ਪੁਲਿਸ ਖੁਦ ਵੰਡ ਰਹੀ ਸੀ ਫਰੂਟੀ (Ludhiana Cash Van Robbery)
- ਮੋਨਾ ਤੇ ਪਤੀ ਦੀ ਪਛਾਣ ਲਈ ਬਣਾਇਆ ਸੀ ਪਲਾਨ
- ਠੰਢ ਜਿਆਦਾ ਹੋਣ ਕਰਕੇ ਢੱਕੇ ਹੋਏ ਸਨ ਮੂੰਹ
(ਸੱਚ ਕਹੂੰ ਨਿਊਜ਼) ਲੁਧਿਆਣਾ। 8.5 ਕਰੋੜ ਦੀ ਲੁੱਟ-ਖੋਹ ਦੇ ਮਾਮਲੇ ‘ਚ ਪੁਲਿਸ ਨੇ ਦੋਸ਼ੀ ਡਕੈਤੀ ਹਸੀਨਾ ਮਨਦੀਪ ਕੌਰ ਉਰਫ਼ ਮੋਨਾ ਨੂੰ ਸ੍ਰੀ ਹੇਮਕੁੰਟ ਸਾਹਿਬ ਵਿਖੇ ਫਰੂਟੀ (Fruity) ਜਾਲ ‘ਚ ਫਸਾ ਲਿਆ ਹੈ। ਪੁਲਿਸ ਵੱਲੋਂ ਫਰੂਟੀਆਂ ਵੰਡੀਆਂ ਜਾ ਰਹੀਆਂ ਸਨ। ਪੁਲਿਸ ਨੇ 10 ਰੁਪਏ ਦੀ ਫਰੂਟੀ ਦੇ ਆਪਣੇ ਜਾਲ ’ਚ ਡਾਕੂ ਹਸੀਨਾ (ਮੋਨਾ) ਨੂੰ ਫਸਾ ਲਿਆ। ਜਿਵੇਂ ਹੀ ਮੋਨਾ ਆਪਣੇ ਪਤੀ ਦੇ ਨਾਲ ਫਰੂਟੀ ਲੈਣ ਲਈ ਕਤਾਰ ‘ਚ ਖੜ੍ਹੀ ਸੀ ਤੇ ਉਸ ਨੂੰ ਆਪਣਾ ਮੂੰਹ ਢੱਕ ਰੱਖਿਆ ਸੀ, ਪੁਲਿਸ ਸ਼ੱਕ ਪੈਣ ’ਤੇ ਉਦੋਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਨੂੰ ਗੁਪਤ 0ਸੂਚਨਾ ਮਿਲੀ ਸੀ ਕਿ ਉਹ ਪੈਦਲ ਯਾਤਰਾ ਕਰ ਰਹੀ ਸੀ, ਜਿਸ ਤੋਂ ਬਾਅਦ ਇੰਸਪੈਕਟਰ ਬੇਅੰਤ ਜੁਨੇਜਾ ਦੀ ਅਗਵਾਈ ‘ਚ ਇਹ ਪਲਾਨ ਤਿਆਰ ਕੀਤਾ ਗਿਆ। ਇਸ ਦੌਰਾਨ ਪੁਲਿਸ ਵਾਲੇ ਸਾਦੇ ਕੱਪੜਿਆਂ ’ਚ ਪੈਦਲ ਯਾਤਰਾ ਕਰ ਰਹੇ ਸਨ। ਪੁਲਿਸ ਹਰ ਇੱਕ ’ਤੇ ਨਜ਼ਰ ਰੱਖ ਰਹੀ ਸੀ। ਜਿੱਥੇ ਪੁਲਿਸ ਫਰੂਟੀ ਵੰਡ ਰਹੀ ਸੀ ਉੱਥੇ ਮੋਨਾ ਵੀ ਫਰੂਟੀ ਲੈਣ ਲਈ ਲਾਈਨ ’ਚ ਲੱਗੀ ਸੀ ਤੇ ਉਸ ਸਮੇਂ ਪੁਲਿਸ ਨੇ ਉਸ ਗ੍ਰਿਫਤਾਰ ਕਰ ਲਿਆ ਤੇ ਪਲਾਨ ਕਾਮਯਾਬ ਹੋ ਗਿਆ।
ਉੱਤਰਾਖੰਡ ਤੋਂ ਹੋਈ ਗ੍ਰਿਫਤਾਰੀ (Ludhiana Cash Van Robbery)
ਇਸ ਸਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਆਪਣੇ ਟਵਿੱਟਰ ਹੈਂਡਲ ਤੋਂ ਜਾਣਕਾਰੀ ਸਾਂਝੀ ਕੀਤੀ ਹੈ। ਜਾਣਕਾਰੀ ਅਨੁਸਾਰ ਮਨਦੀਪ ਕੌਰ ਉਰਫ਼ ਮੋਨਾ ਅਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ ਉੱਤਰਾਖੰਡ ਤੋਂ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। (Ludhiana Robbery Mastermind)
ਦੱਸ ਦਈਏ ਕਿ ਲੁਧਿਆਧਾ ਵਿੱਚ 8.49 ਕਰੋੜ ਰੁਪਏ ਦੀ ਲੁੱਟ ਹੋਈ ਸੀ। ਪੁਲਿਸ ਨੇ 100 ਘੰਟਿਆਂ ਵਿੱਚ ਹੀ ਇਸ ਸਾਜਿਸ਼ ਦਾ ਖੁਲਾਸਾ ਕਰਦੇ ਹੋਏ ਹੁਣ ਤੱਕ ਦੋਵਾਂ ਮਾਸਟਰ ਮਾਈਂਡ ਸਮੇਤ ਅੱਠ ਜਣਿਆਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
Proud of @Ludhiana_Police & Counter Intelligence unit to solve the CMS Cash Robbery Case after arresting fugitive Mandeep Kaur @ Mona & her Husband Jaswinder Singh from #Uttarakhand
Kingpin of #LudhianaCashVanRobbery arrested in less than 100 hrs. (1/2) pic.twitter.com/VF2xkDVV83
— DGP Punjab Police (@DGPPunjabPolice) June 17, 2023
ਜ਼ਿਕਰਯੋਗ ਹੈ ਕਿ 9-10 ਦੀ ਦਰਮਿਆਨੀ ਰਾਤ ਕੁੱਝ ਹਥਿਆਰਬੰਦ ਵਿਅਕਤੀਆਂ ਨੇ ਲੁਧਿਆਣਾ ਦੇ ਰਾਜਗੁਰੂ ਨਗਰ ਚ ਸਥਿਤ ਏ ਟੀ ਐੱਮ ਵਿੱਚ ਕੈਸ ਜਮ੍ਹਾਂ ਕਰਨ ਵਾਲੀ ਸੀਐਮਸੀ ਨੂੰ ਗਿਣੀ ਮਿਥੀ ਸਾਜਿਸ਼ ਤਹਿਤ ਨਿਸ਼ਾਨਾ ਬਣਾ ਕੇ ਉੱਥੋਂ 8.49 ਕਰੋੜ ਰੁਪਏ ਦੀ ਨਕਦੀ ਲੁੱਟ ਲਈ ਸੀ। ਇਸ ਦੌਰਾਨ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਨਾ ਸਿਰਫ ਕੰਪਨੀ ਦੇ ਕਰਮਚਾਰੀਆਂ ਤੇ ਸੁਰੱਖਿਆ ਕਮਰਚਾਰੀਆਂ ਨੂੰ ਬੰਧਕ ਬਣਾਇਆ ਸਗੋਂ ਉਹਨਾਂ ਦੀਆਂ ਅੱਖਾਂ ਚ ਮਿਰਚਾਂ ਵੀ ਪਾ ਦਿਤੀਆਂ ਸਨ।
ਉਪਰੰਤ ਲੁਟੇਰੇ ਕੰਪਨੀ ਦੀ ਵੈਨ ਵਿੱਚ ਹੀ ਵਾਰਦਾਤ ਵਾਲੀ ਜਗ੍ਹਾ ਤੋਂ ਫਰਾਰ ਹੋ ਗਏ ਸਨ। ਲੁੱਟ ਦੇ ਉਕਤ ਮਾਮਲੇ ਵਿਚ ਪੁਲਿਸ ਨੇ ਲੰਘੇ ਕੱਲ੍ਹ ਵਾਰਦਾਤ ਦੇ ਮਾਸਟਰ ਮਾਈਂਡ ਮਨਜਿੰਦਰ ਸਿੰਘ ਮਨੀ ਸਮੇਤ 5 ਨੂੰ ਗਿਰਫਤਾਰ ਕਰਕੇ ਉਹਨਾਂ ਵਲੋਂ ਵੱਖ-ਵੱਖ ਥਾਵਾਂ ‘ਤੇ ਲਕੋਏ ਗਏ 5 ਕਰੋੜ 700 ਰੁਪਏ ਪਹਿਲਾਂ ਹੀ ਬਰਾਮਦ ਕਰ ਲਏ ਗਏ ਹਨ।
ਕੌਣ ਹੈ ਮਾਸਟਰਮਾਈਂਡ ਮਨਦੀਪ ਕੌਰ ਮੋਨਾ?
ਪਤਾ ਲੱਗਿਆ ਹੈ ਕਿ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਡੇਹਲੋ ਦੀ ਰਹਿਣ ਵਾਲੀ ਹੈ, ਜਿਸ ਦੀ ਸਾਲ 2022 ਦੇ ਅੰਤਲੇ ਮਹੀਨਿਆਂ ਵਿੱਚ ਇੰਸਟਾਗ੍ਰਾਮ ਉੱਤੇ ਜਸਵਿੰਦਰ ਸਿੰਘ ਉਰਫ ਜੱਸਾ ਵਾਸੀ ਰਾਮਗੜੀਆ ਰੋਡ ਬਰਨਾਲਾ ਹਾਲ ਵਾਸੀ ਸਾਹਿਬ ਨਗਰ ਬਰਨਾਲਾ ਨਾਲ ਦੋਸਤੀ ਹੋਈ ਸੀ। ਕਰੀਬ ਦੋ/ਢਾਈ ਮਹੀਨਿਆਂ ਦੀ ਦੋਸਤੀ ਤੋਂ ਬਾਅਦ 16 ਫਰਵਰੀ 2023 ਨੂੰ ਦੋਵਾਂ ਨੇ ਵਿਆਹ ਕਰਵਾ ਲਿਆ। ਲਵ ਅਫੇਅਰ ਹੋਣ ਸਮੇਂ ਜਸਵਿੰਦਰ ਸਿੰਘ ਜੱਸਾ ਮੌਕਟੇਲ/ਫੋਕਟੇਲ ਵਾਲਿਆਂ ਨਾਲ ਕੰਮ ਕਰਦਾ ਸੀ। ਪਰੰਤੂ ਮਨਦੀਪ ਕੌਰ ਦੇ ਸੰਪਰਕ ਵਿੱਚ ਆਉਣ ਉਪਰੰਤ ਉਸ ਨੇ ਇਹ ਕੰਮ ਛੱਡ ਦਿੱਤਾ।
ਵਿਆਹ ਤੋਂ ਬਾਅਦ ਉਹ ਕੁੱਝ ਦਿਨ ਕੈਟਰਿੰਗ ਵਾਲਿਆਂ ਨਾਲ ਵੀ ਕੰਮ ਕਰਦਾ ਰਿਹਾ, ਪਰ ਵਿਆਹ ਤੋਂ ਬਾਅਦ ਉਸ ਨੇ ਇਹ ਕੰਮ ਵੀ ਛੱਡ ਦਿੱਤਾ। ਆਪਣੇ ਜਾਣਕਾਰਾਂ ਨੂੰ ਜੱਸਾ ਕਹਿੰਦਾ ਸੀ ਕਿ ਉਸ ਦੀ ਪਤਨੀ ਵਕੀਲ ਹੈ। ਪਰੰਤੂ ਉਸ ਦੇ ਵਕੀਲ ਹੋਣ ਸਬੰਧੀ ਕੋਈ ਪੁਸਟੀ ਨਹੀਂ ਹੋ ਸਕੀ। ਮਨਦੀਪ ਕੌਰ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਜੱਸਾ ਮੋਟਰਸਾਈਕਲ ਤੇ ਰਹਿੰਦਾ ਸੀ, ਪਰ ਵਿਆਹ ਤੋਂ ਬਾਅਦ ਉਹ ਮਜਦੂਰੀ ਦਾ ਧੰਦਾ ਛੱਡ ਕੇ, ਆਪਣੀ ਪਤਨੀ ਮਿਲ ਕੇ ਰਾਤੋਂ-ਰਾਤ ਅਮੀਰ ਬਨਣ ਦੇ ਚੱਕਰ ਜਲਦੀ ਅਮੀਰ ਹੋਣ ਦੀ ਲਾਲਸਾ ਪਾਲ ਚੁੱਕਾ ਸੀ।