ਜੇਕਰ ਪਾਲਸੀ ਧਾਰਕ ਪਾਲਸੀ ਦੇ ਨਿਯਮਾਂ ਤੇ ਸ਼ਰਤਾਂ ਤੋਂ ਸੰਤੁਸ਼ਟ ਨਹੀਂ ਤਾਂ ਇਤਰਾਜ਼ਾਂ ਦੇ ਕਾਰਨਾਂ ਦਾ ਜਿਕਰ ਕਰਦੇ ਹੋਏ ਪਾਲਸੀ ਦਸਤਾਵੇਜਾਂ ਦੀ ਪ੍ਰਾਪਤੀ ਤਰੀਕ ਤੋਂ 15 ਦਿਨਾਂ (ਜੇਕਰ ਪਾਲਸੀ ਆਨਲਾਈਨ ਖਰੀਦੀ ਗਈ ਹੈ ਤਾਂ 30 ਦਿਨ) ਦੇ ਅੰਦਰ ਪਾਲਸੀ ਕੰਪਨੀ ਨੂੰ ਵਾਪਸ ਕੀਤੀ ਜਾ ਸਕਦੀ ਹੈ। (LIC Saral Pension Yojana )
ਭਾਰਤੀ ਜੀਵਨ ਬੀਮਾ ਨਿਗਮ ਵਿੱਚ ਪਾਲਸੀਧਾਰਕ ਨੂੰ ਰਿਟਾਇਰਮੈਂਟ ਤੋਂ ਬਾਅਦ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਇਹ ਯੋਜਨਾਵਾਂ ਤੁਹਾਡੀ ਰਿਟਾਇਰਮੈਂਟ ਤੋਂ ਬਾਅਦ ਤੁਹਾਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਦੀਆਂ ਹਨ ਇੱਕ ਅਜਿਹੀ ਯੋਜਨਾ ਹੈ ਐਲਆਈਸੀ ਸਰਲ ਪੈਨਸ਼ਨ ਯੋਜਨਾ ਪਾਲਸੀਧਾਰਕ ਕੋਲ ਇੱਕਮੁਸ਼ਤ ਭੁਗਤਾਨ ’ਤੇ ਦੋ ਮੁਹੱਈਆ ਵਿਕਲਪਾਂ ਵਿੱਚੋਂ ਸਾਲਾਨਾ ਯੋਜਨਾ ਚੁਣਨ ਦਾ ਵਿਕਲਪ ਹੁੰਦਾ ਹੈ। ਪਾਲਸੀ ਦੀ ਸ਼ੁੁਰੂਆਤ ਵਿੱਚ ਹੀ ਸਾਲਾਨਾ ਦਰਾਂ ਦੀ ਗਰੰਟੀ ਦਿੱਤੀ ਜਾਂਦੀ ਹੈ।
ਯੋਜਨਾ ਦਾ ਮੁੱਖ ਉਦੇਸ਼:
ਪਾਲਸੀ ਨੂੰ ਗ੍ਰਾਹਕ-ਅਨੁਕੂਲ ਬਣਾਉਣਾ ਹੈ ਜੋ ਇੱਕ ਉਚਿਤ ਵਿਕਲਪ ਚੁਣਨ ਵਿੱਚ ਮੱਦਦ ਕਰਦਾ ਹੈ। ਬੀਮਾਕਰਤਾ ਤੇ ਬੀਮਾਧਾਰਕ ਵਿੱਚ ਵਿਸ਼ਵਾਸ ਬਣਾਉਣਾ ਇੱਕਰੂਪਤਾ ਬਣਾਉਣਾ ਅਤੇ ਯੋਜਨਾ ਦੀ ਦੁਰਵਰਤੋਂ ਘੱਟ ਕਰਨਾ ਹੈ।
ਯੋਜਨਾ ਦੇ ਤਹਿਤ ਯੋਗਤਾ ਮਾਪਦੰਡ
1. ਦਾਖਲੇ ਸਮੇਂ ਘੱਟੋ-ਘੱਟ ਉਮਰ 40 ਸਾਲ (ਪੂਰੀ ਹੋਵੇ)
2. ਦਾਖਲੇ ਸਮੇਂ ਵੱਧ ਤੋਂ ਵੱਧ ਉਮਰ 80 ਸਾਲ (ਪੂਰੀ ਹੋਵੇ)
3. ਜ਼ਿਆਦਾ ਖਰੀਦ ਮੁੱਲ ਦੀ ਕੋਈ ਸੀਮਾ ਨਹੀਂ
ਪਾਲਸੀ ਮਿਆਦ ਸੰਪੂਰਨ ਜੀਵਨ ਪਾਲਸੀ (LIC Saral Pension Yojana )
1. ਮਹੀਨੇ ਲਈ ਘੱਟੋ-ਘੱਟ ਸਾਲਾਨਾ: 1000 ਰੁਪਏ
2. ਤਿਮਾਹੀ ਲਈ: 3000 ਰੁਪਏ
3. ਛਿਮਾਹੀ ਲਈ: 6000 ਰੁਪਏ
4. ਸਾਲਾਨਾ ਲਈ: 12000 ਰੁਪਏ
ਐਲਆਈਸੀ ਸਰਲ ਪੈਨਸ਼ਨ ਯੋਜਨਾ ਦੀਆਂ ਵਿਸ਼ੇਸ਼ਤਾਵਾਂ LIC Saral Pension Yojana
ਇਹ ਇੱਕ ਗੈਰ-ਹਿੱਸੇਦਾਰੀ, ਸਿੰਗਲ ਪ੍ਰੀਮੀਅਮ, ਗੈਰ-�ਿਕਡ, ਤੱਤਕਾਲ ਸਾਲਾਨਾ ਯੋਜਨਾ ਹੈ। ਇਹ ਯੋਜਨਾ ਦੋ ਸਾਲਾਨਾ ਵਿਕਲਪਾਂ ਦੇ ਨਾਲ ਆਉਂਦੀ ਹੈ। ਜੁਆਇੰਟ ਜੀਵਨ ਪਾਲਸੀ ਵਿੱਚ ਪਤੀ ਜਾਂ ਪਤਨੀ ਦੀ ਮੌਤ ਦੇ ਮਾਮਲੇ ਵਿੱਚ 100 ਫੀਸਦੀ ਸਾਲਾਨਾ ਦਾ ਭੁਗਤਾਨ ਪਤੀ ਜਾਂ ਪਤਨੀ ਨੂੰ ਕੀਤਾ ਜਾਂਦਾ ਹੈ ਹਾਲਾਂਕਿ, ਜੇਕਰ ਦੋਵਾਂ ਦੀ ਮੌਤ ਹੋ ਜਾਂਦੀ ਹੈ, ਤਾਂ ਖਰੀਦ ਮੁੱਲ ਦਾ 100 ਫੀਸਦੀ ਨੌਮਨੀ ਵਿਅਕਤੀ ਨੂੰ ਦਿੱਤਾ ਜਾਂਦਾ ਹੈ।
ਬੀਮਾਧਾਰਕ ਆਪਣੀ ਸੁਵਿਧਾ ਦੇ ਅਨੁਸਾਰ ਸਾਲਾਨਾ ਭੁਗਤਾਨ ਦੀ ਚੋਣ ਕਰ ਸਕਦਾ ਹੈ ਐਲਆਈਸੀ ਸਰਲ ਪੈਨਸ਼ਨ ਯੋਜਨਾ ਦੇ ਤਹਿਤ ਸਾਲਾਨਾ ਭੁਗਤਾਨ ਦੇ ਸਾਲਾਨਾ, ਛਿਮਾਹੀ, ਤਿਮਾਹੀ, ਮਹੀਨਾਵਾਰ ਤਰੀਕੇ ਪ੍ਰਦਾਨ ਕਰਦਾ ਹੈ ਜੇਕਰ ਪਤੀ ਜਾਂ ਪਤਨੀ ਸਾਲਾਨਾ ਧਾਰਕ ਜਾਂ ਉਨ੍ਹਾਂ ਦੇ ਬੱਚਿਆਂ ਵਿੱਚੋਂ ਕਿਸੇ ਨੂੰ ਗੰਭੀਰ ਬਿਮਾਰੀ ਦਾ ਪਤਾ ਲੱਗਦਾ ਹੈ ਤਾਂ ਪਾਲਸੀ ਨੂੰ ਸ਼ੁਰੂਆਤ ਦੀ ਤਰੀਖ ਤੋਂ 6 ਮਹੀਨੇ ਬਾਅਦ ਕਿਸੇ ਵੀ ਸਮੇਂ ਸਰੈਂਡਰ ਕੀਤਾ ਜਾ ਸਕਦਾ ਹੈ ਬੀਮਾਧਾਰਕ ਵਿਅਕਤੀ ਯੋਜਨਾ ਸ਼ੁਰੂ ਹੋਣ ਤੋਂ 6 ਮਹੀਨੇ ਬਾਅਦ ਇਸ ’ਤੇ ਕਰਜ਼ਾ ਲੈ ਸਕਦਾ ਹੈ
ਐਲਆਈਸੀ ਸਰਲ ਪੈਨਸ਼ਨ ਯੋਜਨਾ ਦੇ ਲਾਭ (LIC Saral Pension Yojana )
1. ਮੌਤ ਦਾ ਲਾਭ:
ਸਿੰਗਲ-ਜੀਵਨ ਸਾਲਾਨਾ ਦੇ ਅੰਤਰਗਤ ਪਾਲਸੀ ਧਾਰਕ ਦੀ ਮੌਤ ਤੋਂ ਬਾਅਦ ਨੌਮਨੀ ਵਿਅਕਤੀ ਨੂੰ ਖਰੀਦ ਮੁੱਲ ਦਾ 100 ਫੀਸਦੀ ਭੁੁਗਤਾਨ ਕੀਤਾ ਜਾਂਦਾ ਹੈ ਜੇਕਰ ਜੀਵਨਸਾਥੀ ਜਿਉਂਦਾ ਹੈ ਤਾਂ ਉਸ ਨੂੰ ਸਾਲਾਨਾ ਧਾਰਕ ਦੀ ਮੌਤ ’ਤੇ ਸਮਾਨ ਸਾਲਾਨਾ ਰਾਸ਼ੀ ਪ੍ਰਾਪਤ ਹੋਵੇਗੀ ਜੇਕਰ ਪਤੀ ਜਾਂ ਪਤਨੀ ਦੀ ਵੀ ਮੌਤ ਹੋ ਜਾਂਦੀ ਹੈ, ਤਾਂ ਖਰੀਦ ਮੁੱਲ ਦਾ 100 ਫੀਸਦੀ ਨੌਮਨੀ ਵਿਅਕਤੀ ਨੂੰ ਦਿੱਤਾ ਜਾਂਦਾ ਹੈ
2. ਕਰਜ਼ਾ ਲਾਭ:
ਐਲਆਈਸੀ ਸਰਲ ਪੈਨਸ਼ਨ ਯੋਜਨਾ ਦੇ ਤਹਿਤ ਕਰਜ਼ੇ ਦੀ ਆਗਿਆ ਪਾਲਸੀ ਦੀ ਸ਼ੁਰੂਆਤ ਦੀ ਤਰੀਕ ਤੋਂ 6 ਮਹੀਨੇ ਬਾਅਦ ਹੀ ਦਿੱਤੀ ਜਾਂਦੀ ਹੈ ਭੁਗਤਾਨ ਕੀਤੀ ਗਈ ਸਾਲਾਨਾ ਵਿਆਜ ਰਾਸ਼ੀ 50 ਫੀਸਦੀ ਤੋਂ ਜ਼ਿਆਦਾ ਨਾ ਹੋਵੇ ਜੇਕਰ ਪਾਲਸੀ ਧਾਰਕ ਪਾਲਸੀ ਦੇ ਨਿਯਮਾਂ ਤੇ ਸ਼ਰਤਾਂ ਤੋਂ ਸੰਤੁਸ਼ਟ ਨਹੀਂ ਤਾਂ ਇਤਰਾਜ਼ਾਂ ਦੇ ਕਾਰਨਾਂ ਦਾ ਜਿਕਰ ਕਰਦੇ ਹੋਏ ਪਾਲਸੀ ਦਸਤਾਵੇਜਾਂ ਦੀ ਪ੍ਰਾਪਤੀ ਤਰੀਕ ਤੋਂ 15 ਦਿਨਾਂ (ਜੇਕਰ ਪਾਲਸੀ ਆਨਲਾਈਨ ਖਰੀਦੀ ਗਈ ਹੈ ਤਾਂ 30 ਦਿਨ) ਦੇ ਅੰਦਰ ਪਾਲਸੀ ਕੰਪਨੀ ਨੂੰ ਵਾਪਸ ਕੀਤੀ ਜਾ ਸਕਦੀ ਹੈ