ਜੂਨ ਦੇ ਅਖੀਰ ਤੱਕ ਪਹੁੰਚਣ ਦੀ ਸੰਭਾਵਨਾ | Cyclone Biparjoy
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੱਕਰਵਾਤ (Cyclone Biparjoy) ਬਿਪਰਜੋਏ ਕਾਰਨ ਇਸ ਵਾਰ ਮਾਨਸੂਨ ’ਤੇ ਅਸਰ ਪਿਆ ਹੈ। ਚੱਕਰਵਾਤ ਕਾਰਨ ਹਰਿਆਣਾ ’ਚ ਮਾਨਸੂਨ ਲੇਟ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸੰਭਾਵਨਾ ਦੱਸੀ ਹੈ ਕਿ ਜੂਨ ਦੇ ਅਖੀਰ ਤੱਕ ਮਾਨਸੂਨ ਹਰਿਆਣਾ ਪਹੁੰਚ ਸਕਦਾ ਹੈ। ਇਸ ਤੋਂ ਪਹਿਲਾਂ 25 ਜੂਨ ਤੱਕ ਸੂਬੇ ’ਚ ਮਾਨਸੂਨ ਪਹੁੰਚਣ ਦੀ ਸੰਭਾਵਨਾ ਦੱਸੀ ਜਾ ਰਹੀ ਸੀ। ਪਰ ਹੁਣ 30 ਜੂਨ ਤੱਕ ਪਹੁੰਚਣ ਦੀ ਸੰਭਾਵਨਾ ਦੱਸੀ ਹੈ।
40 ਤੋਂ ਘੱਟ ਹੀ ਰਹੇਗਾ ਤਾਪਮਾਨ | Cyclone Biparjoy
ਆਉਣ ਵਾਲੇ ਦਿਨਾਂ ’ਚ ਮੌਸਮ ਰਾਹਤ ਭਰਿਆ ਰਹਿਣ ਵਾਲਾ ਹੈ। ਚੰਡੀਗੜ੍ਹ ਮੌਸਮ ਵਿਭਾਗ ਨੇ 25 ਤੋਂ ਬਾਅਦ ਬੱਦਲ ਛਾਏ ਰਹਿਣ ਅਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ। ਹਵਾਵਾਂ ਨਾਲ ਮੀਂਹ ਪੈਣ ਨਾਲ ਦਿਨ ਦੇ ਤਾਪਮਾਨ ’ਚ ਕੋਈ ਖਾਸ ਵਾਧਾ ਨਹੀਂ ਹੋਵੇਗਾ। ਸੰਭਾਵਨਾ ਹੈ ਕਿ ਜ਼ਿਆਦਾਤਰ ਤਾਪਮਾਨ 40 ਡਿਗਰੀ ਤੋਂ ਘੱਟ ਹੀ ਰਹਿਣ ਵਾਲਾ ਹੈ। ਰਾਤ ਦੇ ਘੱਟ ਤੋਂ ਘੱਟ ਤਾਪਮਾਨ ’ਚ ਵੀ ਆਉਣ ਵਾਲੇ ਦਿਨਾਂ ’ਚ ਕਮੀ ਦਿਖਾਈ ਦੇ ਰਹੀ ਹੈ।
ਹਰਿਆਣਾ ’ਚੋਂ ਲੰਘ ਚੁਕਿਆ ਚੱਕਰਵਾਤ ਬਿਪਰਜੋਏ | Cyclone Biparjoy
ਹਰਿਆਣਾ ’ਚ ਲਗਭਗ 2 ਦਿਨ ਸਰਗਰਮ ਰਹਿਣ ਨਾਲ ਬਿਪਰਜੋਏ (Cyclone Biparjoy) ਤੂਫਾਨ ਹੁਣ ਵਿਦਾ ਹੋ ਚੁਕਿਆ ਹੈ। ਇਸ ਕਾਰਨ ਅੱਧੇ ਹਰਿਆਣਾ ’ਚ ਤੇਜ ਹਵਾਵਾਂ ਨਾਲ ਮੀਂਹ ਵੀ ਪਿਆ। ਮੀਂਹ ਦੇ ਅੰਕੜਿਆਂ ਨੂੰ ਜੇਕਰ ਅਸੀਂ ਦੇਖਿਏ ਤਾਂ ਫੀਸਦੀ 2.1 ਮੀਂਹ ਰਿਕਾਰਡ ਕੀਤਾ ਗਿਆ। ਕਈ ਥਾਵਾਂ ’ਤੇ ਹਵਾ ਦੀ ਸਪੀਡ 60 ਕਿਲੋਮੀਟਰ ਦਰਜ ਕੀਤੀ ਗਈ। ਸਭ ਤੋਂ ਜ਼ਿਆਦਾ ਮੀਂਹ ਕੁਰੂਕਸ਼ੇਤਰ ’ਚ ਪਿਆ, ਜਿੱਥੇ 19.6 ਐੱਮਐੱਮ ਮੀਂਹ ਦਰਜ ਕੀਤਾ ਗਿਆ।
ਜੂਨ ’ਚ 43 ਫੀਸਦੀ ਘੱਟ ਪਿਆ ਮੀਂਹ | Cyclone Biparjoy
ਮੌਸਮ ਵਿਭਾਗ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਹੈ ਕਿ ਬਿਪਰਜੋਏ (Cyclone Biparjoy) ਕਾਰਨ ਹਰਿਆਣਾ ਵਿੱਚ 91% ਘੱਟ ਮੀਂਹ ਪਵੇਗਾ। ਸੂਬੇ ’ਚ 1 ਜੂਨ ਤੋਂ 19 ਜੂਨ ਤੱਕ 15.3 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ ਆਮ ਨਾਲੋਂ 43 ਫੀਸਦੀ ਘੱਟ ਹੈ। ਇਸ ਸਮੇਂ ਤੱਕ 26.9 ਮਿਲੀਮੀਟਰ ਮੀਂਹ ਨੂੰ ਆਮ ਮੰਨਿਆ ਜਾਂਦਾ ਹੈ। ਰਾਜ ਦੇ 7 ਸੂਬਿਆਂ ’ਚ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ, 6 ਸੂਬਿਆਂ ’ਚ ਘੱਟ ਅਤੇ 7 ਸੂਬਿਆਂ ’ਚ ਆਮ ਮੀਂਹ ਪਿਆ। ਦੋ ਸੂਬੇ ਅਜਿਹੇ ਵੀ ਸਨ ਜਿੱਥੇ ਆਮ ਨਾਲੋਂ ਵੱਧ ਮੀਂਹ ਪਿਆ।