Lawrence Bishnoi ਨਾਲ ਜੁੜੀ ਵੱਡੀ ਖਬਰ

Delhi Police

ਐੱਨਆਈਏ ਨੇ ਆਪਣੀ ਚਾਰਜਸੀਟ ’ਚ ਖੁਲਾਸਾ ਕੀਤਾ ਹੈ ਕਿ ਗੈਂਗਸਟਰ ਲਾਰੈਂਸ (Lawrence Bishnoi) ਬਿਸ਼ਨੋਈ ਅਤੇ ਉਸ ਦਾ ਅੱਤਵਾਦੀ ਸਿੰਡੀਕੇਟ ਬੇਮਿਸਾਲ ਤਰੀਕੇ ਨਾਲ ਫੈਲਿਆ ਹੈ। ਚਾਰਜਸੀਟ ’ਚ ਖੁਲਾਸਾ ਹੋਇਆ ਹੈ ਕਿ 60 ਦੇ ਦਹਾਕੇ ’ਚ ਦਾਊਦ ਇਬਰਾਹਿਮ ਨੇ ਛੋਟੇ-ਮੋਟੇ ਅਪਰਾਧ ਕਰਕੇ ਆਪਣਾ ਨੈੱਟਵਰਕ ਕਾਇਮ ਕੀਤਾ ਸੀ। ਉਦੋਂ ਦਾਊਦ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਕੇ ਅਤੇ ਪਾਕਿਸਤਾਨੀ ਅੱਤਵਾਦੀਆਂ ਨਾਲ ਗਠਜੋੜ ਕਰਕੇ ਦੇਸ਼-ਵਿਦੇਸ਼ ’ਚ ਆਪਣਾ ਨੈੱਟਵਰਕ ਵਿਛਾ ਲਿਆ ਸੀ।

ਦਾਊਦ ਦੀ ਤਰ੍ਹਾਂ ਕਰ ਰਿਹਾ ਬਿਸ਼ਨੋਈ ਗੈਂਗ | Lawrence Bishnoi

ਗੈਂਗਸਟਰ ਲਾਰੈਂਸ (Lawrence Bishnoi) ਬਿਸ਼ਨੋਈ ਗੈਂਗ ਨੇ ਦਾਊਦ ਇਬਰਾਹਿਮ ਐਂਡ ਡੀ ਕੰਪਨੀ ਵੱਲ ਛੋਟੇ-ਮੋਟੇ ਅਪਰਾਧਾਂ ਨਾਲ ਸ਼ੁਰੂਆਤ ਕੀਤੀ ਅਤੇ ਫਿਰ ਆਪਣਾ ਗੈਂਗ ਬਣਾਇਆ। ਉੱਤਰ ਭਾਰਤ ’ਚ ਬਿਸਨੋਈ ਗੈਂਗ ਨੇ ਕਬਜਾ ਕਰ ਲਿਆ ਹੈ। ਦੱਸ ਦੇਈਏ ਕਿ ਬਿਸ਼ਨੋਈ ਗੈਂਗ ਨੂੰ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਰਾਹੀਂ ਸੰਚਾਲਿਤ ਕੀਤਾ ਜਾ ਰਿਹਾ ਹੈ, ਜੋ ਕੈਨੇਡੀਅਨ ਪੁਲਿਸ ਅਤੇ ਭਾਰਤੀ ਸੁਰੱਖਿਆ ਏਜੰਸੀਆਂ ਦੀ ਮੋਸ਼ਟ ਵਾਂਟੇਡ ਸੂਚੀ ’ਚ ਸ਼ਾਮਲ ਹੈ।

ਚਾਰਜਸੀਟ ’ਚ ਖੁਲਾਸਾ, ਇਸ ਤਰ੍ਹਾਂ ਕਰਦੇ ਹਨ ਸ਼ੂਟਰਾਂ ਦੀ ਭਰਤੀ | Lawrence Bishnoi

ਐੱਨਆਈਏ ਦੀ ਚਾਰਜਸ਼ੀਟ ’ਚ ਖੁਲਾਸਾ ਹੋਇਆ ਹੈ ਕਿ ਬਿਸ਼ਨੋਈ ਗੈਂਗ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਅਤੇ ਹੋਰ ਕਈ ਤਰੀਕਿਆਂ ਨਾਲ ਗੈਂਗ ਨਾਲ ਜੋੜਦਾ ਹੈ। ਐਨਆਈਏ ਮੁਤਾਬਕ ਇਸ ਗਰੋਹ ’ਚ 700 ਤੋਂ ਵੱਧ ਸ਼ੂਟਰ ਹਨ, ਜਿਨ੍ਹਾਂ ਵਿੱਚੋਂ 300 ਪੰਜਾਬ ਦੇ ਹਨ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਕੈਨੇਡਾ ਜਾਂ ਆਪਣੀ ਪਸੰਦ ਦੇ ਦੇਸ਼ ਵਿੱਚ ਸ਼ਿਫਟ ਕਰਨ ਦਾ ਝਾਂਸਾ ਦੇ ਕੇ ਗੈਂਗਸਟਰਾਂ ’ਚ ਭਰਤੀ ਕੀਤਾ ਜਾਂਦਾ ਹੈ।

ਕੌਣ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ | Lawrence Bishnoi

ਲਾਰੈਂਸ (Lawrence Bishnoi) ਬਿਸ਼ਨੋਈ ਦਾ ਜਨਮ 22 ਫਰਵਰੀ 1992 ਨੂੰ ਪੰਜਾਬ ਦੇ ਫਾਜ਼ਿਲਕਾ ਸ਼ਹਿਰ ਵਿੱਚ ਹੋਇਆ ਸੀ। ਉਸਦੇ ਪਿਤਾ ਲਵਿੰਦਰ ਸਿੰਘ ਇੱਕ ਪੁਲਿਸ ਕਾਂਸਟੇਬਲ ਸਨ ਅਤੇ ਮਾਤਾ ਇੱਕ ਪੜ੍ਹੀ-ਲਿਖੀ ਘਰੇਲੂ ਔਰਤ ਹੈ। ਕਿਹਾ ਜਾਂਦਾ ਹੈ ਕਿ ਜਦੋਂ ਉਹ ਪੈਦਾ ਹੋਇਆ ਸੀ, ਉਸ ਦਾ ਰੰਗ ਦੁੱਧ ਵਾਲਾ ਚਿੱਟਾ ਸੀ। ਉਸਦੇ ਮਾਪਿਆਂ ਨੇ ਉਸਦਾ ਨਾਮ ਲਾਰੈਂਸ ਰੱਖਿਆ। ਲਾਰੈਂਸ ਨੇ ਫਾਜ਼ਲਿਕਾ ’ਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਹ ਆਪਣੀ ਕਾਲਜ ਦੀ ਪੜ੍ਹਾਈ ਲਈ ਡੀਏਵੀ ਕਾਲਜ ਚੰਡੀਗੜ੍ਹ ਚਲਾ ਗਿਆ।

ਦੱਸਿਆ ਜਾਂਦਾ ਹੈ ਕਿ ਇੱਥੋਂ ਹੀ ਬਿਸ਼ਨੋਈ (ਲਾਰੈਂਸ ਬਿਸ਼ਨੋਈ) ਨੇ ਅਪਰਾਧ ਦੀ ਦੁਨੀਆ ’ਚ ਐਂਟਰੀ ਕੀਤੀ ਸੀ। ਲਾਰੈਂਸ ਬਿਸ਼ਨੋਈ ਨੇ ਯੂਨੀਵਰਸਿਟੀ ਚੋਣਾਂ ’ਚ ਅਹੁਦੇ ਲਈ ਨਾਮਜਦਗੀ ਦਾਖਲ ਕੀਤੀ ਸੀ ਪਰ ਉਹ ਚੋਣ ’ਚ ਹਾਰ ਗਏ ਸਨ। ਇਸ ਦੌਰਾਨ ਕਾਲਜ ਯੂਨੀਅਨ ਦੇ ਦੋ ਧੜਿਆਂ ’ਚ ਲੜਾਈ ਹੋ ਗਈ। ਇੱਥੋਂ ਹੀ ਬਿਸ਼ਨੋਈ ਨੇ ਅਪਰਾਧ ਦੀ ਦੁਨੀਆ ’ਚ ਕਦਮ ਰੱਖਿਆ।

ਦੱਸਿਆ ਜਾਂਦਾ ਹੈ ਕਿ ਲਾਰੈਂਸ (Lawrence Bishnoi) ਬਿਸ਼ਨੋਈ ਨੇ ਗੈਂਗਸਟਰ ਨਰੇਸ਼ ਸ਼ੈੱਟੀ, ਸੰਪਤ ਨਹਿਰਾ ਅਤੇ ਮਿ੍ਰਤਕ ਸੁੱਖਾ ਨਾਲ ਮਿਲ ਕੇ ਹਥਿਆਰਾਂ ਦੇ ਆਧਾਰ ’ਤੇ ਫਿਰੌਤੀ ਦਾ ਦੇਸ਼ ਦਾ ਸਭ ਤੋਂ ਵੱਡਾ ਨੈੱਟਵਰਕ ਬਣਾਇਆ ਸੀ। ਕਾਲਾ ਜਥੇਦਾਰੀ, ਰਿਵਾਲਵਰ ਰਾਣੀ ਦੇ ਨਾਂ ਨਾਲ ਜਾਣੀ ਜਾਂਦੀ ਲੇਡੀ ਡਾਨ ਅਨੁਰਾਧਾ ਚੌਧਰੀ ਸਮੇਤ ਕਈ ਗੈਂਗਸਟਰ ਉਸ ਦੇ ਨੈੱਟਵਰਕ ’ਚ ਆ ਗਏ ਅਤੇ ਅਪਰਾਧ ਦੀ ਦੁਨੀਆ ’ਚ ਸ਼ਾਮਰਾਜ ਕਾਇਮ ਕਰ ਲਿਆ। ਲਾਰੈਂਸ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਵੀ ਮੁੱਖ ਮੁਲਜਮ ਹੈ।