ਵਧੀਕ ਡਿਪਟੀ ਕਮਿਸ਼ਨਰ ਨੇ ਪੌਦਾ ਲਗਾ ਕੇ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਦਾ ਦਿੱਤਾ ਸੁਨੇਹਾ
(ਰਜਨੀਸ਼ ਰਵੀ) ਫਾਜ਼ਿਲਕਾ। ਮੇਰਾ ਸ਼ਹਿਰ ਮੇਰਾ ਮਾਨ ਮੁਹਿੰਮ ਤਹਿਤ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ ਫਾਜਿਲਕਾ (ਜ) ਸ਼੍ਰੀਮਤੀ ਅਵਨੀਤ ਕੋਰ ਵੱਲੋਂ ਕੀਤੀ ਗਈ। (Cleanliness Fortnight ) ਇਸ ਮੌਕੇ ਪ੍ਰਤਾਗ ਬਾਗ ਵਿਖੇ ਉਨ੍ਹਾਂ ਪੋਦਾ ਲਗਾਉਂਦੇ ਹੋਏ ਵਾਤਾਵਰਨ ਨੂੰ ਹਰਿਆ—ਭਰਿਆ ਰੱਖਣ ਦਾ ਸੁਨੇਹਾ ਵੀ ਦਿੱਤਾ। ਇਸ ਮੋਕੇ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸ਼ਹਿਰ ਵਿੱਚ ਆਮ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਅਤੇ ਰੋਜ਼ਾਨਾ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਗਈ ਕਿ ਸ਼ਹਿਰ ਵਾਸੀ ਕੂੜਾ ਕਰਕਟ ਨੂੰ ਸੜਕਾਂ ’ਤੇ ਨਾ ਸੁੱਟਣ ਅਤੇ ਨਗਰ ਕੋਂਸਲ ਦੇ ਸਫਾਈ ਕਰਮਚਾਰੀ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਦਿੱਤਾ ਜਾਵੇ ਅਤੇ ਵਾਤਾਵਰਣ ਨੂੰ ਹਰਾ ਭਰਾ ਅਤੇ ਪ੍ਰਦੂਸ਼ਨ ਮੁੱਕਤ ਬਣਾਉਣ ਲਈ ਵੱਧ ਤੋ ਵੱਧ ਪੋਦੇ ਲਗਾਏ ਜਾਣ।ਇਸ ਮੁਹਿੰਮ ਵਿੱਚ ਸਮਾਜ ਸੇਵੀ ਸੰਸਥਾ ਯੂਥ ਹੈਲਪਰ ਵੈਲਫੇਅਰ, ਰਾਧੇ ਰਾਧੇ ਮੋਰਨਿੰਗ ਕਲੱਬ ਅਤੇ ਆਮ ਪਬਲਿਕ ਵੱਲੋਂ ਪ੍ਰਤਾਗ ਬਾਗ ਵਿਖੇ ਪਲੋਗਿੰਗ ਕਰਕੇ ਸਾਫ ਸਫਾਈ ਕੀਤੀ ਗਈ।
ਇਹ ਵੀ ਪੜ੍ਹੋ : ਅਨੁਪ੍ਰਿਤਾ ਜੌਹਲ ਨੇ ਏ.ਡੀ.ਸੀ. ਦਿਹਾਤੀ ਵਿਕਾਸ ਦਾ ਅਹੁਦਾ ਸੰਭਾਲਿਆ
ਇਹ ਮੁਹਿੰਮ ਮਿਤੀ ਬੱਧ ਸ਼ਡਿਊਲ ਅਨੁਸਾਰ ਲਗਾਤਾਰ 15 ਦਿਨਾਂ ਤੱਕ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਲਗਾਤਾਰ ਚਲਾਈ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਸਮਾਜ ਸੇਵੀ ਸੰਸਥਾਵਾਂ (ਐਨੀਜੀ.ਓ) ਤੇ ਆਮ ਲੋਕਾਂ ਨੂੰ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ। (Cleanliness Fortnight) ਇਸ ਮੋਕੇ ਕਾਰਜ ਸਾਧਕ ਅਫਸਰ ਨਗਰ ਕੋਂਸਲ ਫਾਜਿਲਕਾ ਸ਼੍ਰੀ ਮੰਗਤ ਕੁਮਾਰ, ਸੁਪਰਡੰਟ (ਸੈਨੀਟੇਸ਼ਨ) ਸ਼੍ਰੀ ਨਰੇਸ਼ ਖੇੜਾ, ਸੈਨਟਰੀ ਇੰਸਪੈਕਟਰ ਸ਼੍ਰੀ ਜਗਦੀਪ ਸਿੰਘ, ਸੀ.ਐਫ ਸ਼੍ਰੀ ਗੁਰਵਿੰਦਰ ਸਿੰਘ, ਸ਼੍ਰੀ ਪਵਨ ਕੁਮਾਰ ਅਤੇ ਮੋਟੀਵੇਟਰ ਰਾਜ ਕੁਮਾਰੀ, ਬੇਬੀ, ਕਨੋਜ਼, ਸਾਹਿਲ, ਸੰਨੀ, ਦਵਿੰਦਰ ਪ੍ਰਕਾਸ਼, ਜੰਨਤ ਕੰਬੋਜ਼, ਈਸ਼ੂ ਹਾਜਿਰ ਸਨ ਅਤੇ ਯੂਥ ਹੈਲਪਰ ਵੈਲਫੇਅਰ ਤੋਂ ਸ਼੍ਰੀ ਨਰੇਸ਼ ਕੁਮਾਰ ਅਤੇ ਰਾਧੇ ਰਾਧੇ ਮੋਰਨਿੰਗ ਕਲੱਬ ਤੋਂ ਸ਼੍ਰੀ ਸੁਮਨ ਕੁੱਕੜ, ਸ਼੍ਰੀ ਰਾਕੇਸ਼ ਗੁਗਲਾਨੀ, ਸ਼੍ਰੀ ਦੀਪਕ ਗਿਲਹੋਤਰਾ, ਸ਼੍ਰੀ ਗੁਰਜਿੰਦਰ ਸਿੰਘ ਅਤੇ ਸ਼੍ਰੀ ਹਰਭਜ਼ਨ ਸਿੰਘ ਖੁੰਗਰ ਦਾ ਵਿਸ਼ੇਸ਼ ਸਹਿਯੌਗ ਰਿਹਾ।