ਕ੍ਰਿਕੇਟਰ ਪ੍ਰਵੀਣ ਕੁਮਾਰ ਦੀ ਕਾਰ ਦਾ ਟਰੱਕ ਨਾਲ ਐਕਸੀਡੈਂਟ

Praveen Kumar

ਜਾਨੀ ਨੁਕਸਾਨ ਤੋਂ ਬਚਾਅ | Praveen Kumar

ਨਵੀਂ ਦਿੱਲੀ, (ਏਜੰਸੀ)। ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਪ੍ਰਵੀਣ (Praveen Kumar) ਕੁਮਾਰ ਦੀ ਕਾਰ ਦਾ ਟਰੱਕ ਨਾਲ ਐਕਸੀਡੈਂਟ ਹੋਣ ਦਾ ਸਮਾਚਾਰ ਸਾਹਮਣੇ ਆ ਰਿਹਾ ਹੈ। ਮੰਗਲਵਾਰ ਰਾਤ ਨੂੰ ਪ੍ਰਵੀਣ ਕੁਮਾਰ ਆਪਣੇ ਭਤੀਜੇ ਨਾਲ ਮੇਰਠ ਜਾ ਰਹੇ ਸਨ। ਤਾਂ ਰੋੜ ’ਤੇ ਤੇਜ ਰਫਤਾਰ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਰਕ ਮਾਰ ਦਿੱਤੀ। ਰਿਪੋਰਟ ਮੁਤਾਬਿਕ, ਪ੍ਰਵੀਣ ਕੁਮਾਰ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪ੍ਰਵੀਣ ਅਤੇ ਉਨ੍ਹਾਂ ਦੇ ਭਤੀਜੇ ਨੂੰ ਹਲਕੀਆਂ ਸੱਟਾਂ ਆਈਆਂ ਹਨ।

ਇਹ ਵੀ ਪੜ੍ਹੋ : Monsoon Rain : ਮਾਨਸੂਨ ਦੇ ਮੀਂਹ ਅੱਗੇ ਨਿਗੂਣੇ ਸਾਬਤ ਹੋਏ ਨਗਰ ਨਿਗਮ ਦੇ ਨਿਕਾਸੀ ਪ੍ਰਬੰਧ, ਮਹਾਂਨਗਰ ’ਚ ਅਨੇਕਾਂ ਥਾਵਾ…

36 ਸਾਲਾਂ ਦੇ ਕ੍ਰਿਕੇਟ ਪ੍ਰਵੀਣ ਕੁਮਾਰ ਮੰਗਲਵਾਰ ਨੂੰ ਭਤੀਜੇ ਨਾਲ ਲੈਂਡ ਰੋਵਰ ਕਾਰ ’ਚ ਜਾ ਰਹੇ ਸਨ। ਉਹ ਪਾਂਡਵ ਨਗਰ ਤੋਂ ਮੇਰਠ ਜਾ ਰਹੇ ਸਨ, ਤਾਂ ਰੋੜ ’ਤੇ ਇੱਕ ਟਰੱਕ ਤੇਜ਼ ਸਪੀਡ ਨਾਲ ਆਇਆ ਅਤੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਦੋਵਾਂ ਨੂੰ ਜ਼ਿਆਦਾ ਸੱਟਾਂ ਨਹੀਂ ਆਈਆਂ ਹਨ, ਪਰ ਫਿਰ ਵੀ ਦੋਵਾਂ ਨੂੰ ਹਸਪਤਾਨ ’ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਟਰੱਕ ਡਰਾਈਵਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।

ਦੂਜੀ ਵਾਰ ਹੋਇਆ ਪ੍ਰਵੀਣ ਕੁਮਾਰ ਦਾ ਐਕਸੀਡੈਂਟ | Praveen Kumar

ਪ੍ਰਵੀਣ ਕੁਮਾਰ ਦਾ ਦੂਜੀ ਵਾਰ ਕਾਰ ਐਕਸੀਡੈਂਟ ਹੋਇਆ ਹੈ। ਉਹ ਪਹਿਲਾਂ 2007 ’ਚ ਵੀ ਜੀਪ ਤੋਂ ਡਿੱਗ ਗਏ ਸਨ, ਉਹੀ ਸਾਲ ’ਚ ਉਨ੍ਹਾਂ ਟੀਮ ਇੰਡੀਆ ਲਈ ਆਪਣੇ ਕੌਮਾਂਤਰੀ ਕ੍ਰਿਕੇਟ ਦੀ ਸ਼ੁਰੂਆਤ ਕੀਤੀ ਸੀ।

2018 ’ਚ ਲਿਆ ਸੀ ਕੌਮਾਂਤਰੀ ਕ੍ਰਿਕੇਟ ਤੋਂ ਸਨਿਆਸ | Praveen Kumar

ਭਾਰਤੀ ਸਾਬਕਾ ਤੇਜ਼ ਗੇਂਦਬਾਜ਼ ਪ੍ਰਵੀਣ ਕੁਮਾਰ ਉਤਰ ਪ੍ਰਦੇਸ਼ ’ਚ ਵੀ ਘਰੇਲੂ ਕ੍ਰਿਕੇਟ ਖੇਡਦੇ ਸਨ। ਨਵੀਂ ਗੇਂਦ ਨੂੰ ਦੋਵਾਂ ਪਾਸੇ ਸਵਿੰਗ ਕਰਵਾਉਣ ਲਈ ਪਛਾਣੇ ਜਾਣ ਵਾਲੇ ਪ੍ਰਵੀਣ ਕੁਮਾਰ ਨੇ 2018 ’ਚ ਕੌਮਾਂਤਰੀ ਕ੍ਰਿਕੇਟ ਤੋਂ ਸਨਿਆਸ ਲੈ ਲਿਆ ਸੀ।