ਨਵੀਂ ਦਿੱਲੀ। ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਟਰੇਨ ‘ਚ ਸਫਰ ਕਰਨ ਵਾਲੇ ਯਾਤਰੀਆਂ ਲਈ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਟਰੇਨ (ਟ੍ਰੇਨ ਟਿਕਟ) ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਖਾਸ ਸੁਵਿਧਾਵਾਂ ਮਿਲਣਗੀਆਂ। ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਵਿਭਾਗ ਵੱਲੋਂ ਹਰ ਰੋਜ਼ ਕਰੀਬ 10,000 ਟਰੇਨਾਂ ਚਲਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਬਜ਼ੁਰਗਾਂ, ਔਰਤਾਂ ਅਤੇ ਵਿਦਿਆਰਥੀਆਂ ਸਮੇਤ ਹਰ ਕਿਸੇ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। (Indian Railway)
ਜਾਣਕਾਰੀ ਦਿੰਦੇ ਹੋਏ ਰੇਲ ਮੰਤਰੀ ਨੇ ਦੱਸਿਆ ਕਿ ਸੀਨੀਅਰ ਨਾਗਰਿਕਾਂ ਨੂੰ ਟਰੇਨ ‘ਚ ਕੰਨਫਰਮ ਲੋਅਰ ਬਰਥ ਦੀ ਸੁਵਿਧਾ ਮਿਲ ਰਹੀ ਹੈ। ਇਸ ਦੇ ਲਈ ਰੇਲਵੇ ਵਿੱਚ ਵੱਖਰਾ ਪ੍ਰਬੰਧ ਹੈ। ਦੱਸ ਦੇਈਏ ਕਿ 45 ਸਾਲ ਤੋਂ ਵੱਧ ਉਮਰ ਦੀ ਮਹਿਲਾ ਯਾਤਰੀ ਨੂੰ ਲੋਅਰ ਬਰਥ ਲਈ ਕੋਈ ਵਿਕਲਪ ਨਹੀਂ ਚੁਣਨਾ ਹੋਵੇਗਾ। ਇਨ੍ਹਾਂ ਯਾਤਰੀਆਂ ਨੂੰ ਆਪਣੇ ਆਪ ਹੀ ਰੇਲਵੇ ਲੋਅਰ ਬਰਥ ਮਿਲ ਜਾਵੇਗੀ।
ਗਰਭਵਤੀ ਔਰਤਾਂ ਲਈ ਸਲੀਪਰ ਕਲਾਸ ਵਿੱਚ 6 ਲੋਅਰ ਬਰਥਾਂ ਰਾਖਵੀਆਂ ਹਨ (Indian Railway)
ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਲੀਪਰ ਕਲਾਸ ‘ਚ 6 ਲੋਅਰ ਬਰਥਾਂ ਬਜ਼ੁਰਗ ਨਾਗਰਿਕਾਂ, 45 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਅਤੇ ਗਰਭਵਤੀ ਔਰਤਾਂ ਲਈ ਰਾਖਵੀਆਂ ਹਨ। ਇਸ ਦੇ ਨਾਲ ਹੀ, 3AC ਵਿੱਚ ਹਰੇਕ ਕੋਚ ਵਿੱਚ 4 ਤੋਂ 5 ਹੇਠਲੀਆਂ ਬਰਥਾਂ, 2AC ਵਿੱਚ ਹਰੇਕ ਕੋਚ ਵਿੱਚ 3 ਤੋਂ 4 ਲੋਅਰ ਬਰਥਾਂ ਰੱਖੀਆਂ ਗਈਆਂ ਹਨ। ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਇਸ ਤੋਂ ਇਲਾਵਾ ਆਨ-ਬੋਰਡ ਟਿਕਟ ਚੈਕਿੰਗ ਸਟਾਫ਼ ਵੱਲੋਂ ਸੀਨੀਅਰ ਸਿਟੀਜ਼ਨ, ਦਿਵਯਾਂਗਜਨ ਅਤੇ ਔਰਤਾਂ, ਜਿਨ੍ਹਾਂ ਨੂੰ ਸਿਸਟਮ ਵਿੱਚ ਅਪਰ ਬਰਥ ਦਿੱਤੀ ਗਈ ਹੈ ਜੇਕਰ ਟਰੇਨ ‘ਚ ਕੋਈ ਲੋਅਰ ਬਰਥ ਖਾਲੀ ਹੈ ਤਾਂ ਉਸ ਨੂੰ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪਤੀ ਨੇ ਪਹਿਲਾਂ ਕੀਤਾ ਪਤਨੀ ਦਾ ਕਤਲ, ਫਿਰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਜ਼ਿਕਰਯੋਗ ਹੈ ਕਿ ਸਰਕਾਰ ਨੇ 2019-20 ‘ਚ ਯਾਤਰੀ ਟਿਕਟਾਂ ‘ਤੇ 59,837 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਸੀ। ਰੇਲ ਮੰਤਰੀ ਨੇ ਕਿਹਾ ਕਿ ਰੇਲਗੱਡੀ ਵਿੱਚ ਸਫ਼ਰ ਕਰਨ ਵਾਲੇ ਹਰੇਕ ਵਿਅਕਤੀ ਨੂੰ ਔਸਤਨ 53 ਫੀਸਦੀ ਦੀ ਛੋਟ ਦਿੱਤੀ ਜਾਂਦੀ ਹੈ। ਇਹ ਸਬਸਿਡੀ ਸੀਨੀਅਰ ਸਿਟੀਜ਼ਨ ਸਮੇਤ ਸਾਰੇ ਨਾਗਰਿਕਾਂ ਨੂੰ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਰੇਲਵੇ ਕਈ ਸ਼੍ਰੇਣੀਆਂ ਜਿਵੇਂ ਕਿ ਦਿਵਯਾਂਗਜਨ, ਵਿਦਿਆਰਥੀਆਂ ਅਤੇ ਮਰੀਜ਼ਾਂ ਨੂੰ ਸਬਸਿਡੀ ਦਿੰਦਾ ਹੈ। Indian Railway
ਰੇਲਵੇ ਵੱਲੋਂ ਜਾਰੀ ਰਿਪੋਰਟ ਮੁਤਾਬਿਕ ਪਹਿਲਾਂ ਰੇਲਵੇ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪੁਰਸ਼ਾਂ ਨੂੰ ਕਿਰਾਏ ਵਿੱਚ 40 ਫੀਸਦੀ ਦੀ ਛੋਟ ਦਿੰਦਾ ਸੀ। ਦੂਜੇ ਪਾਸੇ ਜੇਕਰ ਔਰਤਾਂ ਨੂੰ ਦਿੱਤੀ ਗਈ ਛੋਟ ਦੀ ਗੱਲ ਕਰੀਏ ਤਾਂ ਇਨ੍ਹਾਂ ਲੋਕਾਂ ਨੂੰ 58 ਸਾਲ ਦੀ ਉਮਰ ਤੱਕ 50 ਫੀਸਦੀ ਛੋਟ ਮਿਲਦੀ ਸੀ। ਦੱਸ ਦੇਈਏ ਕਿ ਇਹ ਡਿਸਕਾਊਂਟ ਮੇਲ, ਐਕਸਪ੍ਰੈੱਸ, ਰਾਜਧਾਨੀ ਸਮੇਤ ਸਾਰੀਆਂ ਟਰੇਨਾਂ ‘ਚ ਦਿੱਤਾ ਜਾਂਦਾ ਹੈ।