ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਰਵਿੰਦਰ ਜਡੇਜਾ ਨੂੰ ਦਿੱਤਾ ਆਰਾਮ (IND Vs WI Series)
ਤਿਲਕ ਵਰਮਾ ਨੂੰ ਮੌਕਾ ਮਿਲਿਆ
(ਸੱਚ ਕਹੂੰ ਨਿਊਜ਼) ਕੋਲਕੱਤਾ। ਵੈਸਟਇੰਡੀਜ਼ ਦੌਰੇ ‘ਤੇ 3 ਅਗਸਤ ਤੋਂ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਰਦਿਕ ਪਾਂਡਿਆ (Hardik Pandya) ਨੂੰ ਕਪਤਾਨੀ ਸੌਂਪੀ ਗਈ ਹੈ। ਸੂਰਿਆ ਕੁਮਾਰ ਯਾਦਵ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਕੇਰਲ ਦੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਦੀ ਇੱਕ ਵਾਰ ਟੀਮ ਵਿੱਚ ਵਾਪਸੀ ਹੋਈ ਹੈ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਰਵਿੰਦਰ ਜਡੇਜਾ ਵਰਗੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਮੁੰਬਈ ਇੰਡੀਅਨਜ਼ ਦੇ 20 ਸਾਲਾ ਖਿਡਾਰੀ ਤਿਲਕ ਵਰਮਾ ਨੂੰ ਪਹਿਲਾ ਮੌਕਾ ਮਿਲਿਆ। ਦੂਜੇ ਪਾਸੇ IPL 2023 ‘ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਟਾਪ ਸਕੋਰਰ ਰਿੰਕੂ ਸਿੰਘ ਨੂੰ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ। (IND Vs WI Series)
3 ਅਗਸਤ ਤੋਂ ਸ਼ੁਰੂ ਹੋਵੇਗੀ ਟੀ-20 ਸੀਰੀਜ਼
5 ਮੈਚਾਂ ਦੀ ਟੀ-20 ਸੀਰੀਜ਼ ਵੀ ਤ੍ਰਿਨੀਦਾਦ ‘ਚ 3 ਅਗਸਤ ਤੋਂ ਸ਼ੁਰੂ ਹੋਵੇਗੀ। ਦੂਜਾ ਅਤੇ ਤੀਜਾ ਟੀ-20 ਮੈਚ 6 ਅਤੇ 8 ਅਗਸਤ ਨੂੰ ਗੁਆਨਾ ਵਿੱਚ ਹੋਵੇਗਾ। ਚੌਥਾ ਅਤੇ ਪੰਜਵਾਂ ਟੀ-20 ਮੈਚ 12 ਅਤੇ 13 ਅਗਸਤ ਨੂੰ ਲਾਡਰਹਿਲ (ਅਮਰੀਕਾ), ਅਮਰੀਕਾ ਵਿੱਚ ਖੇਡਿਆ ਜਾਵੇਗਾ। ਟੀ-20 ਸੀਰੀਜ਼ ਦੇ ਸਾਰੇ ਮੈਚ ਰਾਤ 8 ਵਜੇ ਤੋਂ ਸ਼ੁਰੂ ਹੋਣਗੇ।