ਇੰਗਲੈਂਡ ਸਾਹਮਣੇ 203 ਦੌੜਾਂ ਦਾ ਟੀਚਾ (India Won Series )
ਏਜੰਸੀ ਬੰਗਲੌਰ। ਟੀ-20 ਲੜੀ ਦੇ ਆਖਰੀ ਅਤੇ ਤੀਜੇ ਮੈਚ ‘ਚ ਭਾਰਤ ਨੇ ਸੁਰੇਸ਼ ਰੈਣਾ ਅਤੇ ਮਹਿੰਦਰ ਸਿੰਘ ਧੋਨੀ ਦੇ ਅਰਧ ਸੈਂਕੜੇ ਦੀ ਬਦੌਲਤ 202 ਦੌੜਾਂ ਬਣਾ ਕੇ ਇੰਗਲੈਂਡ ਸਾਹਮਣੇ 203 ਦੌੜਾਂ ਦਾ ਟੀਚਾ ਰੱਖਿਆ। ਭਾਰਤ ਵੱਲੋਂ ਸੁਰੇਸ਼ ਰੈਣਾ ਨੇ 45 ਗੇਂਦਾਂ ‘ਚ (63 ਦੌੜਾਂ) ਅਤੇ ਮਹਿੰਦਰ ਸਿੰਘ ਧੋਨੀ ਨੇ 36 ਗੇਂਦਾਂ ‘ਚ (56 ਦੌੜਾਂ) ਬਣਾਈਆਂ ਇਸ ਦੌਰਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਟੀ-20 ਕਰੀਅਰ ਦਾ ਪਹਿਲਾ ਅਰਧ ਸੈਂਕੜਾ ਬਣਾਇਆ ਯੁਵਰਾਜ ਸਿੰਘ ਨੇ ਵੀ 10 ਗੇਂਦਾਂ ‘ਚ 27 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ।
ਭਾਰਤ ਵੱਲੋਂ ਰਿਸ਼ਭ ਪੰਤ ਨੇ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ ਪੰਤ ਨੂੰ ਮਨੀਸ਼ ਪਾਂਡੇ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਭਾਰਤ ਵੱਲੋਂ ਕਪਤਾਨ ਵਿਰਾਟ ਕੋਹਲੀ ਅਤੇ ਲੋਕੇਸ਼ ਰਾਹੁਲ ਨੇ ਪਾਰੀ ਦੀ ਸ਼ੁਰੂਆਤ ਕੀਤੀ ਪਰ ਭਾਰਤ ਦੀ ਸ਼ੁਰੂਆਤ ਇੱਕ ਵਾਰ ਫਿਰ ਖਰਾਬ ਰਹੀ ਅਤੇ ਕਪਤਾਨ ਵਿਰਾਟ ਕੋਹਲੀ (2) ਦੌੜਾਂ ਬਣਾ ਕੇ ਛੇਤੀ ਹੀ ਰਨ ਆਊਟ ਹੋ ਕੇ ਪਵੇਲੀਅਨ ਪਰਤ ਗਏ ਵਿਰਾਟ ਦੇ ਆਊਟ ਹੋਣ ਤੋਂ ਬਾਅਦ ਮੈਦਾਨ ‘ਤੇ ਉੱਤਰੇ ਸੁਰੇਸ਼ ਰੈਣਾ ਅਤੇ ਲੋਕੇਸ਼ ਰਾਹੁਲ ਨੇ ਤੂਫਾਨੀ ਬੱਲੇਬਾਜ਼ੀ ਕੀਤੀ ਪਰ ਲੋਕੇਸ਼ ਰਾਹੁਲ ਬੇਨ ਸਟੋਕਸ ਦੀ ਗੇਂਦ ‘ਤੇ ਵੱਡਾ ਸ਼ਾਟ ਖੇਡਣ ਦੇ ਚੱਕਰ ‘ਚ ਬੋਲਡ ਹੋ ਗਏ। (India Won Series )
ਰੇਸ਼ ਰੈਣਾ 45 ਗੇਂਦਾਂ ‘ਚ 2 ਚੌਕੇ ਅਤੇ 5 ਛੱਕਿਆਂ ਦੀ ਮੱਦਦ ਨਾਲ 63 ਦੌੜਾਂ ਬਣਾਈਆਂ
ਇਸ ਤੋਂ ਬਾਅਦ ਮੈਦਾਨ ‘ਚ ਉੱਤਰੇ ਮਹਿੰਦਰ ਸਿੰਘ ਧੋਨੀ ਨੇ ਸੁਰੇਸ਼ ਰੈਣਾ ਨਾਲ ਮਿਲ ਕੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ ਸੁਰੇਸ਼ ਰੈਣਾ 45 ਗੇਂਦਾਂ ‘ਚ 2 ਚੌਕੇ ਅਤੇ 5 ਛੱਕਿਆਂ ਦੀ ਮੱਦਦ ਨਾਲ 63 ਦੌੜਾਂ ਬਣਾ ਕੇ ਪੰਲੇਕਟ ਦੀ ਗੇਂਦ ‘ਤੇ ਮੋਰਗਨ ਨੂੰ ਕੈਚ ਫੜਾ ਬੈਠੇ ਸੁਰੇਸ਼ ਰੈਣਾ ਦੇ ਆਊਟ ਹੋਣ ਤੋਂ ਬਾਅਦ ਯੁਵਰਾਜ ਸਿੰਘ ਮੈਦਾਨ ‘ਚ ਉੱਤਰੇ ਅਤੇ ਮਹਿੰਦਰ ਸਿੰਘ ਧੋਨੀ ਨਾਲ ਮਿਲ ਕੇ ਤੂਫਾਨੀ ਬੱਲੇਬਾਜ਼ੀ ਕੀਤੀ ਯੁਵਰਾਜ ਸਿੰਘ 10 ਗੇਂਦਾਂ ‘ਚ 1 ਚੌਕੇ ਅਤੇ 3 ਛੱਕਆਿਂ ਦੀ ਮੱਦਦ ਨਾਲ 27 ਦੌੜਾਂ ਬਣਾ ਕੇ ਆਊਟ ਇਸ ਦੌਰਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਕੌਮਾਂਤਰੀ ਟੀ-20 ਕਰੀਅਰ ਦਾ ਪਹਿਲਾ ਸੈਂਕੜਾ ਪੂਰਾ ਕੀਤਾ ਮਹਿੰਦਰ ਸਿੰਘ ਧੋਨੀ 36 ਗੇਂਦਾਂ ‘ਚ 56 ਦੌੜਾਂ ਬਣਾ ਕੇ ਆਊਟ ਹੋਏ ਰਿਸ਼ਭ ਪੰਤ ਅਤੇ ਹਾਰਦਿਕ ਪਾਂਡਿਆ ਨੇ ਇਸ ਤੋਂ ਬਾਅਦ ਬੱਲੇਬਾਜ਼ੀ ਕਰਦਿਆਂ ਭਾਰਤੀ ਪਾਰੀ ਨੂੰ 202 ਦੌੜਾਂ ਤੱਕ ਪਹੁੰਚਾਇਆ।
ਭਾਰਤ ਨੇ ਆਖਰੀ ਇਲੈਵਨ ‘ਚ ਮਨੀਸ਼ ਪਾਂਡੇ ਦੀ ਜਗ੍ਹਾ ਰਿਸ਼ਭ ਪੰਤ ਨੂੰ ਸ਼ਾਮਲ ਕੀਤਾ ਇੰਗਲੈਂਡ ਨੇ ਵੀ ਇਸ ਮੈਚ ‘ਚ ਆਪਣੀ ਟੀਮ ‘ਚ ਇੱਕ ਬਦਲਾਅ ਕੀਤਾ ਲਿਆਮ ਡਾਸਨ ਦੀ ਜਗ੍ਹਾ ਲਿਆਮ ਪੰਲੇਕਟ ਨੂੰ ਟੀਮ ‘ਚ ਸ਼ਾਮਲ ਕੀਤਾ ਦੋਵੇਂ ਟੀਮਾਂ ਹੁਣ ਤੱਕ ਲੜੀ ‘ਚ 1-1 ਨਾਲ ਬਰਾਬਰੀ ‘ਤੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ