ਮੰਗਾਂ ਨਾਂ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ : ਨਿਰਮਲ ਸਿੰਘ
(ਅਨਿਲ ਲੁਟਾਵਾ) ਅਮਲੋਹ। ਅੱਜ ਜੁਆਇੰਟ ਫੋਰਮ ਦੇ ਸੱਦੇ ’ਤੇ ਅਮਲੋਹ ਡਵੀਜਨ ਪੰ.ਰਾ.ਪਾ.ਕਾ.ਲਿਮ. ਦੇ ਸਮੂਹ ਮੁਲਾਜ਼ਮਾਂ ਵੱਲੋਂ ਜੁਆਇੰਟ ਫੋਰਮ ਦੇ ਫੈਸਲੇ ਨੂੰ ਲਾਗੂ ਕਰਦੇ ਹੋਏ ਰੋਸ ਰੈਲੀ ਕੀਤੀ ਗਈ ਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨਿਰਮਲ ਸਿੰਘ ਵੱਲੋਂ ਪਾਵਰਕੌਮ ਮਨੈਜਮੈਂਟ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। (Electricity Employees Protest)
ਉਨ੍ਹਾਂ ਕਿਹਾ ਕਿ ਬਿਜਲੀ ਮੰਤਰੀ ਪੰਜਾਬ ਦੀ ਪ੍ਰਧਾਨਗੀ ਵਿੱਚ 25 ਮਈ 2023 ਨੂੰ ਹੋਈ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਨਾਂ ਕਰਨ ਦੇ ਰੋਸ ਵਜੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੀ.ਆਰ. ਏ 295/19 ਵਾਲੇ ਸਲਮ ਸਾਥੀਆਂ ਨੂੰ ਬਣਦੇ ਰੈਗੂਲਰ ਸਕੇਲ ਦੇਣ ਅਤੇ ਉਹਨਾਂ ਤੇ ਦਰਜ ਝੂਠੇ ਪਰਚੇ ਰੱਦ ਕਰਨ, ਅਤੇ ਸਮੂਹ ਮੁਲਾਜ਼ਮਾਂਂ ਦੀਆਂ ਮੰਨੀਆਂ ਮੰਗਾਂ ਅਤੇ ਬਾਕੀ ਰਹਿੰਦੀਆਂ ਮੰਗਾਂ ਜਿਵੇਂ 23 ਸਾਲਾਂ ਲਾਭ ਦੇਣਾ,ਆਰ.ਟੀ.ਐਮ ਤੇ ਹੋਰ ਕੈਟਾਗਰੀਆਂ ਨੂੰ ਪੇ ਬੈਂਡ ਦਾ ਲਾਭ,ਮੋਟਰ ਸਾਇਕਲ ਅਲਾਊਂਸ ਕੱਚੇ ਕਾਮਿਆਂ ਨੂੰ ਪੱਕੇ ਕਰਨਾਂ, ਗਰਿੱਡ ਸਟਾਫ ਦੀ ਭਰਤੀ, ਆਦਿ ਨੂੰ ਮੰਨਣ ਆਦਿ ਮੰਗਾਂ ਹਨ। (Electricity Employees Protest)
ਮੰਗਾਂ ਨਾਂ ਮੰਨੀਆਂ ਗਈਆਂ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ
ਜੁਆਇੰਟ ਫੋਰਮ ਦੀ ਕਾਲ ਅਨੁਸਾਰ ਜੇਕਰ ਇਹ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਸਰਕਲ ਆਗੂ ਅਜਮੀਲ ਖਾਂ ਨੇ ਬੋਰਡ ਮਨੋਜਮੈਂਟ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ 50 ਮੰਗਾਂ ਦੇ ਸੰਬੰਧ ਵਿੱਚ ਜੇਕਰ ਸਾਝੇਂ ਫਰਮ ਨੂੰ ਮਿੰਟਿੰਗ ਦੇ ਕੇ ਕੀਤੇ ਫੈਸਲੇ ਲਾਗੂ ਨਾਂ ਕੀਤੇ ਤਾਂ ਸਮੁਚੇ ਮੁਲਾਜਮ ਵਰਕ ਟੂ ਰੂਲ ਅਨੁਸਾਰ ਅਪਣੀ ਡਿਊਟੀ 8 ਘੰਟੇ ਕਰਨਗੇ ਤੇ ਕੋਈ ਵੀ ਕਰਮਚਾਰੀ ਡਿਊਟੀ ਤੋਂ ਬਾਅਦ ਫੋਨ ਅਟੈਂਡ ਨਹੀ ਕਰੇਗਾ, ਦਫਤਰੀ ਅਮਲਾ ਛੁੱਟੀ ਵਾਲੇ ਦਿਨ ਕੰਮ ਨਹੀ ਕਰੇਗਾ, ਇਹ ਫੈਸਲਾ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ। ਇਸ ਦੇ ਨਾਲ ਹੀ 5 ਜੁਲਾਈ 2023 ਨੂੰ ਹੈਡ ਆਫਿਸ ਪਟਿਆਲਾ ਦੇ ਤਿੰਨੇ ਗੇਟਾਂ ਤੇ ਸਵੇਰੇ 7 ਵਜੇ ਤੋਂ ਸ਼ਾਮ 2 ਵਜੇ ਤੱਕ ਰੋਸ ਦਿਖਾਵਾ ਕੀਤਾ ਜਾਵੇਗਾ ਤੇ ਜੁਲਾਈ ਦੇ ਤੀਸਰੇ ਹਫਤੇ ਬਿਜਲੀ ਮੰਤਰੀ ਦੀ ਰਹਾਇਸ ਅੱਗੇ ਅੰਮਿ੍ਰਤਸਰ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ।
ਇਹ ਪੜ੍ਹੋ : ਬੈਂਕ ਦਾ ਪੂਰਾ ਕਰਜ਼ਾ ਨਾ ਮੋੜਿਆ ਗਿਆ ਤਾਂ ਗਰੰਟਰ ਨੂੰ ਦੇਣੀ ਪਵੇਗੀ ਪੂਰੀ ਰਕਮ ਜਾਣੋੋ ਕੀ ਹਨ ਨਿਯਮ
ਜੇਕਰ ਇਸ ਸੰਘਰਸ਼ ਦੌਰਾਨ ਪਾਵਰਕਾਮ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਇਸਦੀ ਸਾਰੀ ਜਿਮੇਵਾਰੀ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਡਵੀਜਨ ਪ੍ਰਧਾਨ ਦਲੀਪ ਸਿੰਘ ਗਿੱਲ, ਡਵੀਜ਼ਨ ਪ੍ਰਧਾਨ ਰਵਿੰਦਰ ਕੁਮਾਰ, ਸਬ ਡਵੀਜਨ ਪ੍ਰਧਾਨ ਰਵਿੰਦਰ ਸਿੰਘ ਡਵੀਜਨ ਪ੍ਰਧਾਨ ਦਵਿੰਦਰ ਸਿੰਘ ਮਾਜਰਾ, ਜੁਆਇੰਟ ਸਕੱਤਰ ਪੰਕਜ ਘਈ,ਬਲਵਿੰਦਰ ਸਿੰਘ ਸਕੱਤਰ,ਅਤੇ ਸਰਕਲ ਆਗੂ ਇੰਜੀ, ਜੰਗੀਰ ਸਿੰਘ ਜੇ.ਈ. ਸਰਕਲ ਆਗੂ ਇੰਜੀ, ਦਵਿੰਦਰਜੀਤ ਸਿੰਘ ਜੇ.ਈ,ਸਰਕਲ ਆਗੂ ਸ੍ਰੀ ਰਾਜਦੀਪ ਸਿੰਘ, ਸਰਕਲ ਆਗੂ ਸੁਖਜਿੰਦਰ ਸਿੰਘ ਸਰਕਲ ਆਗੂ ਜੋਗਿੰਦਰ ਜੱਲਾ, ਸਰਕਲ ਆਗੂ ਮੇਵਾ ਸਿੰਘ,
ਸਬ ਡਵੀਜਨ ਪ੍ਰਧਾਨ ਅਰਜਿਤ ਕੁਮਾਰ, ਸਬ ਡਵੀਜਨ ਪ੍ਰਧਾਨ ਪ੍ਰਵੀਨ ਖਾਂ, ਸਬ ਡਵੀਜਨ ਪ੍ਰਧਾਨ ਗੁਰਮੁੱਖ ਸਿੰਘ, ਆਗੂਆਂ ਵੱਲੋ ਇਸ ਗੇਟ ਰੈਲੀ ਨੂੰ ਸੰਬੋਧਨ ਕੀਤਾ ਗਿਆ।ਇਸ ਮੌਕੇ ਤੇ ਸੁਖਸ਼ਮ ਕੁਮਾਰ, ਗੁਰਿੰਦਰ ਸਿੰਘ ਸੋਹੀ, ਬੇਅੰਤ ਸਿੰਘ, ਬਚਿੱਤਰ ਸਿੰਘ, ਹਰਜੀਤ ਸਿੰਘ, ਕਮਲਜੀਤ ਸਿੰਘ, ਬਿੱਟੂ ਕੁਮਾਰ, ਨਿਖਿਲ ਕੁਮਾਰ ਸੁਖਦੇਵ ਸਿੰਘ ਸਕੱਤਰ, ਰਾਮਦਾਸ, ਵਿਕਰਮ ਤਿਵਾੜੀ, ਨਰਿੰਦਰ ਸਿੰਘ,ਮਨਜੀਤ ਕੌਰ, ਦਲਜੀਤ ਕੌਰ, ਬਲਜਿੰਦਰ ਕੌਰ, ਗੁਰਪ੍ਰੀਤ ਕੌਰ, ਮੈਡਮ ਸਕੀਲਾ, ਮੈਡਮ ਦਮਨਪ੍ਰੀਤ ਕੌਰ, ਮੈਡਮ ਮਨਪ੍ਰੀਤ ਕੌਰ, ਮੈਡਮ ਅਨੀਤਾਂ ਸਰਮਾਂ,ਅਮਨਦੀਪ ਸ਼ਰਮਾਂ,ਰਾਜੂ ਫ਼ਤਹਿਪੁਰ ਹਾਜ਼ਰ ਸਨ।