਾਂ ਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਸੂਚਨਾ ਮਿਲਦੀ ਹੈ ਤਾ ਉਸ ਉਪਰ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਕਿਸੇ ਵੀ ਸ਼ਾਂਤੀ ਭੰਗ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਜਦੋਂ ਪਹਿਲੀ ਵਾਰ ਫਿਲਮ ਦੇਖ ਕੇ ਔਰਤਾਂ ਹੋਈਆਂ ਬੇਹੋਸ਼, ਆਓ ਜਾਣੀਏ ਕੀ ਹੈ ਮਾਮਲਾ…

ਇਸ ਮੌਕੇ ਅਮਰੀਕ ਧਾਲੀਵਾਲ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਸੁਨਾਮ, ਆਸ਼ਾ ਬਜਾਜ ਸੀਨੀਅਰ ਉੱਪ ਪ੍ਰਧਾਨ ਨਗਰ ਕੌਂਸਲ ਸੁਨਾਮ, ਹਰੀਦੇਵ ਗੋਇਲ ਵਪਾਰੀ ਆਗੂ, ਆਸ਼ੂ ਕੁਮਾਰ ਵਪਾਰੀ, ਨਗਰ ਕੌਂਸਲਰ ਮੌਂਟੀ ਮਦਾਨ, ਸਮਾਜ ਸੇਵੀ ਚਮਕੌਰ ਹਾਂਡਾ, ਰਵਿਕਮਲ ਗੋਇਲ ਅਤੇ ਹੋਰ ਕਈ ਮਜੂਦ ਸੀ।