ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਮੀਂਹ ਪੈਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਸੁਨਾਮ ਹਲਕੇ ਦੇ ਵਿੱਚ ਅੱਜ ਸ਼ਾਮ 4 ਵਜੇ ਤੋਂ ਬਾਅਦ ਤੇਜ਼ ਬਾਰਸ਼ (Rain) ਹੋਈ, ਅੱਜ ਪਏ ਮੀਂਹ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਹ ਹੀ ਸੰਭਾਵਨਾ ਬੁੱਧਵਾਰ ਤੱਕ ਬਣੀ ਰਹੇਗੀ। ਇਸ ਦੌਰਾਨ ਜ਼ਿਆਦਾਤਰ ਤਾਪਮਾਨ ਵੀ 3 ਤੋਂ 5 ਡਿਗਰੀ ਤੱਕ ਹੇਠਾਂ ਆ ਜਾਵੇਗਾ। ਜੋ ਹੁਣ ਤਾਪਮਾਨ 40 ਡਿਗਰੀ ਤੋਂ ਪਾਰ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ : ਗੱਲਾਂ ਕਰਦੇ-ਕਰਦੇ ਵਿਅਕਤੀ ਦੀ ਹੋ ਗਈ ਮੌਤ, ਵੀਡੀਓ ਵਾਇਰਲ