ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਥਾਨਕ ਸ਼ਹਿਰ ਦੀ ਪੁਲਿਸ ਨੇ ਇੱਕ ਵਿਅਕਤੀ ਵੱਲੋਂ ਕਥਿੱਤ ਖੁਦਕੁਸ਼ੀ (Suicide) ਕਰਨ ਦੇ ਮਾਮਲੇ ਵਿੱਚ ਮਿ੍ਰਤਕ ਦੀ ਪਤਨੀ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਦਰਜ਼ ਐਫ਼ਆਰਅਈ ਮੁਤਾਬਕ ਮਿ੍ਰਤਕ ਆਪਣੀ ਪਤਨੀ ਦੀਆਂ ਹਰਕਤਾਂ ਤੋਂ ਤੰਗ ਸੀ, ਜਿਸ ਕਰਕੇ ਉਸਨੇ ਮੌਤ ਨੂੰ ਗਲੇ ਲਗਾ ਲਿਆ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਨੀਲਮ ਰਾਣੀ ਪਤਨੀ ਲੇਟ ਰਾਮ ਜੀ ਵਾਸੀ ਨਿਊ ਅਮਰਜੀਤ ਕਲੋਨੀ ਵਾਰਡ ਨੰਬ 7 ਜੰਗੀਰਪੁਰ ਨੇ ਦੱਸਿਆ ਕਿ ਉਸਦੇ ਪੁੱਤਰ ਦੀਪਕ ਕੁਮਾਰ ਦੀ ਸ਼ਾਦੀ 15 ਕੁ ਸਾਲ ਪਹਿਲਾਂ ਨਿਰਮਲਾ ਦੇਵੀ ਨਾਲ ਹੋਈ ਸੀ। ਜਿਸ ਦਾ ਚਾਲ ਚੱਲਣ ਸਹੀ ਨਹੀ ਸੀ, ਜਿਸ ਕਰਕੇ ਦੀਪਕ ਅਕਸਰ ਹੀ ਉਸਨੂੰ ਗਲਤ ਕੰਮਾਂ ਨੂੰ ਤਿਆਗ ਦੇਣ ਲਈ ਕਹਿੰਦਾ ਸੀ ਪਰ ਉਕਤ ਨਿਰਮਲਾ ਦੇਵੀ ’ਤੇ ਭੋਰਾ- ਭਰ ਵੀ ਅਸਰ ਨਹੀਂ ਹੋਇਆ। ਜਿਸ ਕਰਕੇ ਉਸਦਾ ਪੁੱਤਰ ਦੀਪਕ ਮਾਨਸਿੱਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਨੀਲਮ ਰਾਣੀ ਨੇ ਅੱਗੇ ਦੱਸਿਆ ਕਿ ਇੱਕ ਹਫ਼ਤੇ ਤੋਂ ਨਿਰਮਲਾ ਦੇਵੀ ਆਪਣੇ ਪੇਕੇ ਘਰ ਰਹਿ ਰਹੀ ਸੀ। (Suicide)
ਇਹ ਵੀ ਪੜ੍ਹੋ : Budhapa Pension Update : ਬੁਢਾਪਾ ਪੈਨਸ਼ਨ ਲਈ ਮੜ੍ਹੀਆਂ ਸਖਤ ਸ਼ਰਤਾਂ ਨੇ ਬਜ਼ੁਰਗ ਚੱਕਰਾਂ ’ਚ ਪਾਏ
ਜਿਸ ਨੂੰ ਲੈਣ ਦੀਪਕ ਨੂੰ ਉਕਤ ਨਿਰਮਲਾ ਦੇਵੀ ਨੇ ਬੁਰਾ- ਭਲਾ ਬੋਲਿਆ। ਜਿਸ ਤੋਂ ਤੰਗ ਆ ਕੇ ਦੀਪਕ ਕੁਮਾਰ (39) ਨੇ ਘਰ ਆ ਕੇ ਛੱਤ ਵਾਲੇ ਪੱਖ ਨਾਲ ਚੰੁਨੀ ਬੰਨ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸਹਾਇਕ ਥਾਣੇਦਾਰ ਸ਼ਾਮ ਸਿੰਘ ਮੁਤਾਬਕ ਥਾਣਾ ਟਿੱਬਾ ਦੀ ਪੁਲਿਸ ਵੱਲੋਂ ਮਿ੍ਰਤਕ ਦੀ ਮਾਂ ਨੀਲਮ ਰਾਣੀ ਦੇ ਬਿਆਨਾਂ ’ਤੇ ਨਿਰਮਲਾ ਦੇਵੀ ਵਾਸੀ ਨਾਮਦੇਵ ਕਲੋਨੀ ਟਿੱਬਾ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ। ਸ਼ਾਮ ਸਿੰਘ ਮੁਤਾਬਕ ਉਕਤ ਮਾਮਲੇ ’ਚ ਹਾਲੇ ਤੱਕ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਹੋਈ।