ਇੰਫਾਲ (ਏਜੰਸੀ)। ਕੇਂਦਰੀ ਮੰਤਰੀ ਆਰਕੇ ਰੰਜਨ (Union Minister Ranjan) ਦੇ ਕੋਂਗਬਾ ਨੰਦੀਬਾਮ ਲੇਕਾਈ ਵਿਖੇ ਸਥਿੱਤ ਘਰ ਨੂੰ ਅਣਪਛਾਤੇ ਲੋਕਾਂ ਨੇ ਅੱਗ ਲਾ ਦਿੱਤੀ। ਪੁਲਿਸ ਨੇ ਦੱਸਿਆ ਕਿ ਹਾਲਾਂਕਿ ਸਥਾਨਕ ਲੋਕਾਂ ਨੇ ਵੀਰਵਾਰ ਦੇਰ ਰਾਤ ਅੱਗ ’ਤੇ ਕਾਬੂ ਪਾ ਲਿਆ। ਘਟਨਾ ’ਚ ਘਰ ਦਾ ਕੁਝ ਹਿੱਸਾ ਤੇ ਗੱਡੀ ਸੜ ਗਈ।
ਘਟਨਾ ਦੇ ਸਮੇਂ ਕੇਂਦਰੀ ਸਿੱਖਿਆ ਰਾਜ ਮੰਤਰੀ ਰੰਜਨ ਆਪਣੀ ਰਿਹਾਇਸ਼ ’ਤੇ ਨਹੀਂ ਸਨ। ਇਲਾਕੇ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੌਰਾਨ ਅਧਿਕਾਰੀਆਂ ਨੇ ਇੰਫਾਲ ਪੱਛਮੀ ਅਤੇ ਇੰਫਾਲ ਪੂਰਬੀ ਜ਼ਿਲ੍ਹਿਆਂ ਵਿੱਚ ਦੁਪਹਿਰ 1 ਵਜੇ ਤੱਕ ਕਰਫਿਊ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ, ਪਰ ਰਾਜ ਦੀ ਰਾਜਧਾਨੀ ਦੇ ਕੁਝ ਸੰਵੇਦਨਸ਼ੀਲ ਹਿੱਸਿਆਂ ਵਿੱਚ ਕੋਈ ਢਿੱਲ ਨਹੀਂ ਦਿੱਤੀ ਗਈ ਹੈ। ਮਨੀਪੁਰ ਸਰਕਾਰ ਨੇ ਵੀ ਇੰਟਰਨੈੱਟ ਪਾਬੰਦੀ ਨੂੰ 20 ਜੂਨ ਤੱਕ ਵਧਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਚੂਰਾ ਚੰਦਪੁਰ ਜ਼ਿਲ੍ਹੇ ’ਚ ਹਿੰਸਾ ਦੀ ਘਟਨਾ ਤੋਂ ਬਾਅਦ 3 ਮਈ ਤੋਂ ਇੰਟਰਨੈੱਟ ਸੇਵਾਵਾਂ ’ਤੇ ਰੋਕ ਲਾ ਦਿੱਤੀ ਗਈ ਹੈ।
ਮਨੀਪੁਰ ਵਿੱਚ ਕਰਫਿਊ ਵਿੱਚ ਢਿੱਲ ਦੌਰਾਨ ਹੋਈ ਹਿੰਸਾ ਵਿੱਚ ਕਈ ਜਖਮੀ
ਰੈਪਿਡ ਐਕਸ਼ਨ ਫੋਰਸ (ਆਰਏਐਫ) ਦੇ ਜਵਾਨਾਂ ਨੇ ਵੀਰਵਾਰ ਨੂੰ ਮਣੀਪੁਰ ਵਿੱਚ ਕਰਫਿਊ ਵਿੱਚ ਢਿੱਲ ਦੇ ਦੌਰਾਨ ਹਿੰਸਕ ਝੜਪਾਂ ਨੂੰ ਕਾਬੂ ਕਰਨ ਲਈ ਕੰਮ ਕਰਦੇ ਹੋਏ ਇੰਫਾਲ ਪੂਰਬ ਵਿੱਚ ਕਈ ਲੋਕ ਜਖਮੀ ਹੋ ਗਏ ਅਤੇ ਦੋ ਘਰਾਂ ਨੂੰ ਅੱਗ ਲਾ ਦਿੱਤੀ ਗਈ। ਰਿਪੋਰਟਾਂ ਅਨੁਸਾਰ ਅੱਜ ਸਵੇਰੇ 5 ਵਜੇ ਤੋਂ ਸਵੇਰੇ 9 ਵਜੇ ਤੱਕ ਕਰਫਿਊ ਵਿੱਚ ਢਿੱਲ ਦੌਰਾਨ ਹਥਿਆਰਬੰਦ ਵਿਅਕਤੀਆਂ ਵੱਲੋਂ ਇੱਕ ਵਿਸ਼ੇਸ਼ ਭਾਈਚਾਰੇ ਦੇ ਨੌਜਵਾਨਾਂ ਦੇ ਕਤਲ ਦੇ ਵਿਰੋਧ ਵਿੱਚ ਲੋਕ ਸੜਕਾਂ ’ਤੇ ਉਤਰ ਆਏ।
ਦੱਸਣਯੋਗ ਹੈ ਕਿ 3 ਮਈ ਤੋਂ ਲੈ ਕੇ ਹੁਣ ਤੱਕ ਘਾਟੀ ’ਚ ਹਥਿਆਰਬੰਦ ਵਿਅਕਤੀਆਂ ਵੱਲੋਂ ਲੋਕਾਂ ’ਤੇ ਕੀਤੇ ਜਾ ਰਹੇ ਲਗਾਤਾਰ ਹਮਲਿਆਂ ’ਚ 3000 ਤੋਂ ਵੱਧ ਘਰ ਸੜ ਚੁੱਕੇ ਹਨ ਅਤੇ 50,000 ਤੋਂ ਵੱਧ ਲੋਕ ਅਜੇ ਵੀ 350 ਦੇ ਕਰੀਬ ਰਾਹਤ ਕੈਂਪਾਂ ’ਚ ਰਹਿ ਰਹੇ ਹਨ।
ਥੋੜ੍ਹੀ ਦੇਰ ਬਾਅਦ, ਹਥਿਆਰਬੰਦ ਵਿਅਕਤੀਆਂ ਨੇ ਮੰਗਲਵਾਰ ਨੂੰ ਪੂਰਬੀ ਇੰਫਾਲ ਅਤੇ ਕਾਂਗਪੋਕਪੀ ਦੇ ਜੰਕਸ਼ਨ ’ਤੇ ਖਮੇਨਲੋਕ ’ਤੇ ਹਮਲਾ ਕਰਕੇ ਨੌਂ ਲੋਕਾਂ ਨੂੰ ਮਾਰ ਦਿੱਤਾ, ਇਸ ਤੋਂ ਬਾਅਦ ਪਿੰਡਾਂ ਦੀ ਰੱਖਿਆ ਕਰ ਰਹੇ ਹੋਰ ਵਲੰਟੀਅਰਾਂ ’ਤੇ ਹਮਲੇ ਕੀਤੇ। ਜਿਸ ਤੋਂ ਬਾਅਦ ਕਈ ਲੋਕ ਲਾਪਤਾ ਹਨ।
ਪਹਾੜੀ ਖੇਤਰਾਂ ਤੋਂ ਭਾਰੀ ਗੋਲਾਬਾਰੀ ਕਾਰਨ ਮਣੀਪੁਰ ਘਾਟੀ ਦੇ ਜ਼ਿਆਦਾਤਰ ਪਿੰਡ ਪੂਰੀ ਤਰ੍ਹਾਂ ਖਾਲੀ ਕਰਵਾ ਲਏ ਗਏ ਹਨ ਅਤੇ ਕੁਝ ਹੀ ਵਲੰਟੀਅਰ ਪਿੰਡਾਂ ਦੀ ਸੁਰੱਖਿਆ ਕਰ ਰਹੇ ਹਨ। 3 ਮਈ ਤੋਂ ਕੰਗਪੋਕਪੀ ਜ਼ਿਲ੍ਹੇੇ ਵਿੱਚ ਇੰਟਰਨੈਟ ਸੇਵਾ ਮੁਅੱਤਲ ਕਰਨ ਅਤੇ ਹਾਈਵੇਅ ਬੰਦ ਹੋਣ ਕਾਰਨ ਰਾਜ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਪੂਰੀ ਤਰ੍ਹਾਂ ਕੱਟਿਆ ਗਿਆ ਹੈ।