ਇਮਾਨਦਾਰ ਟੈਕਸਕਰਤਾਵਾਂ ਨਾਲ ਇੱਜ਼ਤ ਨਾਲ ਪੇਸ਼ ਆਓ : ਸੀਬੀਡੀਟੀ

ਸੀਬੀਡੀਟੀ ਦਾ ਅਧਿਕਾਰੀਆਂ ਨੂੰ ਸਖਤ ਨਿਰਦੇਸ਼

(ਏਜੰਸੀ) ਨਵੀਂ ਦਿੱਲੀ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਆਪਣੇ ਅਧਿਕਾਰੀਆਂ ਨੂੰ ਕੰਮ-ਕਾਜ਼ ‘ਚ ਲਗਨ ਤੇ ਸਪੱਸ਼ਟਤਾ ਲਿਆਉਣ ਦੀ ਅਪੀਲ ਕਰਦਿਆਂ ਇਮਾਨਦਾਰ ਤੇ ਨਿਯਮਾਂ ‘ਤੇ ਚੱਲਣ ਵਾਲੇ ਟੈਕਸ ਦੇਣ ਵਾਲਿਆਂ ਨਾਲ ਪੂਰੇ ਸਨਮਾਨ ਤੇ ਸੱਭਿਅਕ ਢੰਗ ਵਿਹਾਰ ਕਰਨ ਦਾ ਨਿਰਦੇਸ਼ ਦਿੱਤਾ ਹੈ ਸੀਬੀਡੀਟੀ ਦੇ ਚੇਅਰਮੈਨ ਸੁਸ਼ੀਲ ਚੰਦਰਾ ਨੇ ਅਧਿਕਾਰੀਆਂ ਨੂੰ ਲਿਖੀ ਚਿੱਠੀ ‘ਚ ਉਨ੍ਹਾਂ ਨੂੰ ਇਨ੍ਹਾਂ ਸਿਧਾਤਾਂ ‘ਤੇ ਟਿਕੇ ਰਹਿਣ ਤੇ ਇਹ ਯਕੀਨੀ ਕਰਨ ਲਈ ਕਿਹਾ ਕਿ ਕਿਤੇ ਕੋਈ ਭਟਕਾਅ ਹੋਣ ‘ਤੇ ਉਸ ਨੂੰ ਪੂਰੀ ਤਿਆਰੀ ਨਾਲ ਠੀਕ ਕੀਤਾ ਜਾਵੇ।

ਚੰਦਰਾ ਨੇ ਕਿਹਾ ਕਿ ਮੈਂ ਚਾਹਾਂਗਾ ਕਿ ਵਿਭਾਗ ਦੇ ਸਾਰੇ ਅਧਿਕਾਰੀ ਮਾਲੀਆ, ਜਵਾਬਦੇਹੀ, ਇਕੱਤਰ, ਸੂਚਨਾ ਤੇ ਡਿਜੀਟਲੀਕਰਨ (ਰੈਪਿਡ) ਦੇ ਰਸਤੇ ਨੂੰ ਯਕੀਨ ਕਰਨ, ਜਿਵੇਂ ਪ੍ਰਧਾਨ ਮੰਤਰੀ ਚਾਹੁੰਦੇ ਹਨ ਤੇ ਵਿੱਤ ਮੰਤਰੀ ਵੀ ਇਸ ‘ਤੇ ਜ਼ੋਰ ਦੇ ਰਹੇ ਹਨ ਉਨ੍ਹਾਂ ਚਿੱਠੀ ‘ਚ ਕਿਹਾ ਕਿ ਮਾਲੀਆ ਇਕੱਤਰ ਦੇ ਰਸਤੇ ‘ਤੇ ਅਸੀਂ ਅੱਗੇ ਵਧਦੇ ਹੋਏ ਅਸੀਂ ਵਿੱਤ ਮੰਤਰੀ ਵੱਲੋਂ ਦਿੱਤੇ ਗਏ ਭਰੋਸੇ ‘ਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਰੇ ਈਮਾਨਦਾਰ ਤੇ ਟੈਕਸ ਅਨੁਪਾਲਣ ਵਾਲੇ ਟੈਕਸਕਰਤਾਵਾਂ ਦਾ ਸਨਮਾਨ ਕੀਤਾ ਜਾਵੇ ਤੇ ਉਨ੍ਹਾਂ ਨਾਲ ਨਿਮਰਤਾ ਵਰਤੀ ਜਾਵੇ ਚੰਦਰਾ ਨੇ ਕਿਹਾ ਕਿ ਇਨ੍ਹਾਂ ਨਿਰਦੇਸ਼ਾਂ ਤੇ ਸਿਧਾਤਾਂ ਦਾ ਪਾਲਣ ਕਰਨ ਨਾਲ ਨਿਸ਼ਚਿਤ ਤੌਰ ‘ਤੇ ਟੈਕਸ ਵਿਭਾਗ ਦੀ ਦਿਖ ਲੋਕਾਂ ਦੇ ਮਨ ‘ਚ ਸੁਧਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ