ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ | Crime
ਜਗਰਾਓਂ (ਜਸਵੰਤ ਰਾਏ)। ਜਗਰਾਓਂ ਪੁਲਿਸ ਨੇ ਲੁੱਟ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ (Crime) ਕਰਨ ਵਾਲੇ ਗਿਰੋਹ ਦੇ 4 ਮੈਬਰਾਂ ਨੂੰ ਕਾਬੂ ਕੀਤਾ ਹੈ। ਹਰਿੰਦਰਪਾਲ ਸਿੰਘ ਪਰਮਾਰ ਕਪਤਾਨ ਪੁਲਿਸ (ਆਈ) ਲੁਧਿਆਣਾ (ਦਿਹਾਤੀ) ਨੇ ਦੱਸਿਆ ਕਿ ਪੁਲਿਸ ਵਲੋਂ ਉਹਨਾਂ ਸਮੇਤ ਰਛਪਾਲ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਰਾਏਕੋਟ ਦੀ ਨਿਗਰਾਨੀ ਹੇਠ ਚੋਰੀ ਲੁੱਟ ਖੋਹ ਕਰਨ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਦੌਰਾਨ ਐਸ.ਆਈ ਹਰਦੀਪ ਸਿੰਘ ਮੁੱਖ ਅਫਸਰ ਥਾਣਾ ਸਦਰ ਰਾਏਕੋਟ ਅਤੇ ਸ:ਥ ਸੁਖਵਿੰਦਰ ਸਿੰਘ ਇੰਚਾਰਜ ਚੌਕੀ ਲੋਹਟਬੰਦੀ ਦੀ ਪੁਲਿਸ ਪਾਰਟੀ ਨੇ ਲੁੱਟ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਮੈਂਬਰ ਸੁਖਦੀਪ ਸਿੰਘ ਉਰਫ ਸੀਪਾ ਵਾਸੀ ਬੱਲੋਵਾਲ ਥਾਣਾ ਜੋਧਾਂ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਸਫੀਪੁਰਾ ਬਸਤੀ ਪਿੰਡ ਅੱਬੂਪੁਰਾ ਥਾਣਾ ਸਿੱਧਵਾਂ ਬੇਟ ਜਿਲਾ ਲੁਧਿਆਣਾ, ਹਰਦਿਆਲ ਸਿੰਘ ਉਰਫ ਸੈਣਾ ਤੇ ਜਗਤਾਰ ਸਿੰਘ ਉਰਫ ਸਿੰਮੀ ਵਾਸੀਆਨ ਛਾਪਾ ਥਾਣਾ ਠੁੱਲੀਵਾਲ ਨੂੰ ਗਿ੍ਰਫਤਾਰ ਕਰਕੇ ਉਹਨਾਂ ਖਿਲਾਫ ਮੁਕੱਦਮਾ ਥਾਣਾ ਸਦਰ ਰਾਏਕੋਟ ਵਿਖੇ ਦਰਜ ਰਜਿਸਟਰ ਕੀਤਾ ਗਿਆ।
ਇਹ ਵੀ ਪੜ੍ਹੋ : ਔਰਤਾਂ ਲਈ ਆਈ ਵੱਡੀ ਖੁਸ਼ਖਬਰੀ, ਇਸ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
ਉਨ੍ਹਾਂ ਦੱਸਿਆ ਕਿ ਗਿ੍ਰਫਤਾਰ ਉਕਤਾਨ ਦੋਸੀਆਨ ਪਾਸੋਂ ਇੱਕ ਕਮਾਨੀਦਾਰ ਚਾਕੂ,ਇੱਕ ਏਅਰ ਗੰਨ ਪਿਸਟਲ, ਇੱਕ ਖੋਹ ਕੀਤਾ ਮੋਬਾਇਲ ਫੋਨ ਸੈਮਸੰਗ, 4 ਮੋਟਰਸਾਈਕਲ ਬ੍ਰਾਮਦ ਕੀਤੇ ਗਏ। ਉਕਤਾਨ ਦੋਸੀਆਨ ਨੇ ਮੁਕੱਦਮਾ ਦੀ ਤਫਤੀਸ ਦੌਰਾਨ ਦੌਰਾਨੇ ਪੁੱਛਗਿੱਛ ਮੰਨਿਆ ਹੈ ਕਿ ਉਹਨਾਂ ਨੇ ਇੱਕ ਪਲਾਟੀਨਾ ਮੋਟਰਸਾਈਕਲ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਦੀ ਕੱਚੀ ਪਾਰਕਿੰਗ ਤੋਂ ਚੋਰੀ ਕੀਤਾ ਸੀ, ਇੱਕ ਮੋਟਰਸਾਈਕਲ ਸੀ.ਟੀ-100 ਪਿੰਡ ਬੁਰਜ ਲਿੱਟਾਂ ਤੋਂ ਖੋਹ ਕੀਤਾ ਸੀ (ਜਿਸ ਸਬੰਧੀ ਮੁਕੱਦਮਾ ਥਾਣਾ ਸੁਧਾਰ ਦਰਜ ਰਜਿਸਟਰ ਕੀਤਾ ਗਿਆ ਸੀ), ਇੱਕ ਪਲਾਟੀਨਾ ਮੋਟਰਸਾਈਕਲ ਮਲੇਰਕੋਟਲਾ ਸੀਗਾ ਫੈਕਟਰੀ ਤੋਂ ਚੋਰੀ ਕੀਤਾ।
ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਹਨਾਂ ਪਾਸੋਂ ਹੋਰ ਵਾਰਦਾਤਾਂ ਸਬੰਧੀ ਖੁਲਾਸੇ ਅਤੇ ਮੁਕੱਦਮਾ ਵਿੱਚ ਹੋਰ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਤੋਂ 4 ਮੋਟਰਸਾਈਕਲ, ਇੱਕ ਕਮਾਨੀਦਾਰ ਚਾਕੂ, ਇੱਕ ਏਅਰ ਗੰਨ ਪਿਸਟਲ, ਇੱਕ ਖੋਹ ਕੀਤਾ ਮੋਬਾਇਲ ਫੋਨ ਸੈਮਸੰਗ. ਬਰਾਮਦਦ ਕੀਤਾ ਿਗਆ ਹੈ । ਪੁਲਸ ਅਨੂਸਾਰ ਗਿ੍ਰਫਤਾਰ ਦੋਸੀਆਨ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।